ਵਿਸ਼ਾਲ ਕਬੱਡੀ ਕੱਪ ਪਿੰਡ ਖੜਕੜ ਕਲਾਂ ( ਸ.ਭ.ਸ ਨਗਰ ) ਵਿਖੇ 

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸ ਬਿੰਦਰ ਬਾਦਲ ਯੂ ਐੱਸ ਏ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 24 ਫਰਵਰੀ ਨੂੰ ਪਿੰਡ ਖਟਕੜ ਕਲਾਂ ਸ. ਭ. ਸ ਨਗਰ ਵਿਖੇ ਸਮੂਹ ਪੰਜਾਬੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਹ ਕਬੱਡੀ ਕੱਪ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕਬੱਡੀ ਕੱਪ ਵਿਚ ਸ. ਬਿੰਦਰ ਬਾਦਲ ਯੂ ਐੱਸ ਏ ਜੋ ਕੇ ਰਾਏ ਪੁਰ ਡੱਬਾ  ਦੇ ਵਸਨੀਕ ਵਲੋ ਦਰਸ਼ਕਾਂ ਲਈ 10 ਸਾਇਕਲਾਂ ਦਾ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੇ ਦਿਨ ਦੇ ਕਬੱਡੀ ਕੱਪ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 75000 ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 60000 ਦੂਜੇ ਦਿਨ ਦੇ ਕਬੱਡੀ ਕੱਪ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 250000 ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 20000 ਰੁਪਏ ਦਿੱਤੇ ਜਾਣਗੇ । ਇਸ ਤੋਂ ਇਲਾਵਾ ਸੇਮੀਫ਼ਾਈਨਲ ਬਾਕੀ ਟੀਮਾਂ ਨੂੰ ਵੀ ਇਨਾਮ ਵਜੋਂ ਨਕਦ ਰਾਸ਼ੀ ਦਿੱਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਚਾਇਤ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ
Next articleਤਕਸ਼ਿਲਾ ਮਹਾਂਬੁੱਧ ਵਿਹਾਰ ਵੱਲੋਂ ਚੌਥੀ ਫਰੀ ਧੰਮ ਯਾਤਰਾ ਅਯੋਜਿਤ ਕੀਤੀ ਗਈ