ਫਿਲੌਰ, ਅੱਪਰਾ (ਜੱਸੀ)- ਕਰੀਬੀ ਪਿੰਡ ਮੋਂਰੋਂ ਦੇ ਵਸਨੀਕ ਵਿਨੋਦ ਭਾਰਦਵਾਜ ਸਮਾਜ ਸੇਵਕ ਨੇ ਪਿੰਡ ਦੇ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਅੱਗੇ ਇਨਸਾਫ਼ ਲਈ ਗੁਹਾਰ ਲਗਾਈ ਹੈ | ਇਸ ਸੰਬੰਧ ‘ਚ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ‘ਚ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਉਹ ਪਿੰਡ ਮੋਂਰੋਂ ਦਾ ਵਸਨੀਕ ਹੈ | ਉਪਰੋਕਤ ਦੋਸ਼ੀ ਮੇਰੇ ਗੁਆਂਢ ‘ਚ ਰਹਿੰਦੇ ਹਨ | ਉਕਤ ਦੋਸ਼ੀਆਂ ਨੇ ਬਿਨਾਂ ਕਿਸੇ ਕਾਰਣ ਮੈਨੂੰ ਗਾਲੀ ਗਲੋਚ ਕੀਤਾ, ਮਾੜਾ ਚੰਗਾ ਬੋਲਿਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਵਿਨੋਦ ਭਾਰਦਵਾਜ ਨੇ ਅੱਗੇ ਕਿਹਾ ਕਿ ਉਕਤਾਨ ਤੋਂ ਉਸਦੇ ਜਾਨ ਮਾਲ ਨੂੰ ਖਤਰਾ ਹੈ | ਉਸਨੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਅੱਗੇ ਇਨਸਾਫ਼ ਲਈ ਗੁਹਾਰ ਲਗਾਈ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly