ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਖੇਡਾ ਵਤਨ ਪੰਜਾਬ ਦੀਨ ਤਹਿਤ ਓਪਨ ਸਟੇਟ ਵਾਲੀਬਾਲ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ 20 ਸਾਲ ਬਾਅਦ ਟਰਾਫੀ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ। ਜਲੰਧਰ ਵਿੱਚ ਹੋਏ ਇਸ ਮੁਕਾਬਲੇ ਵਿੱਚ 20 ਟੀਮਾਂ ਨੇ ਭਾਗ ਲਿਆ। ਇਸ ਮੈਚ ਵਿੱਚ ਟੀਮ ਦੀ ਕਪਤਾਨ ਮੀਨਾਕਸ਼ੀ ਸੋਨੀ ਸੀ ਅਤੇ ਉਸਨੇ ਟੀਮ ਲਈ ਇਹ ਮੈਚ ਜਿੱਤਿਆ। ਇਸ ਪ੍ਰਾਪਤੀ ਲਈ ਵਾਰਡ ਨੰ.5 ਦੀ ਕੌਂਸਲਰ ਮੀਨਾ ਸ਼ਰਮਾ ਨੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਨੇ ਮੀਨਾਕਸ਼ੀ ਨੂੰ ਭਵਿੱਖ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ਼ਹਿਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਦੀ ਗੱਲ ਕਹੀ। ਇਸ ਮੌਕੇ ਵਰੁਣ ਸ਼ਰਮਾ ਆਸ਼ੂ ਤੋਂ ਇਲਾਵਾ ਸੋਨੀ ਦੇ ਪਰਿਵਾਰਕ ਮੈਂਬਰ ਵੀਨਾ ਸੋਨੀ, ਸੰਦੀਪ ਸੋਨੀ, ਰਾਕੇਸ਼ ਸੋਨੀ, ਭਾਰਤੀ, ਹਰੀਸ਼, ਦਲੀਪ, ਕ੍ਰਿਸ਼ੀਕਾ, ਪ੍ਰਵੀਨ ਸੋਨੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly