,,,,ਮਰਜ਼ੀ ਨਾਲ ਵੋਟ,,,,

 (ਸਮਾਜ ਵੀਕਲੀ)
ਸੋਚ ਸਮਝ ਕੇ ਤੁਸੀਂ ਵੋਟਾਂ
ਪਾਇਓ,
ਕਿਸੇ ਵੀ ਲਾਲਚ ਵਿੱਚ ਨਾ
ਆਇਓ।
ਨਾ ਹੀ ਸ਼ਰਾਬ ਭੁੱਕੀ  ਤੇ
ਵਿਕਣਾ,
ਆਪਣੀ ਲਗਾਮ ਨਾ ਹੱਥ
ਫੜਾਇਓ,
ਸੋਚ ਸਮਝ ਕੇ ਤੁਸੀਂ,,,,,,,,,,,,
ਮਸਾਂ ਵੋਟ ਅਧਿਕਾਰ ਹੈ
ਮਿਲਿਆ,
ਕਿਤੇ ਭੁੱਲ ਨਾ ਜਾਈਏ ਕੀਮਤ
ਭਲਿਆ।
ਭੰਗ ਦੇ ਭਾਣੇ ਨਾ  ਹੱਕ
ਗਵਾਇਓ,
ਸੋਚ ਸਮਝ ਕੇ ਤੁਸੀਂ,,,,,,,,,,,
ਲੋਕਤੰਤਰ ਇਹ ਦੇਸ਼ ਹੈ
ਸਾਡਾ,
ਹੱਕ ਬਰਾਬਰ ਗਰੀਬ ਜਾਂ
ਡਾਢਾ।
ਸਰਕਾਰ ਮਰਜ਼ੀ ਨਾਲ
ਬਣਾਇਓ,
ਸੋਚ ਸਮਝ ਕੇ ਤੁਸੀਂ,,,,,,,,,,
ਸ਼ੇਖ਼ ਚਿੱਲੀ ਬਣ ਸਾਰੇ
ਆਉਣਗੇ,
ਵੱਖ ਵੱਖ ਤਰ੍ਹਾਂ ਦੇ ਸੁਫ਼ਨੇ
ਦਿਖਾਉਣਗੇ।
ਆਪਣੀ ਮਰਜ਼ੀ ਦਾ ਕੈਡੀਡੇਟ
ਜਿਤਾਇਓ,
ਸੋਚ ਸਮਝ ਕੇ ਤੁਸੀਂ,,,,,,,,,,,,
ਨਾ ਡਰ ਕਿਸੇ ਦਾ ਨਾ ਭੈਅ
ਮੰਨਿਓ,
ਪੰਜ ਸਾਲ ਅੱਗੇ ਹੱਥ ਨਾ
ਬੰਨਿਓਂ।
ਬੇ ਡਰ ਹੋ ,ਪੱਤੋ, ਮੋਹਰਾਂ
ਲਾਇਓ,
ਸੋਚ ਸਮਝ ਕੇ ਤੁਸੀਂ ਵੋਟਾਂ
ਪਾਇਓ,
ਕਿਸੇ ਵੀ ਲਾਲਚ ਵਿੱਚ ਨਾ
ਆਇਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous article~ ਕਮਲ ਝੀਲ ~
Next articleਬੁੱਧ ਚਿੰਤਨ / ਮਸਲਾ-ਏ-ਕਲਮ