ਪੰਜਾਬ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਨੂੰ ਹੀ ਵੋਟ ਦਿਓ : ਆਗੂ ਸੁਖਦੀਪ ਅੱਪਰਾ

*ਪੰਜਾਬ ਨੂੰ ਬਚਾਉਣ ਲਈ ਆਪ ਨੂੰ ਵੋਟ ਪਾਉਣ ਦੀ ਕੀਤੀ ਅਪੀਲ*

ਜਲੰਧਰ, ਗੋਰਾਇਆ, ਨਕੋਦਰ, ਮਲਸੀਆਂ, ਬਿਲਗਾ, ਕਰਤਾਰਪੁਰ, ਅੱਪਰਾ (ਡੀ ਜੇ) (ਸਮਾਜ ਵੀਕਲੀ)- ਅੱਜ ਤੱਕ ਪੰਜਾਬ ਦੀ ਜਨਤਾ ਨੂੰ ਲੁੱਟਣ ਵਾਲੀਆਂ ਪਾਰਟੀਆਂ ਤੋਂ ਪੰਜਾਬੀ ਗੁਰੇਜ਼ ਕਰਨਗੇ, ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਫੋਂਡਰ ਮੈਂਬਰ ਅਤੇ ਸੀਨੀਅਰ ਆਗੂ ਸਰਦਾਰ ਸੁਖਦੀਪ ਸਿੰਘ ਅੱਪਰਾ ਨੇ ਕਿਹਾ ਕੀ ਕੇਵਲ ਇਕ ਸਾਲ ਦੇ ਕਾਰਜ ਕਾਲ ਚ ਆਪ ਨੇ ਆਪਣੀਆਂ ਪੰਜ ਗਰੰਟੀਆਂ ਵਿੱਚੋ 4 ਉੱਪਰ ਕੰਮ ਕਰਨਾ ਸ਼ੁਰੂ ਹੀ ਨਹੀਂ ਕੀਤਾ ਸਗੋਂ ਬਿਜਲੀ ਬਿੱਲ 600 ਯੂਨਿਟ ਮਾਫ ਕਰਕੇ ਪਹਿਲੇ ਸਾਲ ਹੀ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ ਅੱਪਰਾ ਨੇ ਕਿਹਾ ਕਿ ਆਪ ਵਲੋਂ ਸਿਹਤ ਸਹੂਲਤਾਂ ਦੇ ਵਾਅਦੇ ਨੂੰ ਪੂਰਾ ਕਰਦਿਆਂ 500 ਤੋਂ ਵੱਧ ਪੰਜਾਬ ਭਰ ਚ ਮੁਹੱਲਾ ਕਲੀਨਿਕ ਖੋਲ੍ਹੇ ਜਾਂ ਚੁੱਕੇ ਨੇ ਜਿਹਨਾਂ ਵਿੱਚੋ 7 ਹਲਕਾ ਫਿਲੌਰ ਚ ਖੁਲੇ ਨੇ ਅਤੇ ਆਉਣ ਵਾਲੇ ਸਮੇਂ ਸੈਂਕੜੇ ਹੋਰ ਕਲੀਨਿਕ ਖੋਲ੍ਹੇ ਜਾ ਰਹੇ ਨੇ ਜਿਹਨਾਂ ਚ ਉੱਚ ਪੱਧਰੀ ਇਲਾਜ ਮਹਿੰਗੀਆਂ ਦਵਾਈਆਂ ਅਤੇ ਟੈਸਟ ਬਿਲਕੁਲ ਮੁਫ਼ਤ ਮਿੱਲ ਰਹੇ ਹਨ ਜਿਹਨਾਂ ਨਾਲ ਲੋਕਾਂ ਦਾ ਇਲਾਜ ਹੋ ਰਿਹਾ ਹੈ

ਅੱਪਰਾ ਨੇ ਕਿਹਾ ਕਿ 28000 ਤੋਂ ਵੱਧ ਨੌਕਰੀਆਂ ਦੇਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਇੰਡਸਟਰੀ ਲਿਆਕੇ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਹੋਰ ਪੈਦਾ ਕਰਨ ਦੇ ਯਤਨ ਹੋ ਰਹੇ ਹਨ ਸੁਖਦੀਪ ਅੱਪਰਾ ਨੇ ਕਿਹਾ ਕਿ ਅੱਜ ਤੱਕ ਹੋਰਾਂ ਪਾਰਟੀ ਦੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਹੀ ਕੀਤਾ ਹੈ,4 ਸਾਲ ਲੋਕਾਂ ਨੂੰ ਲੁੱਟਣ ਤੋਂ ਬਾਅਦ ਆਖਰੀ ਸਾਲ ਕੇਵਲ ਨੀਂਹ ਪੱਥਰ ਰੱਖੇ ਜਾਂਦੇ ਸੀ ਜਦਕਿ ਆਪ ਦੀ ਸਰਕਾਰ ਨੇ ਪਹਿਲੇ ਸਾਲ ਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਅੱਪਰਾ ਨੇ ਕਿਹਾ ਕਿ ਜਲੰਧਰ ਲੋਕ ਸਭਾ ਦੇ ਲੋਕ ਬੜੇ ਸਿਆਣੇ ਹਨ, ਲੋਕ ਆਪ ਕਹਿ ਰਹੇ ਹਨ ਕਿ ਜੇ ਪੰਜਾਬ ਨੂੰ ਬਚਾਉਣਾ ਹੈ, ਜੇ ਭਾਈਚਾਰਕ ਸਾਂਝ ਨੂੰ ਬਚਾਉਣਾ ਹੈ, ਜੇ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣਾ ਹੈ ਤਾਂ ਆਪ ਨੂੰ ਵੋਟ ਦੇਣਾ ਸਾਡਾ ਫਰਜ਼ ਹੈ, 600 ਯੂਨਿਟ ਮੁਫ਼ਤ ਕਰਕੇ ਮਿਲੀ ਰਾਹਤ ਤੋਂ ਖੁਸ਼ ਲੋਕਾਂ ਨੇ ਆਪ ਨੂੰ ਹੀ ਵੋਟ ਦੇਣ ਦਾ ਮੰਨ ਬਣਾ ਲਿਆ ਹੈ ਅਤੇ ਜਲੰਧਰ ਤੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਯਕੀਨੀ ਹੈ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -279
Next articleਸਿਰਜਣਾ ਕੇਂਦਰ ਵੱਲੋਂ ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਗਮ 14 ਨੂੰ