ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਸਪੋਰਟਸ ਕਲੱਬ ਆਦਮਪੁਰ ਵਲੋਂ ਆਯੋਜਿਤ ਟੂਰਨਾਮੈਂਟ ਵਿਚ ਅੱਜ ਦਿਲਚਸਪ ਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ । ਅੱਜ ਦੇ ਪਹਿਲੇ ਵਾਲੀਬਾਲ ਮੈਚ ਵਿਚ ਆਦਮਪੁਰ ਦੀ ਟੀਮ ਨੇ ਏਅਰਫੋਰਸ ਦੀ ਵਾਲੀਬਾਲ ਟੀਮ ਨੂੰ 21-25, 23-25 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ । ਇਸੇ ਤਰਾਂ ਖੋਖਰਾਂ ਨੇ ਨਡਾਲੋਂ, ਜੌੜਾ ਪਿੰਡ ਨੇ ਕੰਦੋਲਾ, ਜਲਭੇ ਨੇ ਹਰੀਪੁਰ, ਭੋਜੋਵਾਲ ਨੇ ਮਰਨਾਈਆਂ ਤੇ ਜੰਡਿਆਲਾ ਨੇ ਕਾਲਰੇ ਨੂੰ ਹਰਾ ਕੇ ਅਗਲੇ ਰਾਊਂਡ ਵਿੱਚ ਪ੍ਰਵੇਸ਼ ਕੀਤਾ । ਜ਼ਿਕਰਯੋਗ ਹੈ ਕਿ ਟੂਰਨਾਮੈਂਟ ਜੇਤੂ ਵਾਲੀਬਾਲ ਟੀਮ ਨੂੰ 21 ਹਜਾਰ ਤੇ ਉਪ ਜੇਤੂ ਨੂੰ 15 ਹਜਾਰ ਦਾ ਕੈਸ਼ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ । ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰ ਸਹਿਬਾਨ ਤੇ ਵਾਲੀਬਾਲ ਕੋਚ ਹਾਜਿਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj