ਨਸ਼ਿਆਂ ਨੂੰ ਖਤਮ ਕਰਨ ਦੇ ਉਦੇਸ਼ ਤਹਿਤ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਦੇਸਲ ਵਿਖੇ ਆਯੋਜਿਤ

ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਖੇਡਾਂ ਦੀ ਲਗਨ ਨਾਲ ਜੋੜਨ ਦਾ ਉਪਰਾਲਾ ਹਨ ਖੇਡ ਟੂਰਨਾਮੈਂਟ -ਸੱਜਣ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਹਲਕਾ ਸੁਲਤਾਨਪੁਰ ਲੋਧੀ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਉਦੇਸ਼ ਤਹਿਤ ਕਰਵਾਏ ਜਾ ਰਹੇ ਟੂਰਨਾਮੈਂਟ ਦੀ ਲੜੀ ਤਹਿਤ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਦੇਸਲ ਵਿਖੇ ਆਪ ਆਗੂ ਧਰਮ ਸਿੰਘ ਧੰਮਾ ਦੇਸਲ , ਲਖਵਿੰਦਰ ਸਿੰਘ ਦੇਸਲ ਪ੍ਰਧਾਨ ਸਰਬ ਸਾਂਝਾ ਮੰਚ ਆਦਿ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਵਾਲੀਬਾਲ ਦੀਆਂ ਪ੍ਰਸਿੱਧ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਢਿਲਵਾਂ ਤੇ ਤਲਵੰਡੀ ਚੌਧਰੀਆਂ ਦੀ ਟੀਮ ਦੇ ਵਿਚਕਾਰ ਹੋਏ ਮੈਚ ਵਿੱਚ ਤਲਵੰਡੀ ਚੌਧਰੀਆਂ ਦੀ ਟੀਮ ਜੇਤੂ ਰਹੀ। ਜਦਕਿ ਦੇਸਲ ਤੇ ਭੰਡਾਲ ਭੇਂਟ ਦੀ ਟੀਮ ਵਿੱਚ ਹੋਏ ਮੁਕਾਬਲੇ ਦੌਰਾਨ ਭੰਡਾਲ ਭੇਂਟ ਦੀ ਟੀਮ ਜੇਤੂ ਰਹੀ। ਇਸ ਦੌਰਾਨ ਫਾਈਨਲ ਮੁਕਾਬਲੇ ਦੌਰਾਨ ਦੇਸਲ ਦੀ ਟੀਮ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਕਰਾਰੀ ਹਾਰ ਦਿੱਤੀ।

ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਕਿਹਾ ਕਿ ਹਲਕੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਖੇਡਾਂ ਦੀ ਲਗਨ ਨਾਲ ਜੋੜਨ ਲਈ ਇਹ ਟੂਰਨਾਮੈਂਟ ਕਰਵਾ ਕੇ ਉਪਰਾਲੇ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜੋ ਪਿੰਡ ਨਸ਼ੇ ਲਈ ਬਦਨਾਮ ਹਨ । ਉਹਨਾਂ ਪਿੰਡਾਂ ਵਿੱਚ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਛੱਡ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਮੁਹੰਮਦ ਰਾਫੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਪ੍ਰਦੀਪ ਸਿੰਘ ਥਿੰਦ ਚੇਅਰਮੈਨ ਇੰਪਰਊਵਮਐਂਟ ਟਰੱਸਟ, ਟਹਿਲ ਸਿੰਘ ਦੇਸਲ, ਜਗਤਾਰ ਸਿੰਘ, ਨਰਿੰਦਰ ਸਿੰਘ ਸਾਹੀ, ਰਣਜੀਤ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਪੱਪਾ, ਗੁਰਦੀਪ ਸਿੰਘ, ਗੁਰਮੇਜ ਸਿੰਘ,ਗੁਰਜੰਟ ਸਿੰਘ , ਦਿਲਬਾਗ ਸਿੰਘ ਵਿਰਕ,ਹਰਦੇਵ ਸਿੰਘ, ਚਰਨਜੀਤ ਸਿੰਘ,ਗਿੰਦਰ ਪ੍ਰਧਾਨ,ਮਾਨ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ :- ਤੇਰੇ ਕਰਕੇ ( ਕਾਵਿ ਸੰਗ੍ਰਹਿ )
Next articleਦਰਦ ਅਵੱਲੜੇ