ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ

ਕਪੁਰਥਲਾ (ਸਮਾਜ ਵੀਕਲੀ) ( ਕੌੜਾ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਿ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਕ੍ਰਾਂਤੀਕਾਰੀ ਰਹਿਬਰ, ਬੇਗਮਪੁਰਾ ਦੇ ਵਾਸੀ ਅਤੇ 14 ਵੀਂ ਸਦੀ ਦੇ ਮਹਾਨ ਮਹਾਂਪੁਰਸ਼ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਗਿਆ । ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਤੋਂ ਚਲ ਕੇ, ਹਰਗੋਬਿੰਦ ਨਗਰ, ਬਾਬਾ ਦੀਪ ਸਿੰਘ ਨਗਰ, ਕਪੂਰ ਕਲੋਨੀ, ਪਿੰਡ ਰਾਵਲ, ਅਮਰੀਕ ਨਗਰ, ਸ਼ਹੀਦ ਭਗਤ ਸਿੰਘ ਨਗਰ, ਅਜੀਤ ਨਗਰ, ਗੁਰੂ ਨਾਨਕ ਨਗਰ, ਸੈਦੋ ਭੁਲਾਣਾ, ਵਿਜੇ ਨਗਰ, ਚੰਡੀਗੜ੍ਹ ਕਲੋਨੀ ਅਤੇ ਰੇਲ ਕੋਚ ਫੈਕਟਰੀ ਦੇ ਟਾਈਪ 1, 2, 3 ਅਤੇ 4 ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।

ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸ਼੍ਰੀਮਾਨ 108 ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਵਾਲਾ, ਆਵਾਜ – ਏ- ਕੌਮ ਸ਼੍ਰੀਮਾਨ 108 ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸ਼੍ਰੀ ਗੁਰੂ ਰਵਿਦਾਸ ਸਭਾ ਕਪੂਰਥਲਾ ਦੇ ਪ੍ਰਧਾਨ ਮਲਕੀਤ ਸਿੰਘ, ਸ਼੍ਰੀ ਗੁਰੂ ਰਵਿਦਾਸ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨਿਊਟਨ, ਬਹੁਜਨ ਸਮਾਜ ਪਾਰਟੀ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ, ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਨ ਬੈਠਾ, ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਅਤੇ ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ ਆਦਿ ਸ਼ਾਮਿਲ ਹੋਏ।

ਇਸ ਸ਼ੁੱਭ ਮੌਕੇ ਤੇ ਦੋਨਾਂ ਸੰਤ ਮਹਾਪੁਰਸ਼ਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀ ਵਧਾਈ ਦਿੰਦਿਆ ਕਿਹਾ ਕਿ ਗੁਰੂ ਜੀ ਸਮੁੱਚੀ ਮਾਨਵਤਾ ਦੇ ਮਸੀਹਾ ਸਨ। ਉਨ੍ਹਾਂ ਨੇ ਸਮਾਜ ਨੂੰ ਬੇਗਮਪੁਰੇ ਦਾ ਸੰਕਲਪ ਦਿੱਤਾ ਜਿਸ ਨਾਲ ਸਮੁੱਚੀ ਮਾਨਵਤਾ ਦਾ ਭਲਾ ਹੋ ਸਕਦਾ ਹੈ। ਗੁਰੂ ਜੀ ਵਲੋਂ ਦਰਸਾਏ ਗਏ ਮਾਰਗ ਅਤੇ ਬਾਣੀ ਨੂੰ ਪੜ੍ਹ ਕੇ ਅਮਲੀ ਰੂਪ ਦਿੱਤਾ ਜਾਵੇ। ਨਗਰ ਕੀਰਤਨ ਵਿੱਚ ਵੱਖ ਵੱਖ ਨਗਰਾਂ ਤੇ ਕਲੋਨੀਆਂ ਨਿਵਾਸੀਆ ਨੇ ਸੰਗਤਾਂ ਲਈ ਚਾਹ- ਪਕੌੜੇ, ਫਰੂਟ ਅਤੇ ਗੁਰੂ ਦੇ ਲੰਗਰ ਲਗਾਏ ਗਏ। ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਨੂੰ ਵੀ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ।

ਸਭਾ ਦੇ ਪ੍ਰਧਾਨ ਹਰਦੀਪ ਸਿੰਘ ਅਤੇ ਜਨਰਲ ਸਕੱਤਰ ਝਲਮਨ ਸਿੰਘ ਨੇ ਸੰਗਤਾਂ, ਸੇਵਾਦਾਰਾਂ ਤੋਂ ਇਲਾਵਾ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਸੀਨੀਅਰ ਉਪ ਪ੍ਰਧਾਨ ਨਰੇਸ਼ ਕੁਮਾਰ, ਖਜਾਨਚੀ ਰੂਪ ਲਾਲ, ਆਡੀਟਰ ਪ੍ਰਨੀਸ਼ ਕੁਮਾਰ, ਧਾਰਮਿਕ ਸਕੱਤਰ ਰਜਿੰਦਰ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਅਮਰਜੀਤ ਸਿੰਘ ਰੁੜਕੀ, ਜਸਵੀਰ ਸਿੰਘ ਖਾਲਸਾ ਸੰਧੂਰਾ ਸਿੰਘ, ਸਤਪਾਲ, ਕੁਲਵਿੰਦਰ ਸਿੰਘ ਸੀਵੀਆ, ਡਾ ਜਨਕ ਰਾਜ ਭੁਲਾਣਾ , ਨਿਰਵੈਰ ਸਿੰਘ, ਸੰਤੋਖ ਰਾਮ ਜਨਾਗਲ, ਤ੍ਰਿਲੋਚਨ ਸਿੰਘ, ਮਨਮੋਹਣ ਲਾਲ, ਹਰਜੀਤ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ, ਪਰਮਜੀਤ ਰੱਤੂ, ਉਜੈਨ ਪਾਲ, ਗੁਰਮੇਲ ਚੰਦ ਦੁੱਗਲ, ਧਰਮਵੀਰ, ਪੂਰਨ ਸਿੰਘ ਅਤੇ ਦਲਜੀਤ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ।

 

Previous article*ਡੇਰਾਬੱਸੀ ਹਲਕੇ ‘ਚ ਰੇਤ ਦਾ ਪਹਿਲਾ ਸਰਕਾਰੀ ਵਿਕਰੀ ਕੇਂਦਰ ਸ਼ੁਰੂ*
Next articleਲਾਇਨਜ਼ ਕਲੱਬ ਫਰੈਡਜ ਬੰਦਗੀ ਵੱਲੋਂ 100 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ