ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਾਲੀਵਾਲ ਟੂਰਨਾਮੈਂਟ ਧੂਮਧਾਮ ਨਾਲ ਸੰਪੰਨ

ਕਪੂਰਥਲਾ, ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ 19ਵਾਂ ਅੰਡਰ- 19 ਵਾਲੀਬਾਲ ਕਲਸਟਰ ਵਾਲੀਵਾਲ ਟੂਰਨਾਮੈਂਟ ਦਾ ਸਮਾਪਤੀ ਸਮਾਗਮ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਲੜਕੇ ਅਤੇ ਲੜਕੀਆਂ ਦੇ ਫਾਈਨਲ ਮੈਚ ਮੌਕੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।ਜਦਕਿ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਸਕੂਲ ਇੰਜੀਨੀਅਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਟੂਰਨਾਮੈਂਟ ਵਿੱਚ ਜੰਮੂ, ਟਾਂਡਾ, ਤਰਨਤਾਰਨ, ਗੁਰਦਾਸਪੁਰ, ਰਈਆ, ਫਗਵਾੜਾ, ਅੰਮ੍ਰਿਤਸਰ, ਹੁਸਿਆਰਪੁਰ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂ ਸ਼ਹਿਰ ਅਤੇ ਪਠਾਨਕੋਟ ਦੇ ਸੀ ਬੀ ਐਸ ਈ ਸਕੂਲਾਂ ਨਾਲ ਸੰਬੰਧਿਤ ਟੀਮਾਂ ਨੇ ਭਾਗ ਲਿਆ । ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਪਹੁੰਚੇ ਹੋਏ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਨਿਖਿਲ ਹੰਸ ਟੂਰਨਾਮੈਂਟ ਅਬਜ਼ਰਵਰ ਦੇ ਤੌਰ ‘ਤੇ ਸ਼ਾਮਲ ਹੋਏ । ਲੜਕੀਆਂ ਦੇ ਮੁਕਾਬਲੇ ਵਿਚ ਡੀ ਸੀ ਐਮ ਪ੍ਰੈਜੀਡੈਂਟਸ ਸਕੂਲ ਲੁਧਿਆਣਾ ਟੂਰਨਾਮੈਂਟ ਦਾ ਜੇਤੂ ਰਿਹਾ, ਜਦਕਿ ਪ੍ਰਤਾਪ ਵਰਡ ਸਕੂਲ ਪਠਾਨਕੋਟ ਦੂਜੇ ਸਥਾਨ ‘ਤੇ ਰਿਹਾ । ਦਰਸ਼ਨ ਅਕੈਡਮੀ ਲੁਧਿਆਣਾ ਤੇ ਜੇ ਕੇ ਪਬਲਿਕ ਸਕੂਲ ਜੰਮੂ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ । ਲੜਕਿਆਂ ਦਾ ਫਾਈਨਲ ਮੁਕਾਬਲਾ ਐਮ ਆਰ ਸਿਟੀ ਬਲਾਚੋਰ ਅਤੇ ਡਿਪਸ ਸਕੂਲ ਟਾਂਡਾ ਦੀਆਂ ਟੀਮਾਂ ਵਿਚਕਾਰ ਹੋਇਆ । ਜਿਸ ਵਿੱਚ ਐਮ ਆਰ ਸਿਟੀ 3 -1 ਦੇ ਫਰਕ ਨਾਲ ਜੇਤੂ ਅਤੇ ਡਿ੫ਸ ਟਾਂਡਾ ਉਪਜੇਤੂ ਰਿਹਾ । ਗੁਰੂ ਨਾਨਕ ਦੇਵ ਡੀ ਏ ਵੀ ਪਬਲਿਕ ਸਕੂਲ ਭਿਖੀਵਿੰਡ ਤਰਨ ਤਾਰਨ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੁੱਡਾ ਸਾਂਝੇ ਤੌਰ ‘ਤੇ ਤੀਜੇ ਸਥਾਨ ਤੇ ਰਹੇ । ਨਿਖਿਲ ਚੋਪਰੀ ਅਤੇ ਮਾਨਿਆ ਨੇ ਬੈਸਟ ਪਲੇਅਰ ਦੇ ਖਿਤਾਬ ‘ਤੇ ਕਬਜ਼ਾ ਕੀਤਾ । ਟੈਕਨੀਕਲ ਡੈਲੀਗੇਟ ਦੀ ਭੂਮਿਕਾ ਸੰਜੀਵ ਗਾਂਧੀ ਨੇ ਨਿਭਾਈ ਜਦਕਿ ਸੁਖਮਨਪ੍ਰੀਤ ਸਿੰਘ, ਰੋਹਿਤ ਚੌਧਰੀ, ਨਵਜੋਤ ਚੌਧਰੀ, ਅੰਸ਼ੂ ਯਾਦਵ, ਹਰਮਨਦੀਪ ਸਿੰਘ, ਅਮਨਦੀਪ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਵੱਲੋਂ ਮੈਚ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ ਗਈਆਂ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਅੰਤ ਵਿੱਚ ਇੰਜ. ਸਵਰਨ ਸਿੰਘ, ਗੁਰਪ੍ਰੀਤ ਕੌਰ, ਇੰਜ. ਹਰਨਿਆਮਤ ਕੌਰ, ਇੰਜ. ਨਿਮਰਤਾ ਕੌਰ ਅਤੇ ਪ੍ਰਿੰਸੀਪਲ ਮੋਂਗਾ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThree Palestinians killed by IDF in West Bank area
Next articleਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ  ਮਾਹਲਾ ਨੂੰ ਕੀਤਾ ਪਿੰਡ ਮਾਹਲਾ ਵਾਸੀਆਂ ਨੇ ਯਾਦ