ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਪੰਜਾਬ ਪੱਧਰੀ ਸਮਾਗਮ ਦੌਰਾਨ ਐੱਮ ਐੱਸ ਫਾਰਮ ਜਲੰਧਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਕੋਲੋਂ ਸਿੱਖ ਧਰਮ ਬਾਰੇ ਸਵਾਲ ਵੀ ਕੀਤੇ ਗਏ. ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ਼ ਜੋੜਨਾ ਹੈ ਤੇ ਉਹ ਇਸ ਲਈ ਭਾਰਤ ਦੇ ਨਾਲ਼ ਨਾਲ਼ ਵਿਦੇਸ਼ਾਂ ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣਗੇ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜੀਵਨ ਜੋਤ ਕੌਰ ਵਿਧਾਇਕਾ, ਦੀਪਕ ਬਾਲੀ ਪਲਾਜ਼ਮਾ ਰਿਕਾਰਡਜ਼ , ਬਲਜੀਤ ਸਿੰਘ ਅਮਰੀਕਾ, ਮੰਗਲ ਸਿੰਘ ਬਾਸੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ, ਡਾ. ਨਿਰਮਲ ਜੌੜਾ ਡਾਇਰੈਕਟਰ ਖੇਤੀਬਾੜੀ ਪੰਜਾਬ ਯੂਨੀਵਰਸਿਟੀ, ਸ੍ਰੀ ਬਾਲ ਮੁਕੰਦ ਸ਼ਰਮਾ ਵਿਸ਼ਵ ਪ੍ਰਸਿੱਧ ਹਾਸਰਸ ਕਲਾਕਾਰ, ਪ੍ਰੋ. ਸੰਧੂ ਵਰਿਆਣਵੀਂ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਪ੍ਰੋ ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ,ਨਵਜੋਤ ਸਿੰਘ ਜਰਗ ਚੇਅਰਮੈਨ ਪੰਜਾਬ ਜੈਨਕੋ, ਡਾ ਗੁਰਪ੍ਰੀਤ ਕੌਰ ਮੁੱਖ ਸਲਾਹਕਾਰ ਵਿਸ਼ਵ ਪੰਜਾਬੀ ਸਭਾ ਕਨੇਡਾ, ਸ. ਗੁਰਦੀਪ ਸਿੰਘ ਔਲਖ ਉਰਦੂ/ਪੰਜਾਬੀ ਗ਼ਜ਼ਲਗੋ, ਸ੍ਰੀ ਜਗਦੀਸ਼ ਰਾਣਾ ਜਨਰਲ ਸਕੱਤਰ ਵਿਸ਼ਵ ਪੰਜਾਬੀ ਸਭਾ ਕਨੇਡਾ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਕਵੀ ਦਰਬਾਰ, ਪੰਜਾਬੀ ਲੋਕ ਗੀਤ, ਪੰਜਾਬੀ ਵਿਰਸਾ ਤੇ ਢਾਡੀ ਲੋਕ ਰੰਗ ਵੀ ਪੇਸ਼ ਕੀਤੇ ਗਏ।
ਇਸ ਦੌਰਾਨ ਦੋ ਪੁਸਤਕਾਂ ਪੰਜਾਬੀ ਭਾਸ਼ਾ ਅਤੇ ਵਿਰਸਾ,ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੀ ਲੋਕ ਅਰਪਣ ਕੀਤੀਆਂ ਗਈਆਂ। ਦਰੀਚਾ ਏ ਦਸਤਾਰ’ ਕਿਤਾਬ ਦੇ ਲੇਖਕ ਡਾ. ਆਸਾ ਸਿੰਘ ਘੁੰਮਣ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਦਸਤਾਰ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਦੱਸਿਆਂ ਕਿ ਦਸਤਾਰ ਮੁਕਾਬਲੇ ਦੌਰਾਨ ਸੈਂਕੜੇ ਬੱਚਿਆਂ ਨੇ ਭਾਗ ਲਿਆ ਜੇਤੂ ਬੱਚਿਆਂ ਨੂੰ ਹਜ਼ਾਰਾਂ ਰੁਪਏ ਦੇ ਨਗਦ ਇਨਾਮ,ਪ੍ਰਸ਼ੰਸਾ ਪੱਤਰ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੇ ਦਸਤਾਰਾਂ ਪ੍ਰਸ਼ੰਸਾ ਪੱਤਰ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਜੀ ਆਇਆਂ ਤੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਪ੍ਰਚਾਰਕ ਪੁਸ਼ਪਿੰਦਰ ਸਿੰਘ ਰਵੀ ਅਮਰਗੜ੍ਹ, ਡਾ ਰਮਨਦੀਪ ਸਿੰਘ,ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਜੁਝਾਰ ਸਿੰਘ ਕਾਲਾਝਾੜ, ਹਰਪ੍ਰੀਤ ਸਿੰਘ ਪ੍ਰੀਤ, ਹਰਪ੍ਰੀਤ ਸਿੰਘ ਦੁੱਲਮਾਂ, ਬੂਟਾ ਸਿੰਘ ਮੁੱਖ ਸਲਾਹਕਾਰ ਹੁਨਰ-ਏ-ਕਾਇਨਾਤ, ਮੀਤ ਪ੍ਰਧਾਨ ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਨੀਰੂ ਨਾਗਪਾਲ, ਪਰਮਜੀਤ ਲੋਗੋਂਵਾਲ, ਏਲੀਨਾ ਧੀਮਾਨ, ਸੋਨੀਆ ਭਾਰਤੀ, ਪ੍ਰਿੰਸੀਪਲ ਮਨਦੀਪ ਸਿੰਘ, ਡਾ ਰਾਕੇਸ਼ ਮੋਹਨ, ਰਾਜਬੀਰ ਜੰਨਤ, ਡਾ ਉਮੇ ਐਮਨ ਦਿੱਲੀ, ਨੱਕਾਸ਼ ਚਿੱਤੇਵਾਣੀ, ਲਾਲੀ ਕਰਤਾਰਪੁਰੀ, ਗੁਰਦੀਪ ਸੈਣੀ, ਡਾ ਸਤਿੰਦਰ ਬੁੱਟਰ, ਸੰਦੀਪ ਕੌਰ, ਸਿਮਰਨਜੀਤ ਸਿੰਘ ਅਰੋੜਾ, ਵਿਪਨ ਕੁਮਾਰ, ਸੀ. ਮੰਗਲ ਸਿੰਘ ਕਿਸ਼ਨਪੁਰੀ, ਗਗਨਦੀਪ ਸਿੰਘ ਲੁਧਿਆਣਾ, ਸ ਜਸਪਾਲ ਸਿੰਘ ਕਥੂਰੀਆ, ਗੁਰਸੇਵਕ ਸਿੰਘ ਕਾਲੜਾ, ਜਸਵਿੰਦਰ ਫਗਵਾੜਾ, ਮਨੋਜ ਫਗਵਾੜਾ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਰਾਜਬੀਰ ਗਰੇਵਾਲ ਅਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਮੰਚ ਸੰਚਾਲਨ ਜਗਦੀਸ਼ ਰਾਣਾ ਨੇ ਬਾਖ਼ੂਬੀ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly