ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਭਗਵਾਨ ਸ਼੍ਰੀ ਪਰਸ਼ੂਰਾਮ ਭਵਨ ਵਿਖੇ ਸ਼ਿਵ ਮਹਾਪੁਰਾਣ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਹਿਰ ‘ਚ ਇਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜੋ ਕਿ ਸ਼੍ਰੀ ਰਾਮ ਤਲਾਈ ਬੱਸ ਸਟੈਂਡ ਡੇਰਾਬੱਸੀ ਤੋਂ ਸ਼ੁਰੂ ਹੋ ਕੇ ਸਰਸਵਤੀ ਵਿਹਾਰ ਕਾਲੋਨੀ ‘ਚ ਢੋਲ-ਢਮਕਿਆਂ ਨਾਲ ਕੱਢੀ ਗਈ, ਜਿਸ ‘ਚ ਸੈਂਕੜੇ ਔਰਤਾਂ ਨੇ ਕਲਸ਼ ਚੁੱਕੀ। ਅੱਜ ਕਥਾ ਵਿਆਸ ਹਰਿੰਦਰ ਕਿਸ਼ਨ ਸ਼ਾਸਤਰੀ ਜੀ ਹਰਿਦੁਆਰ ਵਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਭਵਨ ਵਿੱਚ ਸ਼ਿਵ ਮਹਾਪੁਰਾਣ ਦੀ ਕਥਾ ਆਰੰਭ ਹੋਈ ਜੋ ਕਿ ਰੋਜ਼ਾਨਾ 2:00 ਤੋਂ 5:00 ਵਜੇ 17ਫਰਵਰੀ ਤੱਕ ਚੱਲੇਗੀ। ਇਸ ਮੌਕੇ ਭਾਈ ਅਸ਼ੋਕ ਸ਼ਰਮਾ, ਅਗਮ ਅਤਰੀ, ਮੁਕੁੰਦ ਵੈਸ਼ਨਵ, ਭਾਈ ਯੋਗੇਸ਼ ਅਤਰੀ, ਭਾਈ ਬ੍ਰਿਜ ਬਿਹਾਰੀ ਪਾਂਡੇ, ਦਿਨੇਸ਼ ਵੈਸ਼ਨਵ, ਰਾਜਕੁਮਾਰ ਮਹਿੰਦਰਾ, ਸੁਭਾਸ਼ ਥੰਮਣ, ਸ਼੍ਰੀ ਰਮਾਸ਼ੰਕਰ ਮਿਸ਼ਰਾ, ਨਰੇਸ਼ ਪਾਲ, ਮਾਸਟਰ ਮੇਹਰ ਚੰਦ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਮਹਿਲਾ ਮੰਡਲੀ ਦੀ ਪ੍ਰਧਾਨ ਸੁਸ਼ੀਲਾ ਰਾਜਪੂਤ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਨਾਲ-ਨਾਲ ਸਰਸਵਤੀ ਵਿਹਾਰ ਕਲੋਨੀ ਦੀਆਂ ਰਹਿਣ ਵਾਲੀਆਂ ਭੈਣਾਂ ਅਤੇ ਵਿਸ਼ੇਸ਼ ਤੌਰ ‘ਤੇ ਅਨੂ ਕਾਲੀਆ ਜੀ ਅਤੇ ਨੀਲਮ ਰਾਣੀ ਵਿਆਸ ਜੀ ਨਿਕਿਤਾ ਵੈਸ਼ਨਵ ਅਤੇ ਸ਼ਹਿਰ ਤੋਂ ਆਈਆਂ ਬਬਲੀ ਵੈਸ਼ਨਵ ਵੀ ਕਲਸ਼ ਯਾਤਰਾ ਵਿੱਚ ਸਹਿਯੋਗ ਦੇਣ ਲਈ ਪਹੁੰਚੀਆਂ।