ਵਲੈਤ ਰਿਟਰਨ ਹਾਸ ਵਿਅੰਗ

(ਸਮਾਜ ਵੀਕਲੀ)

ਲਾਲਾ ਵਲੈਤੀ ਲਾਲ ਦੋ ਹਫ਼ਤੇ ਵਲੈਤ ਕੀ ਲਗਾ ਆਇਆ, ਦੂਜਿਆਂ ਨੂੰ ਨਾਲ ਹੀ ਨਹੀਂ ਰਲਾਉਂਦਾ ਇੰਜ ਲਗਦਾ ਹੈ ਜਿਵੇਂ ਵਲੈਤ ਰਿਟਰਨ ਨਾ ਹੋਇਆ ਪੀ ਐੈਚ ਡੀ ਦੀ ਡਿਗਰੀ ਹੋ ਗਈ। ਇਕ ਦਿਨ ਸਵੇਰੇ ਸਵੇਰੇ ਆਕੇ ਉਸਨੇ ਦਰਵਾਜੇ ਦੀ ਘੰਟੀ ਕਰ ਦਿੱਤੀ ਮੈਂ ਅੱਖਾਂ ਜਿਹੀਆਂ ਮਲਦਾ ਉੱਠਿਆ ਤੇ ਦਰਵਾਜਾ ਖੋਲਿ੍ਹਆ ਤਾਂ ਉਸਨੇ ਠਾਹ ਦੇਣੇ ਨਮਸਤੇ ਮੇਰੇ ਮੱਥੇ ‘ਚ ਮਾਰੀ ਤੇ ਅੰਦਰ ਆਕੇ ਕੁਰਸੀ ਤੇ ਬੈਠ ਗਿਆ। ਮੈਨੂੰ ਕਹਿਣ ਲੱਗਿਆ, “ਸਰਦਾਰ ਦਲਿੱਦਰ ਸਿੰਘ ਜੀ ਦੁਪਹਿਰਾ ਦਿਨ ਦਾ ਹੋਣ ਲੱਗਿਆ ਹੈ, ਹਾਲੇ ਸੁੱਤੇ ਹੀ ਪਏ ਸੀ ।” ਮੈਂ ਮਾੜੀਆਂ ਜਿਹੀਆਂ ਅੱਖਾ ਖੋਲ੍ਹਕੇ ਸਾਹਮਣੀ ਕੰਧ ਤੇ ਲੱਗੀ ਘੜੀ ਤੇ ਟਾਈਮ ਦੇਖਕੇ ਸੋਚਿਆ ਘੜੀ ਤੇ ਤਾਂ ਛੇ ਹੀ ਵੱਜੇ ਹਨ ਕਿਤੇ ਘੜੀ ਖੜ੍ਹ ਤਾਂ ਨਹੀਂ ਗਈ ਪਰ ਘੜੀ ਵੱਲ ਇਕ ਵਾਰੀ ਫੇਰ ਨਿਗਾਹ ਮਾਰੀ ਤਾਂ ਦੇਖਿਆ ਘੜੀ ਚੱਲ ਰਹੀ ਸੀ ਤੇ ਮੈਂ ਕਿਹਾ, “ ਵਲੈਤੀ ਲਾਲ ਜੀ ਦੁਪਹਿਰ ਕਿੱਥੇ ਹੋ ਗਈ ਹਾਲੇ ਤਾਂ ਸਵੇਰ ਦੇ ਛੇ ਹੀ ਵੱਜੇ ਹਨ।” ਕਹਿਣ ਲੱਗਿਆ,“ ਸਰਦਾਰ ਸਾਹਿਬ ਲੋਕ ਤਾਂ ਚਾਰ ਵਜੇ ਉੱਠਕੇ ਭਜਨ ਬੰਦਗੀ ਕਰਨ ਲੱਗ ਜਾਂਦੇ ਹਨ ਤੁਸੀਂ ਸੁੱਤੇ ਹੀ ਪਏ ਸੀ ।” ਦਿਲ ਵਿਚ ਸੋਚਿਆ ਲੈ ਬਈ ਗਿਆ ਦਿਨ ਇਸਨੇ ਕਿਹੜਾ ਹਿਲਣਾ ਹੈ। ਮੈਂ ਚੁਗਲ ਕੌਰ ਨੂੰ ਜਗਾਕੇ ਚਾਹ ਵਾਸਤੇ ਕਹਿਕੇ ਬਾਥਰੂਮ ਵਿਚ ਚਲਾ ਗਿਆ ਬਾਥਰੂਮ ਚੋਂ ਬਾਹਰ ਆਇਆ ਤਾਂ ਵਲੈਤੀ ਲਾਲ ਕਹਿਣ ਲੱਗਿਆ, “ ਲਉ ਸਰਦਾਰ ਜੀ ਚਾਹ ਪੀਉ ।” ਉਸਦੇ ਮੂੰਹੋਂ ਇਹ ਗੱਲ ਸੁਣਕੇ ਇਕ ਵਾਰੀ ਤਾਂ ਮੈਂਨੂੰ ਭੁਲੇਖਾ ਜਿਹਾ ਲੱਗਿਆ ਕਿ ਮੈਂ ਕਿਤੇ ਲਾਲੇ ਦੇ ਘਰ ਤਾਂ ਨਹੀਂ ਆ ਗਿਆ ਪਰ ਮੇਰੀ ਧਰਮਪਤਨੀ ਚੁਗਲ ਕੌਰ ਨੂੰ ਦੇਖਕੇ ਯਕੀਨ ਹੋ ਗਿਆ ਕਿ ਘਰ ਤਾਂ ਮੇਰਾ ਹੀ ਹੈ।

ਮੈਂ ਕਹਿਣ ਲੱਗਿਆ ਸੀ ਕਿਉਂ ਸਵੇਰੇ ਸਵੇਰੇ ਤੰਗ ਕਰਨ ਆ ਗਏ ਹੋ ਪਰ ਸ਼ਿਸ਼ਟਾਚਾਰ ਦੇ ਨਾਤੇ ਮੈਂ ਇਹ ਨਾ ਕਹਿ ਸਕਿਆ ਤੇ ਕਿਹਾ, “ਲਾਲਾ ਜੀ ਕਿਵੇਂ ਦਰਸ਼ਨ ਦਿੱਤੇ ਹਨ।” ਲਾਲਾ ਵਲੈਤੀ ਲਾਲ ਕਹਿਣ ਲiੱਗਆ, “ ਮੈਂ ਪਾਰਕ ਵਿਚ ਸੈਰ ਕਰਨ ਗਿਆ ਸੀ ਸੋਚਿਆਂ ਘਰ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਦਾ ਜਾਵਾਂ ਇਕੱਠੇ ਚਾਹ ਪੀ ਲਵਾਂਗੇ ਨਾਲੇ ਗੱਪ ਸੱLਪ ਹੋ ਜਾਵੇਗੀ, ਤੁਹਾਡੀ ਭਰਜਾਈ ਤਾਂ ਆਪਦੀ ਕੁੜੀ ਕੋਲ ਹਾਲੇ ਇੰਗਲੈਂਡ ਵਿਚ ਹੀ ਹੈ ਸਰਦਾਰ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਕੁੜੀ ਇਗਲੈਂਡ ਵਿਆਹੀ ਹੋਈ ਹੈ।” ਲਾਲਾ ਵਲੈਤੀ ਲਾਲ ਵਿਚ ਇਕ ਬੜੀ ਭੈੜੀ ਆਦਤ ਹੈ ਬੋਲਣ ਲੱਗ ਜਾਵੇਗਾ ਤਾਂ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਆਪ ਹੀ ਬੋਲੀ ਜਾਂਦਾ ਰਹਿੰਦਾ ਹੈ ਫੇਰ ਗਏ ਚਾਰ ਘੰਟੇ, ਇਤਿਹਾਸ ਦੀ ਐਨੀ ਜਾਨਕਾਰੀ ਰੱਖਦਾ ਹੈ ਚਲਦੀ ਫਿਰਦੀ ਪੁਸਤਕ ਹੀ ਹੈ ਨਿਰੀ। ਇਸੇ ਕਰਕੇ ਲੋਕ ਵਲੈਤੀ ਲਾਲ ਨੂੰ ਛੇਤੀ ਕੀਤੇ ਬਲਾਉਂਦੇ ਨਹੀਂ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਜੇ ਵਲੈਤੀ ਲਾਲ ਇਤਿਹਾਸ ਬਾਰੇ ਦੱਸਣ ਲੱਗ ਗਿਆ ਤਾਂ ਫੇਰ ਨਹੀਂ ਇਸਨੇ ਜਾਣਾ ਫੇਰ ਤਾਂ ਕੋਈ ਨਾ ਕੋਈ ਬਹਾਨਾ ਬਣਾਕੇ ਲਾਲੇ ਤੋਂ ਖਹਿੜਾ ਛੜਾਉਣਾ ਪੈਂਦਾ ਹੈ, ਇਸ ਗੱਲ ਦਾ ਉਸਨੂੰ ਵੀ ਪਤਾ ਹੈ ਪਰ ਜਿਸ ਬੰਦੇ ਨੂੰ ਗੱਲਾਂ ਕਰਨ ਦਾ ਭੁਸ ਪਿਆ ਹੋਵੇ, ਤਾਂ ਉਹ ਹੱਟ ਨਹੀਂ ਸਕਦਾ ਤੇ ਅੱਜ ਘਰਵਾਲੀ ਬਾਰੇ ਇਹ ਕਹਿਕੇ ਕਿ ਉਹ ਹਾਲੇ ਇੰਗਲਂੈਡ ਵਿਚ ਹੀ ਹੈ ਮੈਂ ਸੋਚਿਆ ਲੈ ਬਈ ਪੈ ਗਿਆ ਦਿਨ ਦਾ ਭੋਗ, ਇਹ ਕਿੱਥੇ ਹਿੱਲਣ ਲੱਗਿਆ ਹੈ, ਅੱਜ ਦੀ ਰੋਟੀ ਪਾਣੀ ਮੇਰੇ ਪੱਲੇ ਪੈ ਗਈ।ਐਂਤਵਾਰ ਦਾ ਦਿਨ ਸੀ ਸੋਚਿਆ ਸੀ ਅੱਜ ਬiੱਚਆਂ ਨੂੰ ਪਾਰਕ ਵਿਚ ਲੈਕੇ ਜਾਵਾਂਗੇ ਪਰ ਲਾਲੇ ਨੇ ਆਕੇ ਛੁੱਟੀ ਦਾ ਕਚਰਾ ਕਰ ਦਿੱਤਾ ।ਮੈਨੂੰ ਲਾਲਾ ਕਹਿਣ ਲੱਗਿਆ, “ਸਰਦਾਰ ਦਲਿੱਦਰ ਸਿੰਘ ਜੀ, ਕਦੇ ਅਮਰੀਕਾ, ਕਨੇਡਾ ਜਾਂ ਵਲੈਤ ਗਏ ਹੋ।”

ਮੈਂ ਕਿਹਾ, “ ਲਾਲਾ ਜੀ ਅਸੀਂ ਤਾਂ ਖੂਹ ਦੇ ਡੱਡੂ ਹਾਂ, ਅਸੀਂ ਤਾ ਕਦੇ ਪੂਰਾ ਭਾਰਤ ਨਹੀਂ ਦੇਖਿਆਂ ਬਾਹਰ ਜਾਣ ਦੀ ਤਾਂ ਗੱਲ ਹੀ ਛੱਡ ਦਿਉ, ਨਾਲੇ ਸਾਡੇ ਕੋਲ ਬਾਹਰ ਜਾਣ ਵਾਸਤੇ ਐਨੇ ਪੈਸੇ ਕਿੱਥੇ ਹਨ, ਸਾਡਾ ਤਾਂ ਗੁਜ਼ਾਰਾ ਹੀ ਲੰਗੇ ਡੰਗ ਹੁੰਦਾ ਹੈ।” ਲਾਲਾ ਕਹਿਣ ਲੱਗਿਆ, “ ਸਰਦਾਰ ਸਾਹਿਬ ਫੇਰ ਤਾਂ ਐਵੇਂ ਜ਼ਿੰਦਗੀ ਗੁਆ ਲਈ, ਇੰਗਲੈਂਡ ਦੇ ਕੀ ਕਹਿਣੇ ਸਾਫ਼ ਸੁਥਰੀਆਂ ਸੜਕਾਂ, ਜਾਂ ਖਾਂ ਕਿਤੇ ਮਿੱਟੀ ਦਿਸ ਜਾਵੇ ਇਮਾਨਦਾਰੀੰ ਐਨੀ ਕਿ ਟੈਲੀਫ਼ੋਨ ਤੇ ਸਾਰਾ ਕੰਮ ਹੋ ਜਾਂਦਾ ਹੈ। ੳੁੱਥੇ ਭਾਵੇਂ ਕੋਈ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਸਭ ਨੂੰ ਰੋਟੀ ਕੱਪੜਾ ਤੇ ਮਕਾਨ ਮਿਲਦਾ ਹੈ ਇੱੱਥੇ ਵਾਂਗ ਥੋਹੜੀ ਹੈ ਪੈਸੇ ਦਿੱਤੇ ਬਗੈਰ ਫਾਈਲ ਨਹੀਂ ਹਿਲਦੀ ਮਜੋਰਿਟੀ ਲੋਕ ਕਾਨੂਨ ਨੂੰ ਮੰਨਣ ਵਾਲੇ ਹਨ। ਜਦੋਂ ਟੈਲੀਵਿਜ਼ਨ ਚੈਨਲ ਦੇ ਰਿਪੋਰਟਰ ਨੇ ਭਾਰਤ ਦੇ ਪਰਿਵਹਿਨ ਮੰੰਤਰੀ ਗਡਕਰੀ ਨੂੰ ਬਗੈਰ ਹੈਲਮਟ ਤੋਂ ਸਕੂਟਰ ਚਲਾਉਂਦੇ ਨੂੰ ਪੁੱਛਿਆ ਤਾਂ ਜਲਦੀ ਦੇਣੇ ਉਹ ਘਰ ਦੇ ਅੰਦਰ ਚਲਾ ਗਿਆ ਤੇ ਫੇਰ ਆਮ ਲੋਕਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਕਾਨੂਨ ਬਣੀ ਜਾਂਦੇ ਹਨ ਕਾਨੂਨਾ ਨੂੰ ਮੰਨਦਾ ਕੋਈ ਵੀ ਨਹੀਂ, ਗੁਰੂ ਸਹਿਬਾਨਾਂ, ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਬਦਮਾਸ਼ ਲੋਕਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਹੈ ।” ਤੇ ਲਾਲਾ ਜੀ ਨੇ ਇੰਗਲੈਂਡ ਦੀ ਤਾਰੀਫ਼ ਦੇ ਪੁਲ ਬਨ੍ਹ ਦਿੱਤੇ। ਮੈਂ ਕਿਹਾ, “ ਲਾਲਾ ਜੀ ੳੁੱਥੇ ਬੰਦੇ ਨਹੀਂ ਮਰਦੇ,ਜੇ ਚੋਰੀਆਂ ਠੱਗੀਆਂ ਨਹੀਂ ਹੁੰਦੀਆਂ ਤਾਂ ਥਾਣੇ, ਕਚਹਿਰੀਆਂ ਤੇ ਜੇਲ੍ਹਾਂ ਕਿਉਂ ਬਣਾਈਂਆਂ ਹੋਈਆ ਹਨ।”

ਲਾਲੇ ਕੋਲ ਹਰ ਗੱਲ ਦਾ ਤੋੜ ਹੁੰਦਾ ਹੈ ਕਹਿਣ ਲiੱਗਆ, “ ਚੋਰੀਆਂ ਹੁੰਦੀਆਂ ਹਨ ਪਰ ਘੱਟ ਐਥੇ ਵਾਂਗ ਨਹੀਂ ਐਥੇ ਤਾਂ ਲੋਕਾਂ ਨੇ ਪੈਸੇ ਨੂੰ ਭਗਵਾਨ ਬਣਾ ਰੱਖਿਆ ਹੈ, ਨਾ ਭੈਣ ਨਾ ਭਾਈ ਨਾ ਮਾਂ-ਬਾਪ ਬਸ ਸਭ ਕੁਝ ਪੈਸਾ ਹੀ ਹੈ, ਸਾਰੇ ਪਾਸੇ ਹਾਏ ਪੈਸਾ ਹਾਏ ਪੈਸਾ ਹੋਈ ਪਈ ਹੈ। ਮੈਂ ਇਹ ਨਹੀਂ ਕਹਿੰਦਾ ਕਿ ਐਥੇ ਇਮਾਨਦਾਰ ਲੋਕ ਨਹੀਂ ਹਨ ਪਰ ਇਮਾਨਦਾਰ ਲੋਕਾਂ ਨੂੰ ਇਹ ਬਦਮਾਸ਼ ਲੋਕ ਜੀਣ ਨਹੀਂ ਦਿੰਦੇ,ਮੈਂ ਤਾਂ ਕਹਿੰਦਾ ਹਾਂ ਸਰਦਾਰ ਦਲਿਦੱਰ ਸਿੰਘ ਜੀ ਇਕ ਵਾਰੀ ਬਾਹਰ ਜਾ ਆਉ ਤੁਹਾਡਾ ਨਜ਼ਰੀਆ ਬਦਲ ਜਾਵੇਗਾ ।” ਮੈਂ ਕਿਹਾ, “ ਅੱਜਕਲ੍ਹ ਪਾਸਪੋਰਟ ਤੋਂ ਲੈਕੇ ਵੀਜ਼ਾ ਲਗਵਾਉਣ ਤੱਕ ਦਫਤਰਾਂ ਦੇ ਚੱਕਰ ਕੱਢਦੇ ਕੱਢਦੇ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ ਪਤਾ ਨਹੀਂ ਕਿੰਨੇ ਅਫਸਰਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਪੈਸਾ ਜਿਹੜਾ ਲਗਦਾ ਹੈ ਉਸਦੀ ਤਾਂ ਕੋਈ ਗਿਣਤੀ ਨਹੀਂ ਹੁੰਦੀ, ਲਾਲਾ ਜੀ ਮੇਰੇ ਵਿਚ ਪੈਸਾ ਲਗਾਉਣ ਦੀ ਐਨੀ ਹਿਮੱਤ ਨਹੀਂ ਹੈਗੀ ਨਾਲੇ ਮੈਨੂੰ ਵੀਜ਼ਾ ਕੌਣ ਦੇ ਦੇਵੇਗਾ ਨਾ ਮੈਂ ਤਿੰਨਾ ਚੋਂ ਨਾ ਤੇਰਾਂ ਚੋਂ ।” ਕਹਿਣ ਲiੱਗਆ “ਲੰਡੀ ਬੁੱਚੀ ਤਾਂ ਤੁਰੀ ਜਾਂਦੀ ਹੈ ਨੇਤਾ ਇਲਾਜ ਵਾਸਤੇ, ਜਾਂ ਸ਼ਹਿਰ ਚੋਂ ਕੂੜਾ ਕਿਸ ਤਰ੍ਹਾਂ ਹਟਾਇਆ ਜਾਵੇ, ਟਰਾਂਸਪੋਰਟ ਵਿਚ ਸੁਧਾਰ,ਪੜਾ੍ਹਈ ਕਰਨ, ਕਵੀ ਸਮੇਲਨ ਵਿਚ ਭਾਗ ਲੈਣ,ਵਪਾਰੀ, ਗਿਆਨੀ, ਖਿਡਾਰੀ ਜਾਂ ਫੇਰ ਸ਼ੈਫ ਜਾਂ ਵੇਟਰ ਨਹੀਂ ਤਾਂ ਬੱਚਿਆਂ ਦੇ ਵਿਆਹ ਜਾਂ ਜਨਮ ਦਿਨ ਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲੈਂਦੇ ਹਨ ਜਿਹੜਾ ਉੱੱਥੇ ਜਾਂਦਾ ਹੈ ਟੁੱਭੀ ਮਾਰ ਜਾਂਦਾ ਹੈ,ਫੇਰ ਲੱਭਦੀ ਫਿਰੇ ਪੁਲਿਸ ਉਨ੍ਹਾਂ ਨੂੰ, ਲੋਕ ਏਵੇਂ ਗੁਮ ਹੋ ਜਾਂਦੇ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ ਕਈ ਕਈ ਸਾਲ ਪੱਕੇ ਹੋਣ ਦੀ ਉਮੀਦ ਵਿਚ ੳੁੱਥੇ ਕੰਮ ਕਰੀ ਜਾਂਦੇ ਹਨ ਪਰਿਵਾਰ ਨੂੰ ਭੀ ਨਹੀਂ ਮਿਲਣ ਜਾ ਸਕਦੇ, ਉਨ੍ਹਾਂ ਨੂੰ ਪਤਾ ਹੁੰਦਾ ਹੈ ਜੇ ਇਕ ਵਾਰੀ ਚਲੇ ਗਏ ਤਾਂ ਫੇਰ ਵਾਪਸ ਨਹੀਂ ਆ ਸਕਣਾ ਇਸ ਗੱਲ ਤੋਂ ਮਾਰ ਖਾਈ ਜਾਂਦੇ ਰਹਿੰਦੇ ਹਨ ।ਸਰਦਾਰ ਸਾਹਬ ਇਕ ਵਾਰੀ ਸੈਰ ਕਰਨ ਦਾ ਮਨ ਬਣਾ ਲਉ ਫੇਰ ਆਪੇ ਸਭ ਕੁਝ ਹੋ ਜਾਂਦਾ ਹੁੰਦਾ ਹੈ, ਇਕ ਏਜੰਟ ਮੈਨੂੰ ਜਾਣਦਾ ਹੈ ਕਹੋ ਤਾਂ ਗੱਲ ਕਰਾਂ ਪੈਸੇ ਤਾਂ ਲੱਗਣਗੇ ਪਰ ਤੁਹਾਡਾ ਵੀਜ਼ਾ ਲਗਵਾ ਦੇਵੇਗਾ।”

ਮੈਂ ਕਿਹਾ ਲਾਲਾ ਜੀ, “ ਘਰ ਵਿਚ ਸਲਾਹ ਕਰ ਲਈਏ ਫੇਰ ਦੱਸ ਦੇਵਾਂਗਾ।” “ ਕਹਿਣ ਲੱiੱਗਆ ਸਲਾਹ ਕਿਸਦੇ ਨਾਲ ਕਰਨੀ ਐਂ ਭਰਜਾਈ ਜੀ ਤਾਂ ਕੋਲ ਬੈਠੇ ਹਨ ਚਲੋ ਸਲਾਹ ਕਰਕੇ ਦੱਸ ਦੇਣਾ ਹੋਰ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ।” ਲਾਲਾ ਵਲੈਤੀ ਲਾਲ ਦੇ ਜਾਣ ਤੋਂ ਬਾਅਦ ਮੇਰੀ ਘਰਵਾਲੀ ਕਹਿਣ ਲੱਗੀ ਮੈਂ ਕਿਹਾ ਜੀ, “ ਉਸਨੂੰ ਭਲਾ ਕੀ ਲਾਲਚ ਹੈ ਤੁਹਾਨੂੰ ਇੰਗਲੈਂਡ ਘੱਲਣ ਦਾ, ਮੈਨੂੰ ਲਗਦਾ ਹੈ ਲਾਲਾ ਵਿੱਚੋਂ ਪੈਸੇ ਖਾਣਾ ਚਾਹੁੰਦਾ ਹੈ ।” ਮੈਂ ਕਿਹਾ, “ ਚੁਗਲ ਕੌਰੇ ਸਾਰਿਆਂ ਨੂੰ ਨਾ ਇੱਕੋ ਰੱਸੇ ਬਨੀ੍ਹ ਜਾਇਆ ਕਰ ਮੇਰਾ ਇਹ ਮਿੱਤਰ ਮੈਨੂੰ ਕਈ ਸਾਲਾਂ ਤੋਂ ਜਾਣਦਾ ਹੈ, ਉਹ ਕਿਵੇਂ ਬੇਈਮਾਨ ਹੋ ਸਕਦਾ ਹੈ ਨਾਲੇ ਮੈਂ ਕਿਹੜਾ ੳੁੱਥੇ ਰਹਿਣ ਵਾਸਤੇ ਜਾਣਾ ਹੈ, ਦੋ ਹਫ਼ਤੇ ਰਹਿ ਕੇ ਵਾਪਸ ਆ ਜਾਵਾਂਗਾ ਸੈਰ ਕਰਨ ਵਾਸਤੇ ਏਜੰਟ ਵੀਜ਼ੇ ਦੇ ਕੋਈ ਬਹੁਤੇ ਪੈਸੇ ਤਾਂ ਨਹੀਂ ਲੈਣ ਲੱਗਿਆ ਮੈਂ ਕਿਹੜਾ ਉੱਥੇ ਕੰਮ ਕਰਨ ਜਾਣਾ ਹੈ ।” ਤੇ ਮੇਰੇ ਵੱਲੋਂ ਹਾਂ ਕਰਨ ਤੋਂ ਬਾਅਦ ਲਾਲਾ ਵਲੈਤੀ ਲਾਲ ਨੇ ਦੂਜੇ ਦਿਨ ਹੀ ਉਸ ਏਜੰਟ ਨੂੰ ਜਿਸਦਾ ਨਾਂ ਦਲਾਲ ਚੰਦ ਖਿੱਚ ਧੂਹ ਸੀ ਘੱਲ ਦਿੱਤਾ। ਦਲਾਲ ਚੰਦ ਖਿੱਚ ਧੂਹ ਆਕੇ ਕਹਿਣ ਲੱਗਿਆ, “ ਸਰਦਾਰ ਦਲਿੱਦਰ ਸਿੰਘ ਜੀ ਲਾਲਾ ਜੀ ਨੇ ਤੁਹਾਡੇ ਬਾਰੇ ਦੱਸਿਆ ਸੀ, ਤੁਸੀਂ ਬੇਸ਼ਕ ਬਾਹਰ ਨਾ ਜਾਇਉ ਪਰ ਦੋਨੋਂ ਜਣੇ ਬੈਠਕੇ ਧਿਆਨ ਨਾਲ ਪਹਿਲਾਂ ਮੇਰੀ ਪੂਰੀ ਗੱਲ ਸੁਣ ਲਉ। ਜਿਵੇਂ ਲਾਲਾ ਜੀ ਨੇ ਕਿਹਾ ਹੈ ਕਿ ਤੁਸੀਂ ਸੈਰ ਕਰਨ ਜਾਣਾ ਚਾਹੁੰਦੇ ਹਂੋ, ਮੇਰੀ ਗੱਲ ਮੰਨੋ ਇਕ ਕਹਾਵਤ ਹੈ ‘ਮੁੰਜ ਬਗੜ ਦਾ ਸੌਦਾ ਨਾਲੇ ਗੰਗਾ ਜੀ ਦਾ ਨਹਾਉਣ’ ਤੁਹਾਨੂੰ ਪੰਜ ਸਾਲ ਦਾ ਵੀਜ਼ਾ ਲਗਵਾ ਦਿੰਦਾ ਹਾਂ ਤੇ ਨੌਕਰੀ ਵੀ ਲੱਗ ਜਾਵੇਗੀ ਸੈਰ ਦੀ ਸੈਰ ਤੇ ਕਮਾਈ ਦੀ ਕਮਾਈ।” ਏਜੰਟ ਦੀ ਗੱਲ ਸੁਣਨ ਤੋਂ ਬਾਅਦ ਮੈਂ ਅਵਾਜ ਦੇਕੇ ਚੁਗਲ ਕੌਰ ਨੂੰ ਬੁਲਾ ਲਿਆ ਮੈਂ ਜਦੋਂ ਚਾਹ ਪਾਣੀ ਬਾਰੇ ਪੁੱਛਿਆ ਤਾਂ ਕਹਿਣ ਲੱਗਿਆ, “ ਪਹਿਲਾਂ ਮੈਂ ਜਿਸ ਕੰਮ ਵਾਸਤੇ ਆਇਆ ਹਾਂ ਉਹ ਸਮਝਾ ਦਿਆਂ ਚਾਹ ਆਪਾਂ ਮਗਰੋਂ ਪੀ ਲਵਾਂਗੇ ਚਾਹ ਕਿਤੇ ਭੱਜੀ ਜਾਂਦੀ ਹੈ।”

ਮੈਂ ਸੋਚਿਆ ਬੰਦਾ ਤਾਂ ਚੰਗਾ ਲੱਗਦਾ ਹੈ ਤੇ ਸਾਡੇ ਦੋਨਾਂ ਦੇ ਬੈਠਣ ਤਂਂੋ ਬਾਅਦ ਉਹ ਕਹਿਣ ਲੱਗਿਆ, “ਸਰਦਾਰ ਸਾਹਬ ਅੱਜਕਲ੍ਹ ਸਾਰੇ ਪਾਸੇ ਹੀ ਸਖ਼ਤੀ ਹੋਈ ਵੀ ਹੈ, ਅਤੇ ਸਾਰੇ ਦੇਸਾਂ ਦੀਆਂ ਸਰਕਾਰਾਂ ਇਮੀਗਰੇਸ਼ਨ ਦਾ ਬੜੀ ਸਖ਼ਤੀ ਨਾਲ ਕੰਟਰੋਲ ਕਰ ਰਹੀਆਂ ਹਨ ਪਰ ਤੁਸੀਂ ਫ਼ਿਕਰ ਨਾ ਕਰੋ ਪਾਸਪੋਰਟ ਬਣਾਉਣ ਤੋਂ ਲੇਕੇ ਵੀਜ਼ਾ ਲਗਾ ਕੇ ਦੇਣ ਦੀ ਸਾਰੀ ਜ਼ੁੰਮੇਵਾਰੀ ਮੇਰੀ, ਬਸ ਤੁਸੀਂ ਜਾਣ ਵਾਲੇ ਬਣੋ ਮੇਰੇ ਕੋਲ ਨੋਕਰੀਆਂ ਲਗਵਾਉਣ ਦੇ ਕੇਵਲ ਪੰਜ ਵੀਜੇL ਬਚੇ ਹਨ ।ਸਰਦਾਰ ਸਾਹਬ ਲੋਕ ਤਾਂ ਵੀਜ਼ਾ ਲੈਣ ਵਾਸਤੇ ਬੈਗਾਂ ਵਿਚ ਪੈਸੇ ਪਾਈ ਫ਼ਿਰਦੇ ਹਨ, ਹੁਣ ਤੁਸੀਂ ਦੱਸੋ ਕਿ ਤੁਹਾਡੀ ਕੀ ਸਲਾਹ ਹੈ ਰੁਪਏ ਦੱਸ ਲੱਖ ਲੱਗਣਗੇ ਤੇ ਪੰਜ ਸਾਲ ਦਾ ਵੀਜ਼ਾ ਲਗਵਾਕੇ ਦੇਵਾਂਗਾ ਕਿੳਂੁਕਿ ਤੁਸੀਂ ਲਾਲਾ ਜੀ ਦੇ ਬੰਦੇ ਹੋ ਤੁਹਾਨੂੰ ਮੈਂ ਘੱਟ ਰੇਟ ਦੱਸਿਆ ਹੈ। ਪਾਸਪੋਰਟ ਵੀਜ਼ਾ ਨੋਕਰੀ ਅਤੇ ਰਹਿਣ ਸਹਿਣ ਦਾਂ ਇੰਤਜ਼ਾਮ ਕਰਨ ਦੀ ਜ਼ੁੰਮੇਵਾਰੀ ਮੇਰੀ, ਪੂਰੀ ਪੈਕਜ ਡੀਲ ਹੋਵੇਗੀ ਤੁਹਾਨੂੰ ਰੱਤੀ ਭਰ ਵੀ ਤਕਲੀਫ਼ ਨਹੀਂ ਹੋਣ ਦੇਵਾਂਗਾ ਹੋਰ ਦੱਸੋ ਐਦੂੰ ਜਿਆਦਾ ਕੀ ਮਦਦ ਹੋ ਸਕਦੀ ਹੈ। ਸਰਦਾਰ ਸਾਹਬ ਮੈਂ ਕੋਈ ਇਸ ਕੰਮ ਵਿਚ ਨਵਾਂ ਨਹੀਂ ਲੱਗਿਆ ਦਸ ਸਾਲ ਦਾ ਤਜਰਬਾ ਹੈ ਬਹੁਤ ਸਾਰੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜ ਚੁੱਕਿਆ ਹਾਂ ਮੈਂ ਤੁਹਾਨੂੰ ਦੋ ਹਫ਼ਤੇ ਦਾ ਸੰਮਾ ਦਿੰਨਾ ਹਾਂ, ਨਹੀਂ ਤਾਂ ਵੀਜ਼ਾ ਮੈਂ ਕਿਸੇ ਹੋਰ ਨੂੰ ਦੇ ਦੇਵਾਂਗਾ ਲੋਕ ਤਾਂ ਮੇਰੇ ਮਗਰ ਪਏ ਹੋਏ ਹਨ ਸੋਚਕੇ ਦੱਸ ਦੇਣਾ ।” ਦੱਸ ਲੱਖ ਦਾ ਨਾਂ ਸੁਣਕੇ ਮੇਰੇਂ ਤਾਂ ਦੰਦਲ ਪੈਣ ਵਾਲੀ ਹੋ ਗਈ ਪਰ ਫੇਰ ਕੁਝ ਸੰਭਲ ਕੇ ਮੈਂ ਕਿਹਾ, “ ਐਨੀ ਰਕਮ ਸਾਡੇ ਕੋਲ ਨਹੀਂ ਹੈ ਨਾਲੇ ਦੋ ਹਫ਼ਤੇ ਵਿਚ ਐਨੀ ਰਕਮ ਕਿਵੇਂ ਇੱਕਠੀ ਕਰ ਸਕਦੇ ਹਾਂ।”

ਕਹਿਣ ਲੱਗਿਆ, “ ਕੁਝ ਪੈਸੇ ਤਾਂ ਕੋਲ ਹੋਣਗੇ ਕੁਝ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪਕੜ ਲਿਉ ਯਕੀਨ ਜਾਣੋ ਨੋਕਰੀ ਲੱਗਣ ਤੋਂ ਬਾਅਦ ਐਨਾ ਕੂ ਪੈਸਾ ਤਾਂ ਤੁਸੀਂ ਇਕ ਸਾਲ ਵਿਚ ਕਮਾਕੇ ਭੇਜ ਦਿਉਂਗੇ।” ਤੇ ਏਜੰਟ ਸਬਜ ਬਾਗ ਦਿਖਾਕੇ ਚਾਹ ਪੀਕੇ ਇਹ ਕਹਿਕੇ ਚਲਾ ਗਿਆ ਕਿ, ਸਰਦਾਰ ਸਾਹਬ ਦੇਰ ਨਾ ਕਰਿਉ ਜਲਦੀ ਕੋਈ ਫ਼ੈਸਲਾ ਕਰਕੇ ਮੈਨੂੰ ਦiੱਸਉ ਹੋਰਾਂ ਤੋਂ ਸਲਾਹ ਲੈਣ ਦੀ ਲੋੜ ਨਹੀਂ ਲੋਕ ਭਾਨੀ ਮਾਰਨ ਵਾਲੇ ਭੀ ਮਿਲ ਜਾਂਦੇ ਹਨ ਮੇਰੇ ਵਰਗਾ ਇਮਾਨਦਾਰ ਬੰਦਾ ਤੁਹਾਨੂੰ ਕਿਤੇ ਨਹੀਂ ਲੱਭਣਾ ।” ਘਰ ਵਿਚ ਬੱਚਿਆਂ ਨਾਲ ਸਲਾਹ ਕੀਤੀ ਤਾਂ ਬੱਚੇ ਕਹਿਣ ਲੱਗੇ, “ ਬਾਪੂ ਜੀ ਇਸ ਉਮਰ ਵਿਚ ਕਿੱਥੇ ਧੱਕੇ ਖਾਂਦੇ ਫ਼ਿਰੋਂਗੇ ਜੇ ਤਾਂ ਜਾਣਾ ਹੈ ਸੈਰ ਕਰਨ ਵਾਸਤੇ, ਫੇਰ ਤਾਂ ਠੀਕ ਹੈ, ਸੈਰ ਕਰਨ ਵਾਸਤੇ ਦੱਸ ਲੱਖ ਨਹੀਂ ਲੱਗਣ ਲੱਗੇ ਜੇ ਚਾਚਾ ਵਲੈਤੀ ਲਾਲ ਜੀ ਦੀ ਕੁੜੀ ੳੁੱਥੇ ਰਹਿੰਦੀ ਹੈ ਉਹ ਰਾਹਦਾਰੀ ਭੇਜ ਸਕਦੀ ਹੈ ਤੇ ਤੁਸੀਂ ਦੋ ਹਫ਼ਤੇ ਉੱਥੇ ਰਹਿਕੇ ਆ ਜਾਇਉ ਪਰ ਬਾਪੂ ਜੀ ਅਸੀਂ ਤੁਹਾਨੂੰ ਉੱਥੇ ਜਾਕੇ ਕੰਮ ਕਰਨ ਦੀ ਸਲਾਹ ਨਹੀਂ ਦੇ ਸਕਦੇ ਨਾਲੇ ਕੀ ਪਤਾ ਏਜੰਟ ਠੱਗ ਹੀ ਹੋਵੇ ਮੈਂਨੂੰ ਇਕ ਗੱਲ ਦੀ ਸਮਝ ਆਉਂਦੀ ਕਿ ਉਸ ਕੋਲ ਕੰਮ ਵਾਸਤੇ ਵੀਜ਼ੇ ਕਿੱਥੋਂ ਆ ਗਏ।” ਮੈਂ ਕਿਹਾ,“ ਲੋਕ ਬਾਹਰ ਗਏ ਹਨ ਤੇ ਉਨ੍ਹਾਂ ਨੇ ਪੈਸਿਆਂ ਦਾਂ ਢੇਰ ਲਗਾ ਦਿੱਤਾ ਇਕ ਵਾਰੀ ਮੈਂ ਚਲਾ ਜਾਵਾਂ ਫੇਰ ਸ਼ਾਇਦ ਤੁਹਾਡਾ ਵੀ ਦਾਅ ਲੱਗ ਜਾਵੇ ।”  ਚੁਗਲ ਕੌਰ ਵੀ ਬੱਚਿਆਂ ਦੀ ਹਾਂ ਵਿਚ ਹਾਂ ਮਿਲਾਂਉਂਦੀ ਹੋਈ ਬੋਲੀ,“ਰਹਿਣ ਦਿਉ ਜੀ ਵਲੈਤ ਜਾਣ ਨੂੰ ਜਿੰਨੀ ਚਾਦਰ ਹੋਵੇ ਉਨੇ ਪੈਰ ਪਸਾਰਨੇ ਚਾਹੀਦੇ ਹਨ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਨਾਲੇ ਐਨੇ ਪੈਸੇ ਕਿੱਥੋਂ ਆਉਣਗੇ ।” ਮੈਂ ਘਰ ਦਿਆਂ ਦੀ ਮਰਜੀL ਦੇ ਖਿਲਾਫ਼ ਲਾਲੇ ਦੀ ਸਲਾਹ ਨਾਲ ਕੁਝ ਪੈਸੇ ਤਾਂ ਘਰ ਗਿਰਵੀ ਰੱਖਕੇ ਬੌਸ ਨੇ ਬੈਂਕ ਤੋਂ ਦੁਆ ਦਿੱਤੇ ਤੇ ਕੁਝ ਦੋਸਤਾਂ ਤੋਂ ਪਕੜ ਲਏ ਏਜੰਟ ਨੰੂੰ ਮੈਂ ਲਾਲੇ ਦੀ ਗਰੰਟੀ ਤੇ ਪੈਸੇ ਦੇ ਦਿੱਤੇ ਮੈਂ ਸਾਰਿਆਂ ਨੂੰ ਕਹਿ ਰੱਖਿਆ ਸੀ ਕਿ ਪੈਸੇ ਮੈਂ ਇੰਗਲੈਂਡ ਵਿਚ ਜਾਕੇ ਕੰਮ ਤੇ ਲੱਗਣ ਤੋਂ ਬਾਅਦ ਦੇਣੇ ਸ਼ੁਰੂ ਕਰਾਂਗਾ ਮੈਨੂੰ ਵੀ ਹੁਣ ਇੰਗਲੈਂਡ ਜਾਣ ਦਾ ਨਸ਼ਾ ਜਿਹਾ ਚੜ੍ਹਦਾ ਜਾਂਦਾ ਸੀ।

ਬਿਆਜ ਤੇ ਬਿਆਜ ਪਈ ਜਾਂਦਾ ਸੀ ਏਜੰਟ ਕੋਈ ਹੱਥ ਪੱਲਾ ਨਹੀਂ ਸੀ ਪਕੜਾਉਂਦਾ ਬਹਾਨੇ ਜਿਹੇ ਬਣਾਉਂਦਾ ਰਹਿੰਦਾ ਸੀ ਅੱਜ-ਕੱਲ੍ਹ ਕਰਦਿਆਂ ਦਲਾਲ ਚੰਦ ਖਿੱਚ ਧੂਹ ਨੇ ਛੇ ਮਹੀਨੇ ਹੋਰ ਕੱਢ ਦਿੱਤੇ ਅਖ਼ੀਰ ਉਸਨੇ ਪਾਸਪੋਰਟ ਤੇ ਇੰਗਲੈਂਡ ਦਾਂ ਵੀਜ਼ਾL ਲਗਵਾਕੇ ਦੇ ਦਿੱਤਾ ਤੇ ਮੈਂ ਬੜਾ ਖੁਸ਼ । iLਮਥੀ ਤਰੀਕ ਵਾਲੇ ਦਿਨ ਮੈਂ ਬiੱਚਆਂ ਨੂੰ ਇਹ ਕਹਿਕੇ ਕਿ ਮਾਂ ਦਾ ਖ਼ਿਆਲ ਰੱਖਿਉ ਹੋ ਸਕਿਆਂ ਤਾਂ ਮੈਂ ਤੁਹਾਨੂੰ ਵੀ ਬੁਲਾ ਲਵਾਂਗਾ।” ਬੱਚੇ ਕਹਿਣ ਲੱਗੇ “ ਬਾਪੂ ਜੀ ਸਾਡੀ ਸਲਾਹ ਦੇ ਖਿਲਾਫ਼ ਜਾ ਰਿਹੇ ਹੋਂ ਚਲੋ ਸਾਡੀ ਤਾਂ ਫੇਰ ਦੇਖੀ ਜਾਵੇਗੀ ਪਹਿਲਾਂ ਜਾਕੇ ਆਪਦੇ ਪੈਰ ਜਮਾਉ।” ਹਾਂ ਸੱਚ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਤਿੰਨ ਬੱਚੇ ਹਨ ਇਕ ਲੜਕੀ ਤੇ ਦੋ ਲੜਕੇ ਖ਼ੈਰ ਮੈਂ ਪਹਿਲੀ ਵਾਰੀ ਜਹਾਜ ਤੇ ਚੜ੍ਹਿਆ ਸੀ ਉਤਸ਼ਾਹਤ ਵੀ ਬਹੁਤ ਸੀ ਤੇ ਜਹਾਜ ਚ ਬੈਠਕੇ ਡਰ ਵੀ ਲੱਗ ਰਿਹਾ ਸੀ, ਲਾਲਾ ਜੀ ਨੇ ਆਪਦੀ ਕੁੜੀ ਦਾ ਪਤਾ ਦੇਕੇ ਭਰੋਸਾ ਦੁਆਇਆ ਸੀ ਕਿ ਦਲਿੱਦਰ ਸਿੰਘ ਜੀ ਡਰਨ ਦੀ ਕੋਈ ਲੋੜ ਨਹੀ ਮੇਰੀ ਕੁੜੀ ਤੁਹਾਨੂੰ ਆਪ ਏਅਰਪੋਰਟ ਤੋਂ ਲੈਕੇ ਜਾਵੇਗੀ ਜਦੋਂ ਮੈਂ ਉਸਨੂੰ ਦੱਸਿਆ ਕਿ ਤੇਰਾ ਤਾਇਆ ਦਲਿੱਦਰ ਸਿੰਘ ਇੰਗਲਡ ਆ ਰਿਹਾ ਹੈ ਤਾਂ ਉਹ ਬੜੀ ਖੁਸ਼ ਹੋਈ ਤੇ ਕਹਿਣ ਲੱਗੀ, “ ਪਿਤਾ ਜੀ ਇਹ ਤਾਂ ਬੜੀ ਚੰਗੀ ਗੱਲ ਹੈ ਤਾਇਆ ਜੀ ਨੂੰ ਕਹਿਣਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਮੈਂ ਹਰ ਤਰ੍ਹਾਂ ਦੀ ਮਦਦ ਕਰਾਂਗੀ।” ਪਰ ਫੇਰ ਵੀ ਡਰ ਲੱਗ ਰਿਹਾ ਸੀ ਕਿ ਬਿਗਾਨੇ ਦੇਸ਼ ਵਿਚ ਪਤਾ ਨਹੀਂ ਕੀ ਹੋਵੇਗਾ। ਤੇ ਜਦੋਂ ਮੈਂ ਹੀਥਰੋ ਏਅਰਪੋਰਟ ਤੇ ਪਹੁੰਚਿਆ ਤਾਂ ਬਹੁਤ ਹੀ ਸੋਹਣਾ ਲੱਗਿਆ ਤੇ ਸੋਚਿਆ ਲਾਲਾ ਜੀ ਠੀਕ ਹੀ ਕਹਿੰਦੇ ਸੀ ਜੇ ਏਅਰਪੋਰਟ ਐਨਾ ਸੋਹਣਾ ਹੈ ਤਾਂ ਬਾਹਰ ਕਿਹੋ ਜਿਹਾ ਹੋਵੇਗਾ ਪਰ ਉਦੋਂ ਮੇਰਾ ਇੰਗਲੈਂਡ ਦੇਖਣ ਦਾ ਸੁਪਨਾ ਧਰਿਆ ਧਰਾਇਆ ਰਹਿ ਗਿਆ ਜਦਂੋਂ ਇਮੀਗਰੇਸ਼ਣ ਥਾਣੀ ਦੀ ਲੰਘਣ ਲੱਗੇ ਇਮੀਗਰੇਸ਼ਨ ਵਾਲਿਆਂ ਨੇ ਮੈਨੂੰ ਪਕੜ ਲਿਆ ।ਕਹਿਣ ਲੱਗੇ, “ਇਹ ਪਾਸਪੋਰਟ ਤੇ ਵੀਜ਼ਾ ਕਿੱਥੋਂ ਲਿਆ ਹੈ।”

ਮੈਨੂੰ ਅੰਗਰੇਜ਼ੀ ਨਹੀਂ ਸੀ ਆੳਂੁਦੀ ਤੇ ਮੈਂ ਬੌਂਦਲਿਆ ਪਿਆ ਸੀ ਮੈਂ ਸੋਚਿਆ ਮੈਨੂੰ ਇੰਨ੍ਹਾਂ ਨੇ ਕਿਉਂ ਪਕੜਿਆ ਹੈ ਕੁਝ ਸਮਝ ਨਹੀਂ ਸੀ ਆ ਰਹੀ ਮੇਰੇ ਵਾਸਤੇ ਉਨ੍ਹਾਂ ਨੇ ਪੰਜਾਬੀ ਬੋਲਣ ਵਾਲਾ ਦੁਭਾਸ਼ੀਆ ਕਰਕੇ ਦੇ ਦਿੱਤਾ ਤੇ ਮੈਨੂੰ ਪੰਜਾਬੀ ਬੰਦੇ ਵੱਲੋਂ ਇਹ ਗੱਲ ਪੁੱਛਣ ਤੇ ਕਿ ਇਹ ਪਾਸਪੋਰਟ ਤੇ ਵੀਜ਼ਾ ਕਿੱਥੋਂ ਲਿਆ ਹੈ।” “ਮੈਂ ਕਿਹਾ ਦਲਾਲ ਚੰਦ ਖਿੱਚ ਧੂਹ ਨਾਂ ਦੇ ਏਜੰਟ ਨੇ ਸਭ ਕੁਝ ਕਰਕੇ ਦਿੱਤਾ ਹੈ ।” ਮੈਨੂੰ ਉਨ੍ਹਾਂ ਤੋਂ ਹੀ ਪਤਾ ਲੱਗਿਆ ਕਿ ਉਸ ਏਜੰਟ ਦੀ ਤਾਂ ਸਾਰੀ ਦੁਨਿਆਂ ਦੀ ਪੁਲਿਸ ਭਾਲ ਕਰ ਰਹੀ ਹੈ ਉਹ ਨਿਰਾ ਠੱਗ ਹੈ ਉਸਨੇ ਘਰ ਵਿਚ ਹੀ ਛਾਪਾਖਾਨਾ ਲਗਾ ਰੱਖਿਆ ਹੈ ਤੇ ਲੋਕਾਂ ਤੋਂ ਪੈਸੇ ਲੈਕੇ ਘਰ ਵਿਚ ਹੀ ਸਭ ਕੁਝ ਛਾਪ ਕੇ ਤੇ ਮੋਹਰਾਂ ਲਗਾਕੇ ਦੇਈ ਜਾਂਦਾ ਹੈ , ਹਰ ਬੰਦੇ ਨੂੰ ਯਕੀਨ ਦਵਾਉਣ ਵਾਸਤੇ ਦੋ ਹੀ ਗੱਲਾਂ ਕਹਿੰਦਾ ਹੈ ਕਿ ਜਾਣਾ ਨਾ ਜਾਣਾ ਤੁਹਾਡੀ ਮਰਜ਼ੀ ਹੈ, ਤੇ ਉਹ ਦੂਜੀ ਗੱਲ ਇਹ ਕਹਿੰਦਾ ਹੈ ਕਿ ਕੋਈ ਗੱਲ ਨਹੀ ਚਾਹ ਕਿਤੇ ਭੱਜੀ ਜਾਂਦੀ ਪਹਿਲਾਂ ਕੰਮ ਕਰ ਲਈਏ ਫੇਰ ਚਾਹ ਵੀ ਪੀ ਲਵਾਂਗੇ। ਇਹ ਗੱਲ ਸੁਣਕੇ ਮੈਂ ਡਿਗਣ ਵਾਲਾ ਹੋ ਗਿਆ ਸੋਚਿਆ ਮਨਾ ਐਵੇਂ ਪੰਗਾ ਲਿਆ ਲਾਲਚ ਮਾਰ ਗਿਆ ਘਰਦਿਆਂ ਨੇ ਤਾਂ ਬਹੁਤ ਰੋਕਿਆ ਸੀ ਮੈਨੂੰ ਹੀ ਬਾਹਰ ਜਾਕੇ ਪੈਸੇ ਕਮਾਕੇ ਅਮੀਰ ਹੋਣ ਦੀ ਕਾਹਲ ਸੀ ਫੇਰ ਕੁਝ ਸੰਭਲਕੇ ਮੈਂ ਉਸ ਦੁਭਾਸੀLਏ ਨੁੰ ਕਿਹਾ, “ ਮੇਰੀ ਭਤੀਜੀ ਇੱਥੇ ਰਹਿੰਦੀ ਹੈ ਮੈਂ ਇਕ ਫ਼ੋਨ ਕਰ ਸਕਦਾ ਹਾਂ?” ਤੇ ਜਦੋਂ ਮੈਂ ਵਲੈਤੀ ਲਾਲ ਦੀ ਕੁੜੀ ਨੂੰ ਫ਼ੋਨ ਕੀਤਾ ਤਾਂ ਅੱਗੋਂ ਉਹ ਕਹਿਣ ਲੱਗੀ, “ ਤਾਇਆ ਜੀ ਮੈਂ ਤਹਾਨੂੰ ਏਅਰਪੋਰਟ ਤੇ ਲੈਣ ਆਈ ਸੀ ਪਰ ਜਦੋਂ ਤੁਸੀਂ ਬਾਹਰ ਹੀ ਨਹੀਂ ਨਿਕਲੇ ਤਾਂ ਤੁਹਾਡੇ ਬਾਰੇ ਪਤਾ ਲੱਗਿਆ ਕਿ ਤੁਹਾਨੂੰ ਪੁਲਿਸ ਨੇ ਪਕੜ ਲਿਆ ਹੈ ਕਿਤੇ ਡਰਗ ਤਾਂ ਨਹੀਂ ਲੇਕੇ ਆਏ।” “ ਮੈਂ ਬਹੁਤ ਸਮਝਾਇਆ ਕਿ ਮੈਂ ਕੋਈ ਡਰਗ ਨਹੀਂ ਲੇਕੇ ਆਇਆ ਤੇਰੇ ਪਿਤਾ ਜੀ ਨੇ ਜਿਸ ਏਜੰਟ ਦੀ ਦੱਸ ਪਾਈ ਸੀ ਉਹ ਬੇਈਮਾਨ ਨਿਕਲਿਆ ਕਿਤੇ ਤੇਰਾ ਪਿਉ ਤਾਂ ਨਹੀਂ ਉਸ ਨਾਲ ਮਲਿਆ ਹੋਇਆ।”

ਉਸਨੂੰ ਇਹ ਗੱਲ ਕਹਿਕੇ ਮੈਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲਈ ਸੋਚਿਆ ਇਹ ਮੈਂ ਕੀ ਕਹਿ ਬੈਠਾ ਆਪਦੇ ਪਿਉ ਦੇ ਖਿਲਾਫ਼ ਗੱਲ ਸੁਣਨ ਤੋਂ ਬਾਅਦ ਜਿਹੜੀ ਮਾੜੀ ਮੋਟੀ ਮਦਦ ਕਰਨੀ ਸੀ ਉਹ ਵੀ ਨਹੀਂ ਕਰੇਗੀ ਤੇ ਉਹੀ ਗੱਲ ਹੋਈ ਲਾਲੇ ਦੀ ਕੁੜੀ ਅਵਾ ਤਵਾ ਬੋਲਣ ਲੱਗ ਗਈ ਕਹਿਣ ਲੱਗੀ, “ ਤਾਇਆ ਜੀ ਇੰਗਲੈਂਡ ਆਉਣ ਵਾਸਤੇ ਤੁਸੀਂ ਆਪ ਕਾਹਲੇ ਸੀ ਡਰਗ ਤੁਸੀਂ ਆਪ ਲਿਆਏ ਹੋ ਐਸੇ ਕਰਕੇ ਪੁਲਿਸ ਨੇ ਤੁਹਾਨੂੰ ਪਕੜਿਆ ਹੈ ਮੇਰੇ ਪਿਤਾ ਜੀ ਦਾ ਨਾਂ ਬਦਨਾਮ ਨਾ ਕਰੋ ਮੈਂ ਇਸ ਵਿਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ ।” ਤੇ ਉਸਨੇ ਇਹ ਕਹਿਕੇ ਫ਼ੋਨ ਰੱਖ ਦਿੱਤਾ । ਤੇ ਪੁਲਿਸ ਵਾਲਿਆ ਨੇ ਮੈਨੂੰ ਇਕ ਹਫ਼ਤਾ ਰਿਮਾਂਡ ਵਿਚ ਰੱਖਕੇ ਪੁੱਛ iੱਗਛ ਕਰਨ ਤੋਂ ਬਾਅਦ ਵਾਪਸ ਘੱਲ ਦਿੱਤਾ ਘਰ ਵਾਪਸ ਆਇਆ ਤਾਂ ਘਰ ਵਿਚ ਉਹ ਮਾਹਾਂਭਾਰਤ ਛਿੜਿਆ ਜਿਹੜਾ ਰਹੇ ਰੱਬ ਦਾ ਨਾਂ ਚੁਗਲ ਕੌਰ ਨੇ ਤਾਂ ਕਲੇਸ ਹੀ ਪਾ ਲਿਆ ਕਹਿਣ ਲੱਗੀ, “ ਅਸੀਂ ਬਥੇਰਾ ਕਹਿ ਰਹੇ ਤੂੰ ਸਾਡੀ ਇਕ ਨਾ ਮੰਨੀ ਹੁਣ ਹੋ ਗਿਆ ਨਾ ਝੁੱਗਾ ਚੌੜ, ਲੱਭੀ ਜਾਈਂ ਹੁਣ ਉਸ ਏਜੰਟ ਨੂੰ ਇਹੋ ਜਿਹੇ ਬੇਈਮਾਨ ਲੋਕ ਕਿਸੇ ਦੇ ਹੱਥ ਨਹੀਂ ਆੳਦੇ ਹੁੰਦੇ ਪੁਲਿਸ ਵਾਲਿਆਂ ਨਾਲ ਮਿਲੇ ਹੁੰਦੇ ਹਨ ਬੱਚੇ ਮੇਰੇ ਨਾਲ ਅੱਡ ਗੁੱਸੇ ਸਨ । ਮੇਰੇ ਨਾਲ ਤਾਂ ਉਹ ਹੋਈ ਜੁੱਤੀਆ ਵੀ ਖਾਧੀਆਂ ਤੇ ਗੰਡ੍ਹੇ ਵੀ ਖਾਧੇ । ਲਾਲਾ ਵਲੈਤੀ ਲਾਲ ਨੂੰ ਫ਼ੋਨ ਤੇ ਜਦੋਂ ਇਹ ਕਿਹਾ ਕਿ “ ਤੂੰ ਏਜੰਟ ਦੀ ਗਰੰਟੀ ਦਿੰਦਾ ਸੀ ਉਹ ਤਾਂ ਬੇਈਮਾਨ ਨਿਕਲਿਆ, ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਸੜਕ ਤੇ ਆ ਗਿਆ ਹਾਂ ਦੱਸ ਲੱਖ ਵੀ ਗਏ ਤੇ ਕੰਮ ਵੀ ਨਾ ਬਣਿਆ ।” ਮੇਰੇ ਨਾਲ ਹਮਦਰਦੀ ਕਰਨ ਦੀ ਬਜਾਏ ਉਲਟਾ ਮੈਨੂੰ ਪੈ ਗਿਆ ਕਹਿਣ ਲੱਗਿਆ, “ ਤੂੰ ਮੇਰੀ ਕੁੜੀ ਨੂੰ ਇਹ ਕਹਿਕੇ ਆਇਆ ਹੈਂ ਕਿ ਮੈਂ ਵੀ ਉਸ ਏਜੰਟ ਦੇ ਨਾਲ ਮਲਿਆ ਹੋਇਆ ਹਾਂ ਮੈਨੂੰ ਉਸ ਏਜੰਟ ਦਾ ਬਿਲਕੁਲ ਨਹੀਂ ਸੀ ਪਤਾ ਮੈਂ ਕੋਈ ਚੋਰ ਨਹੀ ਹਾਂ ।”

ਦੇਖੋ ਉਏ ਲੋਕੋ ਅੱਜਕਲ੍ਹ ਕਿਸੇ ਦਾ ਭਲਾ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ। ਮੈਂ ਕਿਹਾ, “ ਲਾਲਾ ਤੂੰ ਮੇਰਾ ਚੰਗਾ ਭਲਾ ਕੀਤਾ ਹੈ ਮੇਰਾ ਤਾਂ ਸਭ ਕੁਝ ਲੁੱਟਿਆ ਗਿਆ ਪੈਸੇ ਮੰਗਣ ਵਾਲੇ ਨਿੱਤ ਦਰਵਾਜਾ ਖੜਕਾ ਦਿੰਦੇ ਹਨ, ਹੁਣ ਦੱਸ ਮੈਂ ਕੀ ਕਰਾਂ।” ਤੇ ੳਸ ਦਿਨ ਤੋਂ ਬਾਅਦ ਲਾਲਾ ਮੇਰੇ ਨਾਲ ਬੋਲਣੋ ਹੀ ਹਟ ਗਿਆ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਲਾਲਾ ਵਲੈਤੀ ਲਾਲ ਉਸ ਏਜੰਟ ਦਲਾਲ ਚੰਦ ਖਿੱਚ ਧੂਹ ਨਾਲ ਮਲਿਆ ਹੋਇਆ ਹੈ, ਅਤੇ ਕੁਝ ਏਅਰਪੋਰਟ ਦੇ ਕਰਮਚਾਰੀ ਦੀ ਦਲਾਲ ਚੰਦ ਖਿੱਚ ਧੂਹ ਨਾਲ ਸਾਂਝ ਹੈ । ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਇਹੀ ਸੋਚ ਸੋਚ ਲੰਘ ਜਾਂਦੀ ਹੈ ਕਿ ਕਰਜ਼ਾ ਕਿਸ ਤਰ੍ਹਾਂ ਉਤਾਰੂੰਗਾ, ਇਹ ਤਾਂ ਸ਼ੁਕਰ ਹੈ ਕਿ ਬੌਸ ਦੀ ਇਜਾਜ਼ਤ ਨਾਲ ਦਫਤਰ ਤੋਂ ਚਾਰ ਹਫਤੇ ਦੀਆਂ ਛੁੱਟੀਆਂ ਲੈਕੇ ਗਿਆ ਸੀ। ਜਦੋਂ ਮੈਂ ਬੌਸ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲiੱਗਆ, “ ਕੋਈ ਗੱਲ ਨਹੀਂ ਦਲਿਦੱਰ ਸਿੰਘ ਜੀ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਹੁਣ ਦਿਲ ਲਗਾਕੇ ਕੰਮ ਕਰੋ ਕਰਜ਼ਾ ਵੀ ਹੋਲੀ ਹੋਲੀ ਉੱਤਰ ਜਾਵੇਗਾ।” ਮੈਂ ਤਾਂ ਲੋਕਾਂ ਨੂੰ ਇਹੀ ਸਲਾਹ ਦੇਵਾਂਗਾ ਅੱਡੀਆਂ ਚੁੱਕ ਕੇ ਫ਼ਾਹਾ ਨਾ ਲਉ ਨਹੀਂ ਤਾਂ ਜੋ ਹੈਗਾ ਹੈ ਮੇਰੇ ਵਾਂਗ ਉਹ ਵੀ ਗਵਾ ਲਉਂਗੇ ਵਲੈਤ ਜਾਕੇ ਕਮਾਈ ਕਰਨ ਦੇ ਲਾਲਚ ਵਿਚ ਇਕ ਤਾਂ ਸਭ ਕੂਝ ਲੁੱਟਿਆ ਗਿਆ ਅਤੇ ਉੱੱਤੋਂ ਲੋਕ ਮਜ਼ਾਕ ਹੋਰ ਕਰਦੇ ਹਨ ਕਹਿੰਦੇ ਹਨ ਉਹ ਤੁਰਿਆ ਜਾਂਦਾ ਹੈ ਵਲੈਤੀਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੀ ਪ੍ਰਬੰਧਕ ਕਮੇਟੀ ਦੀ ਵਿਚਾਰ ਵਟਾਂਦਰਾ ਮੀਟਿੰਗ ਹੋਈ
Next articleਕੇਂਦਰੀ ਪੁਲੀਸ ਬਲਾਂ ਦੀਆਂ 10 ਕੰਪਨੀਆਂ ਬਿਹਾਰ ਭੇਜੀਆਂ