ਬਰਤਾਨੀਆ ਚ ਆਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ

ਬਰਤਾਨੀਆ ਚ ਪੋਲਿੰਗ ਸਟੇਸ਼ਨ ਦੇ ਬਾਹਰ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ।

 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਬਰਤਾਨੀਆ ਚ ਨਵੀਂ ਸਰਕਾਰ ਦਾ ਹੋ ਜਾਵੇਗਾ ਐਲਾਨ 

ਪੋਲਿੰਗ ਸਟੇਸ਼ਨ
ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਅੱਜ 4 ਜੁਲਾਈ ਦਿਨ ਵੀਰਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜ਼ੋ ਰਾਤ 10 ਵਜੇ ਤੱਕ ਨਿਰੰਤਰ ਜਾਰੀ ਰਹੇਗੀ। ਇਨ੍ਹਾਂ ਚੋਣਾਂ ਵਿਚ ਲੱਖਾਂ ਲੋਕਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਵੀਰਵਾਰ ਨੂੰ ਵੀਕ ਡੈਅ ਦਾ ਦਿਨ ਹੋਣ ਕਰਕੇ ਸਵੇਰੇ 11ਵਜੇ ਤੱਕ ਵੋਟਰਾਂ ਚ ਵੋਟ ਪਾਉਣ ਦਾ ਉਤਸ਼ਾਹ ਕੁਝ ਮੱਠਾ ਰਿਹਾ, ਪ੍ਰੰਤੂ ਦੁਪਹਿਰ 1 ਵਜੇ ਤੋਂ ਬਾਅਦ ਲੋਕ ਵੋਟ ਪਾਉਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋਏ। ਇਹ ਚੋਣਾਂ ਬਰਤਾਨੀਆ ਚ ਕੰਜ਼ਰਵੇਟਿਵ ਪਾਰਟੀ ਦੇ ਮੋਜੂਦਾ ਪ੍ਰਧਾਨ ਮੰਤਰੀ  ਰਿਸ਼ੀ ਸੁਨਕ ਦਾ ਸਿਆਸੀ ਭਵਿੱਖ ਵੀ ਇਸ ਤੈਅ ਕਰਨਗੀਆਂ। ਸੁਨਕ ਦਾ ਮੁੱਖ ਮੁਕਾਬਲਾ ਲੇਬਰ ਪਾਰਟੀ ਦੇ ਕੀਰ ਸਟਾਰਮਰ ਨਾਲ ਹੈ। ਸੁਨਕ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ “ਟੈਕਸ ਵਧਾਉਣ ਵਾਲੀ” ਲੇਬਰ ਪਾਰਟੀ ਨੂੰ “ਬਹੁਮਤ” ਨਾ ਦੇਣ। ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ 650 ਸੰਸਦੀ ਹਲਕਿਆਂ ਲਈ 4500ਤੋ ਵੱਧ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਚੋਣਾਂ ਚ ਦੋ ਮੁੱਖ ਪਾਰਟੀਆਂ ਤੋਂ ਇਲਾਵਾ ਲਿਬਰਲ ਡੈਮੋਕਰੇਟਸ, ਗ੍ਰੀਨ ਪਾਰਟੀ, ਸਕਾਟਿਸ਼ ਨੈਸ਼ਨਲ ਪਾਰਟੀ (ਐਸ.ਐਨ.ਪੀ), ਐਸ.ਡੀ.ਐਲ.ਪੀ, ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀ.ਯੂ.ਪੀ), ਸਿਨ ਫੇਨ, ਪਲੇਡ ਸਾਈਮਰੂ, ਰਿਫਾਰਮ ਪਾਰਟੀ ਨੇ ਵੀ ਉਮੀਦਵਾਰਾਂ ਦੇ ਨਾਲ-ਨਾਲ ਕਈ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ।ਇਸ ਵਾਰ ਵੱਖਰੀ ਗੱਲ ਇਹ ਹੈ ਕਿ ਪੋਲਿੰਗ ਬੂਥ ‘ਤੇ ਵੋਟਰਾਂ ਨੂੰ ਆਪਣਾ ਪਛਾਣ ਪੱਤਰ ਲੈ ਕੇ ਜਾਣਾ ਲਾਜ਼ਮੀ ਹੋਵੇਗਾ। ਵੋਟਿੰਗ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਖ਼ਤਮ ਹੋ ਜਾਵੇਗੀ, ਜਿਸ ਤੋਂ ਬਾਅਦ ਚੋਣ ਸਰਵੇਖਣ ਆਉਣੇ ਸ਼ੁਰੂ ਹੋ ਜਾਣਗੇ।ਪ੍ਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਏ ਤੇ ਆਪਣੀ ਇਕ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਪੱਖ ‘ਚ ਵੋਟ ਕਰਨ ਦੀ ਅਪੀਲ ਕੀਤੀ ਸੀ।ਰਿਸੀ ਸੁਨਕ ਨੇ ਕਿਹਾ ਕਿ ਸਾਨੂੰ ਲੇਬਰ ਬਹੁਮਤ ਵਾਲੀ ਸਰਕਾਰ ਬਣਨ ਤੋਂ ਰੋਕਣਾ ਚਾਹੀਦਾ ਹੈ ਜੋ ਤੁਹਾਡੇ ‘ਤੇ ਟੈਕਸ ਵਧਾਏਗੀ। ਅਜਿਹਾ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਭਲਕੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਈਏ।” ਦੇਸ਼ ਵਿੱਚ 2019 ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ 365 ਸੀਟਾਂ ਜਿੱਤੀਆਂ ਸਨ ਜਦਕਿ ਲੇਬਰ ਪਾਰਟੀ ਨੇ 202 ਸੀਟਾਂ ਜਿੱਤੀਆਂ ਸਨ। ਸਰਵੇਖਣ ਅਨੁਸਾਰ ਲੇਬਰ 40.7 ਪ੍ਰਤੀਸ਼ਤ ਵੋਟਾਂ ਨਾਲ 20 ਪ੍ਰਤੀਸ਼ਤ ਅੰਕਾਂ ਨਾਲ ਕੰਜ਼ਰਵੇਟਿਵਾਂ ਤੋਂ ਅੱਗੇ ਹੈ। ਲੇਬਰ ਨੂੰ ਪਾਰਲੀਮੈਂਟ ਵਿੱਚ 428 ਸੀਟਾਂ ਮਿਲ ਸਕਦੀਆਂ ਹਨ, ਜੋ ਪਿਛਲੇ ਕਾਰਜਕਾਲ ਵਿੱਚ 203 ਤੋਂ ਵੱਧ ਹਨ, ਜਦੋਂ ਕਿ ਕੰਜ਼ਰਵੇਟਿਵਾਂ ਨੂੰ 127 ਸੀਟਾਂ ਮਿਲ ਸਕਦੀਆਂ ਹਨ, ਜੋ ਪਿਛਲੇ ਕਾਰਜਕਾਲ ਵਿੱਚ 365 ਤੋਂ ਘੱਟ ਹਨ। ਸਾਲ 2024 ਵਿੱਚ ਸਰਕਾਰ ਬਣਾਉਣ ਲਈ ਕਿਸੇ ਬ੍ਰਿਟਿਸ਼ ਪਾਰਟੀ ਨੂੰ 326 ਸੀਟਾਂ ਜਿੱਤਣੀਆਂ ਪੈਣਗੀਆਂ। ਜੇਕਰ ਉਨ੍ਹਾਂ ‘ਚੋਂ ਕੋਈ ਵੀ ਅਜਿਹਾ ਨਹੀਂ ਕਰ ਸਕਦੀ ਤਾਂ ਮੌਜੂਦਾ ਪ੍ਰਧਾਨ ਮੰਤਰੀ ਸੱਤਾ ‘ਤੇ ਬਣੇ ਰਹਿਣਗੇ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣੀ ਪਵੇਗੀ। ਕੱਲ੍ਹ 5 ਜੁਲਾਈ ਸਵੇਰ ਤੱਕ ਨਵੀਂ ਸਰਕਾਰ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ,ਕਿ ਬਰਤਾਨੀਆ ਵਿਚ ਕਿਸ ਪਾਰਟੀ ਦੀ ਸਰਕਾਰ ਸੱਤਾ ਸੰਭਾਲ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਜਿਮਨੀ ਚੋਣ ਵਿੱਚ ਆਪ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ – ਖਡਿਆਲ ।
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਡੈਕਲਾਮੇਸ਼ਨ ਪ੍ਰਤੀਯੋਗਤਾ