ਰੇਲ ਕੋਚ ਫੈਕਟਰੀ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਗਿਆ

ਜਨਰਲ ਮੈਨੇਜਰ ਸ਼੍ਰੀ ਅਸ਼ੇਸ਼ ਅਗਰਵਾਲ ਵੱਲੋਂ ਨਵੇਂ ਵੰਦੇ ਭਾਰਤ ਵਾਰਡ ਦਾ ਉਦਘਾਟਨ

ਕਪੂਰਥਲਾ,  (ਕੌੜਾ )– ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਵਿਸ਼ਵਕਰਮਾ ਪੂਜਾ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ। ਕਾਰੀਗਰਾਂ ਦੇ ਇਸ਼ਟ ਦੇਵਤਾ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੂੰ ਸਮਰਪਿਤ ਇਹ ਤਿਉਹਾਰ 17 ਸਤੰਬਰ ਨੂੰ ਸਮੁੱਚੀ ਭਾਰਤੀ ਰੇਲਵੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਇਸ ਮੌਕੇ ਵਰਕਸ਼ਾਪ ਵਿੱਚ ਸਥਿਤ ਟ੍ਰਾੰਸਪੋਰਟ ਸ਼ਾਪ ਵਿੱਚ ਸ਼੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਆਰ ਸੀ ਐੱਫ ਵਲੋਂ ਇਕ ਵੱਡੇ ਪੰਡਾਲ ਵਿਚ ਹਵਨ ਅਤੇ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਆਰ ਸੀ ਐਫ ਦੇ ਜਨਰਲ ਮੈਨੇਜਰ ਸ਼੍ਰੀ ਅਸ਼ੇਸ਼ ਅਗਰਵਾਲ, ਸ਼੍ਰੀਮਤੀ ਸੁਰਭੀ ਅਗਰਵਾਲ ਪ੍ਰਧਾਨ ਆਰ ਸੀ ਐੱਫ ਮਹਿਲਾ ਕਲਿਆਣ ਸੰਗਠਨ , ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸ਼੍ਰੀ ਅਰੁਣ ਕੁਮਾਰ ਜੈਨ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਸ਼੍ਰੀ ਅਸ਼ੇਸ਼ ਅਗਰਵਾਲ ਨੇ ਇਸ ਪੂਜਾ ਸਮਾਰੋਹ ਪ੍ਰਤੀ ਸਾਰੇ ਅਧਿਕਾਰੀਆਂ, ਕਰਮਚਾਰੀਆਂ ਦੀ ਲਗਨ ਅਤੇ ਸਮਰਪਣ ਅਤੇ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਕਲਾ ਕੁਸ਼ਲਤਾ ਅਤੇ ਸ਼ਿਲਪ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਸ੍ਰੀ ਅਸ਼ੇਸ਼ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਰ.ਸੀ.ਐਫ ਕਰਮਚਾਰੀਆਂ ਨੇ ਆਪਣੀ ਮਿਹਨਤ ਦਾ ਸਬੂਤ ਦੇ ਕੇ ਆਰ.ਸੀ.ਐਫ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਇਸ ਫੈਕਟਰੀ ਨੇ ਦੇਸ਼ ਨੂੰ ਕਈ ਨਵੇਂ ਕੋਚ ਵੇਰੀਐਂਟ ਦਿੱਤੇ ਹਨ। ਇਹ ਆਰ ਸੀ ਐਫ ਦੇ ਮਿਹਨਤੀ ਕਰਮਚਾਰੀਆਂ ਦੇ ਯਤਨਾਂ ਦਾ ਨਤੀਜਾ ਹੈ ਕਿ ਆਰ ਸੀ ਐਫ ਵਿੱਚ ਬਣੇ ਕੋਚਾਂ ਦੀ ਗੁਣਵੱਤਾ ਪੂਰੇ ਦੇਸ਼ ਵਿੱਚ ਸਭ ਤੋਂ ਵਧੀਆ ਹੈ।
ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ, ਉਨ੍ਹਾਂ ਨੇ ਆਰ ਸੀ ਐੱਫ ਪਰਿਵਾਰ ਦੇ ਸਕੂਲ/ਕਾਲਜ ਜਾਣ ਵਾਲੇ ਬੱਚਿਆਂ ਲਈ 10 ਨਵੀਆਂ ਬੱਸਾਂ ਸਮਰਪਿਤ ਕੀਤੀਆਂ ਅਤੇ ਵੰਦੇ ਭਾਰਤ ਕੋਚਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਨੂੰ ਸਟੋਰ ਕਰਨ ਲਈ ਬਣਾਏ ਗਏ ਨਵੇਂ ਵੰਦੇ ਭਾਰਤ ਵਾਰਡ ਦਾ ਉਦਘਾਟਨ ਵੀ ਕੀਤਾ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਖ-ਵੱਖ ਸੰਸਥਾਵਾਂ, ਆਰ ਸੀ ਐਫ ਸਕਾਊਟਸ ਐਂਡ ਗਾਈਡਜ਼, ਸੇਂਟ ਜੌਨ ਐਂਬੂਲੈਂਸ ਬ੍ਰਿਗੇਡ ਆਦਿ ਨੇ ਪੂਜਾ ਦੇ ਪ੍ਰਬੰਧਕ ਸ਼੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਨੂੰ ਪੂਰਨ ਸਹਿਯੋਗ ਦਿੱਤਾ। ਪੂਜਾ ਪ੍ਰੋਗਰਾਮ ਦੌਰਾਨ ਪ੍ਰਸ਼ਾਦ ਅਤੇ ਚਾਹ ਆਦਿ ਦਾ ਵੀ ਅਟੁੱਟ ਪ੍ਰਬੰਧ ਕੀਤਾ ਗਿਆ , ਜਿਸ ਵਿੱਚ ਸਾਰਿਆਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਪ੍ਰਸ਼ਾਦ ਦਾ ਆਨੰਦ ਮਾਣਿਆ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleJ&K L-G visits slain police officer’s family to offer condolences
Next articleਐੱਸ ਡੀ ਕਾਲਜ ‘ਚ ਦੋ ਦਿਨਾਂ ਪ੍ਰਤਿਭਾ ਖੋਜ ਪ੍ਰਤੀਯੋਗਤਾ ਦਾ ਆਗਾਜ਼