ਵਿਨੇਸ਼ ਫੋਗਾਟ-

(ਸਮਾਜ ਵੀਕਲੀ) 
ਚੈਂਪੀਅਨਾਂ ਦੀ ਚੈਂਪੀਅਨ ਵਿਨੇਸ਼ ਫੋਗਾਟ,
ਪੈਰਿਸ ਓਲੰਪਿਕ ਵਿੱਚ ਕੀਤਾ ਕਮਾਲ।
ਗਲਤ ਤਰੀਕੇ ਨਾਲ ਖੇਡਾਂ ਤੋਂ ਕੀਤਾ ਬਾਹਰ ,
ਬਹਾਦਰੀ ਨਾਲ ਉਸ ਦਿਖਾਇਆ ਆਪਣਾ ਜਲਾਲ।
ਪੈਰਸ ਓਲੰਪਿਕ 2024 ਵਿੱਚ ਸੋਨ ਤਗਮੇ ਦੀ ਦਾਅਵੇਦਾਰ,
 ਵਿਨੇਸ਼ ਦੀਆਂ ਆਸਾਂ ਤੇ ਫਿਰ ਗਿਆ ਪਾਣੀ।
ਹੌਸਲਾ ਨਹੀਂ ਹਾਰਿਆ, ਖੂਬ ਲੜੀ ਮਰਦਾਨੀ,
ਸੌ ਗ੍ਰਾਮ ਭਾਰ ਵਧਣ ਕਰਕੇ, ਕਾਂਸੇ ਦੇ ਤਗਮੇ ਦੀ ਵੀ ਹੋਈ ਹਾਨੀ।
ਝਾਂਸੀ ਦੀ ਰਾਣੀ ਵਾਂਗੂੰ ਲੜੀ, ਭਖਦੀ ਜਵਾਨੀ,
ਸੀਏਐਸ(ਕਾਸ) ਫਰਾਂਸ ਖੇਡ ਅਦਾਲਤ ਵਿੱਚ ਚੱਲਿਆ ਕੇਸ।
ਸਿਆਸੀ ਚੱਕਰਵਿਊ ਵਿੱਚ, ਫਸ ਗਈ ਬੇੜੀ ਤੂਫਾਨੀ,
ਓਲੰਪਿਕ ਮੇਲਾ ਖਤਮ ਹੋ ਗਿਆ ਨਿਬੜਿਆ ਨ੍ਹੀਂ ਕਲੇਸ਼।
ਉਪਰਲੇ ਭਾਰ ਵਰਗ ਦੀ ਭਲਵਾਨ ਨੂੰ, ਮਿਲਿਆ ਸਭ ਤੋਂ ਹੇਠਲਾ ਗਰੁੱਪ,
8 ਕਿਲੋ ਭਾਰ ਕਿਸੇ ਤਰ੍ਹਾਂ ਵੀ ਨਹੀਂ ਸੀ ਘੱਟ ਸਕਦਾ,ਪਰ ਉਹ ਰਹੀ ਚੁੱਪ।
ਭਵਾਨੀ ਜ਼ਿਲੇ ਦੇ ਬਿਲਾਲੀ ਪਿੰਡ ਦੀ, ਪੁੱਤਰੀ ਹੈ ਰਾਜਪਾਲ ਦੀ,
ਚਚੇਰੀ ਭੈਣ ਹੈ ਗੀਤਾ ਤੇ ਬਬੀਤਾ ਭਲਵਾਨਾਂ ਦੀ।
ਬੀ.ਬੀ.ਸ਼ਰਨ ਸਿੰਘ ਨਾਲ,ਜਿਨਸੀ ਸ਼ੋਸ਼ਣ ਦਾ ਪੇਚਾ ਪਿਆ,ਗੱਲ ਹੈ ਪਿਛਲੇ ਸਾਲ ਦੀ,
ਚਾਚੇ ਮਹਾਂਵੀਰ ਸਖਤ ਸਿਖਲਾਈ ਦਿੱਤੀ, ਖਾਪਾਂ ਦੀ ਵਿਰੋਧਤਾ ਵੀ ਨਾਲੋ ਨਾਲ ਸੀ।
ਖੇਡ ਸਿਆਸਤ ਹੀ ਵੈਰਨ ਬਣੀ, ਜਿੱਤੀ ਬਾਜ਼ ਵੀ ਹਾਰ ਗਈ,
ਧਰਨੇ ਤੇ ਬੈਠੀ ਸੀ ਸ਼ਰਨ ਵਿਰੁੱਧ, ਉੱਪਰਲੇ ਗਰੁੱਪ ਆਪਣੇ ਬੰਦਿਆਂ ਨਾਲ ਭਰ ਦਿੱਤੇ ।
ਸ਼ਰਨ ਦੇ ਵਿਊਚੱਕਰ ਵਿੱਚ ਫਸ ਕੇ, ਤਾਂਬੇ ਵਾਲੀ ਬਾਜੀ ਭਾਵੇਂ ਮਾਰ ਲਈ,
ਭੁੱਖੇ ਰਹਿ ਕੇ ਵੀ ਘਟਿਆ ਨਾ ਭਾਰ, ਤਿੰਨੇਂ ਤਗਮਿਆਂ ਤੋਂ ਬਾਂਝ ਗਈ,
ਅੰਤਾਂ ਦੀਆਂ ਦੁਸ਼ਵਾਰੀਆਂ ਤੋਂ ਬਾਅਦ ਮਿਲੀ ਸੀ ਕਾਮਯਾਬੀ,
ਪਿਓ ਦਾ ਕਤਲ,ਕੁੜੀਆਂ ਦੇ ਘੁਲਣ ਦਾ ਸਮਾਜਿਕ ਬਾਈਕਾਟ, ਬਾਕੀ ਖੇਡਾਂ ਦੀ ਮਨਾਹੀ, ਕੀਤੀ ਬਰਬਾਦੀ।
2014 ਵਿੱਚ ਸੋਨ ਤਗਮਾ ਜਿੱਤਿਆ, ਏਸ਼ੀਅਨ ਖੇਡਾਂ ਵਿੱਚ ਵਿਨੇਸ਼ ਫੋਗਾਟ ਨੇ,
ਭਾਵੇਂ ਮੱਤ ਮਾਰੀ ਰੱਖੀ, ਸਮਾਜਿਕ ਬਾਈਕਾਟ ਨੇ।
ਇਤਿਹਾਸ ਗਵਾਹ ਹੈ, ਹਾਲ ਉਹੀਓ ਹੋਇਆ,
ਜਿਵੇਂ ਜੰਗ ਹੋਈ ਸਿੰਘਾਂ ਅਤੇ ਫਰੰਗੀਆਂ ਦੀ,
ਹੋਈ ਬਦ ਤੋਂ ਬਦਤਰ ਹਾਲਤ ਬਜ਼ੁਰਗਾਂ, ਔਰਤਾਂ ਤੇ ਭੁਝੰਗੀਆਂ ਦੀ।
 ਔਰਤਾਂ ਤੇ ਪੈਂਦੀ ਬਿਪਤਾ, ਨਾਲੇ ਲੜਨ ਨਾਲੇ ਸਾਂਭੀ ਕਬੀਰਦਾਰੀ ਵਿਚਾਰੀਆਂ ਨੇ ।
ਅੰਤ ਨੂੰ ਫੌਜਾਂ ਜਿੱਤ ਕੇ ਹਾਰੀਆਂ ਨੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ :  9878469639
Previous article* ਜਿੱਤ *
Next articleਪੈਰਿਸ ਤੋਂ ਭਾਰਤ ਪਰਤੀ ਵਿਨੇਸ਼ ਫੋਗਾਟ, ਭਾਵੁਕ ਹੋ ਕੇ ਕਿਹਾ- ਸਾਰਿਆਂ ਦਾ ਧੰਨਵਾਦ; ਦਿੱਲੀ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ