ਵਿਰਕਾਂ ਵਾਲੇ ਪਿੰਡ ਦੀ ਭਲਾਈ ਲਈ ਲੈਸਟਰ ਇਕੱਠੇ ਹੋਏ

(ਸਮਾਜ ਵੀਕਲੀ) ਕਹਿੰਦੇ ਹਨ ਕਿ ਪੰਜਾਬੀ ਪੰਜਾਬ ਤੋਂ ਬਾਹਰ ਜਾ ਸਕਦੇ ਹਨ ਪਰ ਪੰਜਾਬੀਆਂ ਦੇ ਦਿੱਲਾਂ ਵਿੱਚੋਂ ਆਪਣੇ ਪਿੰਡ ਜਾਂ ਪੰਜਾਬ ਦਾ ਪਿਆਰ ਨਹੀਂ ਜਾਦਾ। ਇਸ ਦੀ ਮਿਸਾਲ ਦਾ ਸਬੂਤ ਯੂ.ਕੇ. ਦੇ ਪਿੰਡ ਵਿਰਕ ਜਿਲ੍ਹਾ ਜਲੰਧਰ ਦੇ ਵਾਸੀਆਂ ਨੇ ਐਤਵਾਰ 30 ਜੂਨ 2024 ਨੂੰ ਗੁਰਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, 106 ਈਸਟ ਪਾਰਕ ਰੋਡ, ਲੈਸਟਰ ਵਿਖੇ ਦਿੱਤਾ ਜਦੋਂ ਪਿੰਡ ਦੇ ਯਾਦਪੁਰ ਅਤੇ ਮਾਲੋਵਿਰਕ ਪੱਤੀਅਂਾ ਦੇ ਚਲ ਰਹੇ ਛੱਪੜ ਦੀ ਮੁਰੰਮੱਤ ਵਿੱਚ ਆਪਾ ਸਿਹਯੋਗ ਦੇਣ ਲਈ ਬਰਤਾਨੀਆਂ ਦੇ ਵੱਖ ਵੱਖ ਸ਼ਹਿਰਾਂ ਦੇ ਪਿੰਡ ਵਿਰਕ ਵਾਲੇ ਇਕੱਠੇ ਹੋਏ।

ਇਸ ਸਮੇ ਜਿੱਥੇ ਬਹੁੱਤ ਸਾਰੇ ਪੈਸੇ ਵੀ ਇਕੱਠੈ ਹੋਏ ਓਥੇ ਸਾਰਿਆਂ ਨੇ ਹੀ ਵਾਅਦਾ ਕੀਤਾ ਕਿ ਉਹ ਪਿੰਡ ਦੇ ਭਲੇ ਲਈ ਪੂਰਾ ਸਿਹਯੋਗ ਦੇਣਗੇ ਅਤੇ ਹੋਰਨਾ ਨੂੰ ਵੀ ਪ੍ਰੇਰਨਗੇ।

ਸੰਤ ਬਾਬਾ ਫੂਲਾ ਸਿੰਘ ਜੀ ਦੀ 115ਵੀ ਬਰਸੀ ਤੇ ਪਿੰਡ ਵਿਰਕ ਦਾ ਯੂ.ਕੇ> ਧਾਰਮਿੱਕ ਜੋੜ ਮੇਲਾ 2 ਤੋਂ 4 ਅਗਸਤ ਨੂੰ ਬਾਬਾ ਸੰਗ ਗੁਰਦਵਾਰਾ ਸਾਹਿਬ, ਸਮੈਦਿੱਕ ਬਰਮਿੰਘਮ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਦੋਨੋ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਆਪਣਾ ਆਪਣਾ ਯੋਗਦਾਨ ਪਾ ਕੇ ਮਹਾਂਪੁਰਸ਼ਾ ਦੀਆਂ ਖੁਸ਼ੀਆਂ ਲਈਏ ਜੀ।

ਛੱਪੜ ਲਈ ਦਾਨ ਕਰਨ ਲਈ ਰਣਜੀਤ ਸਿੰਘ ਰਾਣਾ 07939 816367 ਅਤੇ ਜੋਗਿਂਦਰ ਸਿੰਘ ਜੀਤਾ 07424 883369 ਨਾਲ ਸਪੰਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਨੁੱਖੀ ਸੁਭਾਅ ਨੂੰ ਸਮਝਣਾ
Next articleਮਾਲਵਾ ਲਿਖਾਰੀ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਹੋਇਆ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ