ਸਮਾਜ ਵੀਕਲੀ ਯੂ ਕੇ
ਜੈ ਭੀਮ ਨਮੋ ਬੁੱਧਾਏ
ਮਿਤੀ 16 ਨਵੰਬਰ 2025 ਐਤਵਾਰ ਵਾਲੇ ਦਿਨ ਭੰਤੇ ਪ੍ਰਗਿਆ ਕੀਰਤੀ ਜੀ ਜਬਲਪੁਰ, ਮੱਧ ਪ੍ਰਦੇਸ਼ ਤੇ ਭਿਖਸ਼ੂਣੀ ਸੁਮਿਤਾ ਜੀ ਅਤੇ ਉਪਾਸਕਾ ਰਾਮ ਰਤੀ ਜੀ ਅਮੇਠੀ ਤੋਂ ਖਾਸ ਤੌਰ ਤੇ ਬੋਧੀਸਤਵ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਵੱਲੋਂ ਬਣਾਏ ਜਾ ਰਹੇ ਸਮਰਾਟ ਅਸ਼ੋਕ ਪਬਲਿਕ ਸਕੂਲ, ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ, ਜਿਲ੍ਹਾ ਜਲੰਦਰ ਵਿਖੇ ਆਪਣੀ ਫੇਰੀ ਪਾਈ। ਬਣ ਰਹੇ ਸਕੂਲ ਦੀ ਜਗ੍ਹਾ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀਆਂ ਮੰਗਲ ਕਾਮਨਾਵਾਂ ਦਿੰਦੇ ਹੋਏ ਉਪਾਸਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਐਜੂਕੇਸ਼ਨ ਦਾ ਮਹੱਤਵ ਸਮਝਾਇਆ। ਜਦੋਂ ਸਕੂਲ ਵਾਸਤੇ ਦਿੱਤੀ ਜਗ੍ਹਾ ਬਾਰੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਚੌਧਰੀ ਫਕੀਰ ਚੰਦ ਦੇ ਬੇਟਿਆਂ ਅਤੇ ਪੂਰੇ ਪਰਿਵਾਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਾਨ ਕੀਤੀ ਗਈ ਜਗ੍ਹਾ ਹੈ ਤਾਂ ਉਹ ਸੁਣ ਕੇ ਬਹੁਤ ਖੁਸ਼ ਹੋਏ।

ਇਥੇ ਇਹ ਵੀ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਕੂਲ ਦੀ ਉਸਾਰੀ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ. ਇਸ ਸ਼ੁਭ ਕੰਮ ਲਈ ਯੂਕੇ ਤੋਂ ਮਸ਼ਹੂਰ ਸਿੰਗਰ ਸ਼੍ਰੀ ਦੀਵਾਨ ਮਹਿੰਦਰਾ ਜੀ ਨੇ 12 ਲੱਖ ਰੂਪਏ ਦੀ ਧੰਨ ਰਾਸ਼ੀ ਦਾ ਦਾਨ ਕੀਤਾ ਹੈ. ਇਸ ਲਈ ਸਮਰਾਟ ਅਸ਼ੋਕ ਪਬਲਕਿ ਸਕੂਲ, ਨਕੋਦਰ ਦੀ ਕਮੇਟੀ ਸ਼੍ਰੀ ਦੀਵਾਨ ਮਹਿੰਦਰਾ ਜੀ ਦਾ ਬਹੁਤ ਧਨਵਾਦੀ ਹੈ ਅਤੇ ਹੋਰ ਸਾਰੇ ਸਾਥੀਆਂ ਨੂੰ ਵੀ ਸਕੂਲ ਦੇ ਇਸ ਪ੍ਰਾਜੈਕਟ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ.
ਭੰਤੇ ਜੀ ਦੀ ਇਸ ਫੇਰੀ ਸਮੇਂ ਉਹਨਾਂ ਦੇ ਨਾਲ ਪਰਸ਼ੋਤਮ ਲਾਲ ਚੰਦਰ, ਸੁਰਿੰਦਰ ਕੁਮਾਰ, ਡਾਕਟਰ ਜਸਪਾਲ (ਪੀ ਐਚ ਡੀ) ਸ੍ਰੀ ਬਾਰੂਰਾਮ ਜੀ ਬਲਬੀਰ ਪਾਲ ਚੰਦਰ ਰਿਟਾਇਰਡ (ਏ ਐਸ ਆਈ) ਸੁਨੀਲ ਕੁਮਾਰ ਸ਼ੀਲਾ ਹੁਣਾਂ ਨੇ ਇਸ ਪੂਰੇ ਸਕੂਲ ਦੀ ਜਗ੍ਹਾ ਨੂੰ ਅੰਦਰ ਘੁੰਮ ਕੇ ਦਿਖਾਇਆ। ਉਸ ਤੋਂ ਬਾਅਦ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਵਿੱਚ ਬਣ ਰਹੇ ਜੇਤਵਨ ਬੁੱਧ ਬਿਹਾਰ ਵਿੱਚ ਵੀ ਆਪਣੇ ਚਰਨ ਪਾਏ ਅਤੇ ਉਨਾਂ ਨੇ ਉਪਾਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਪਰਾਂਤ ਸ਼੍ਰੀ ਲਾਲ ਚੰਦ ਚੰਦਰ ਅਤੇ ਦਵਿੰਦਰ ਚੰਦਰ ਜੀ ਦੇ ਘਰ ਆਣ ਕੇ ਵੀ ਆਪਣੀ ਖੁਸ਼ੀ ਜਾਹਿਰ ਕੀਤੀ। ਸੁਰਿੰਦਰ ਕੁਮਾਰ ਵੱਲੋਂ ਭੰਤੇ ਜੀ ਅਤੇ ਉਪਾਸਕਾਂ ਨੂੰ ਚਾਹ ਦਾ ਸੇਵਨ ਕਰਵਾਇਆ ਗਿਆ ਬਾਅਦ ਵਿੱਚ ਭੰਤੇ ਵਾਪਸ ਅਸ਼ੋਕਾ ਬੁੱਧ ਬਿਹਾਰ ਮੁਹੱਲਾ ਰਵਿਦਾਸ ਪੁਰ ਵਿਖੇ ਚਲੇ ਗਏ।
-ਪਰਸ਼ੋਤਮ ਲਾਲ ਚੰਦਰ




