ਨਾਇਜੀਰੀਆ ਦੇ ਉੱਤਰੀ ਖੇਤਰ ਵਿੱਚ ਹਿੰਸਾ; 100 ਲੋਕਾਂ ਦੀ ਹੱਤਿਆ

ਮਾਕਰਡੀ (ਨਾਇਜੀਰੀਆ) (ਸਮਾਜ ਵੀਕਲੀ):  ਨਾਇਜੀਰੀਆ ਦੇ ਅਸ਼ਾਂਤ ਉੱਤਰੀ ਖੇਤਰ ਵਿੱਚ ਹਿੰਸਾ ਦੌਰਾਨ 100 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਹਮਲੇ ਵਿੱਚ ਬਚੇ ਲੋਕਾਂ ਨੇ ਖਬਰ ਏਜੰਸੀ ਦਿ ਐਸੋਸੀਏਇਡ ਪ੍ਰੈਸ (ਏਪੀ) ਨੂੰ ਦਿੱਤੀ ਹੈ। ਵੇਰਵਿਆਂ ਅਨੁਸਾਰ ਜਾਮਫਾਰਾ ਸੂਬੇ ਦੇ ਸਥਾਨਕ ਇਲਾਕਿਆਂ ‘ਅੰਕਾ’ ਅਤੇ ‘ਬੁੱਕੂਯੁਮ’ ਵਿੱਚ ਡਕੈਤ ਮੰਗਲਵਾਰ ਸ਼ਾਮ ਨੂੰ ਪਹੁੰਚੇ ਅਤੇ ਵੀਰਵਾਰ ਤਕ ਗੋਲੀਬਾਰੀ ਕੀਤੀ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਬੁੱਕੂਯੁਮ ਦੇ ਵਾਸੀ ਅਬੁਬਕਰ ਅਹਿਮਦ ਨੇ ਦੱਸਿਆ ਕਿ ਡਾਕੂਆਂ ਨੇ 100 ਤੋਂ ਵਧ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸੇ ਦੌਰਾਨ ਕਿਸੇ ਸਮੂਹ ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਰਲ ਬਾਜਵਾ ਦੇ ਸੇਵਾ ਕਾਲ ’ਚ ਵਾਧੇ ਬਾਰੇ ਫ਼ੈਸਲਾ ਅਜੇ ਨਹੀਂ: ਇਮਰਾਨ
Next articleਯਾਦ ਰੱਖੀ ਤੂੰ ਯਾਰਾ