ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਵਾਲੀਬਾਲ ਟੁਰਨਾਮੈਂਟ, ਜੇਤੂ ਟੀਮਾਂ ਨੂੰ ਵੰਡੇ ਇਨਾਮ ।

ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਡਾਕਟਰ ਬੀ.ਆਰ. ਅੰਬੇਡਕਰ ਯੂਥ ਕਲੱਬ ਨੰਦਨਪੁਰ ਵਲੋਂ ਵਰਿਆਣਾ ਵਿਖੇ ਬਲਾਕ ਪੱਧਰੀ ਟੁਰਨਾਮੈਂਟ ਯੂਥ ਕੋਆਰਡੀਨੇਟਰ ਨਿਿਤਆ ਨੰਦ ਯਾਦਵ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਵਾਲੀਬਾਲ ਤੋਂ ਇਲਾਵਾ ਰੱਸਾਕਸੀ, ਦੋੜਾਂ ਘਨੇਰੀ ਚੁਕ ਕੇ ਦੋੜਨਾ ਆਦਿ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ।

ਇਸ ਮੌਕੇ ਨਿਿਤਆ ਨੰਦ ਯਾਦਵ ਨੇ ਕਿਹਾ ਯੂਥ ਦੇਸ਼ ਦੀ ਰੀੜ ਦੀ ਹੱਡੀ ਹਨ, ਜੇਕਰ ਇਨਾਂ ਦਾ ਹਰ ਪੱਖੋਂ ਖਿਆਲ ਰੱਖਿਆ ਜਾਵੇਗਾ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ । ਉਨਾਂ ਨੇ ਕਿਹਾ ਨੋਜਵਾਨਾਂ ਨੂੰ ਖੇਡਾਂ ਵਲ ਪ੍ਰੇਰਿਤ , ਉਨਾਂ ਵਿਚ ਦੇਸ਼ ਭਗਤੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਦੇਸ਼ ਦਾ ਚੰਗਾ ਨਾਗਰਿਕ ਬਣਉਣਾ ਨਹਿਰੂ ਯੁਵਾ ਕੇਂਦਰ ਦਾ ਮੁੱਖ ਟੀਚਾ ਹੈ ਜਿਸ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਇਨਾਂ ਖੇਡ ਮੁਕਾਬਲਿਆ ਵਿਚੋਂ ਹੀ ਦੇਸ਼ ਨੂੰ ਚੰਗੇ ਖਿਡਾਰੀ ਮਿਲਣੇ ਹਨ ਜੋ ਉਲਪਿੰਕ ਵਿਚ ਜਾ ਕੇ ਦੇਸ਼ ਦਾ ਨਾਮ ਉੱਚਾ ਕਰਨਗੇ ।

ਉਨਾਂ ਨੇ ਕਰੀਬ 15 ਪਿੰਡਾਂ ਤੋਂ ਆਈਆਂ ਟੀਮਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਉਹ ਨਹਿਰੂ ਯੁਵਾ ਕੇਂਦਰ ਦੇ ਨਾਲ ਜੁੜ ਕੇ ਸਹੀ ਸੇਧ ਪ੍ਰਾਪਤ ਕਰਨ।ਇਸ ਮੌਕੇ ਜੀ.ਡੀ ਸੰਧੂ ਨੇਆਏਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਨਹਿਰੂ ਯੁਵਾ ਕੇਂਦਰ ਇਕ ਅਜਿਹਾ ਅਦਾਰਾ ਹੈ ਜੋ ਨੋਜਵਾਨਾਂ ਅਤੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦਾ ਹੈ,ਇਸ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਨੋਜਵਾਨਾਂ ਅਤੇ ਬੱਚਿਆਂ ਨੂੰ ਇਸ ਅਦਾਰੇ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰੀਏ ।ਇਸ ਮੌਕੇ ਕਲੱਬ ਪ੍ਰਧਾਨ ਮੰਗਮੀਤ, ਵਲੰਟੀਅਰ ਵਿਸ਼ਾਲ, ਬਿਕਰਮਜੀਤ ਸਿੰਘ, ਰੂਬਲ, ਪਰਮਜੀਤ, ਅਮ੍ਰਿਤਪਾਲ, ਅਭਿਸ਼ੇਕ, ਤੇਜਾ ਰਾਮ, ਕਰਨ, ਅਨਮੋਲ, ਤਰੁਣ, ਵਿਜੈ ਕੁਮਾਰ, ਪ੍ਰਭੂ, ਰੇਲਵੇ ਪੁਲਸ ਤੋਂ ਦੇਵ ਰਾਜ, ਆਦਿ ਹਾਜਰ ਸੀ ।ਜੇਤੂ ਟੀਮਾ ਨੂੰ ਸਨਮਾਨਿਤ ਕਰਨ ਸਮੇਯੂਥ ਕੋਆਰਡੀਨੇਟਰ ਨਿਿਤਆ ਨੰਦ ਯਾਦਵ, ਨਾਲ ਜੀ.ਡੀ ਸੰਧੂ, ਪਰਮਜੀਤ, ਅਮ੍ਰਿਤਪਾਲ, ਵਿਸ਼ਾਲ, ਮੰਗਮੀਤ ਅਤੇ ਹੋਰ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੋਮ ਦੱਤ ਸੋਮੀ ਦੀ ਹਲਕਾ ਫਿਲੌਰ ਤੋਂ ਉਮੀਦਵਾਰੀ ਨੂੰ ਆਮ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ
Next articleਖ਼ਰੀਆਂ-ਖ਼ਰੀਆਂ – ਬੁੱਧ ਸਿੰਘ ਨੀਲੋਂ