ਐਸ.ਡੀ.ਓ ਬਿਜਲੀ ਵਿਭਾਗ ਨੂੰ ਮਿਲ ਕੇ ਦੱਸੀ ਆਪਣੀ ਪ੍ਰੇਸ਼ਾਨੀ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡਾਂ ਵਿਚ ਬਿਜਲੀ ਨਾ ਆਉਣ ਦੀ ਚਲ ਰਹੀ ਸਮੱਸਿਆ ਅਤੇ ਲੱਗ ਰਹੇ ਅਣਦੱਸੇ ਕੱਟ ਤੋ ਪਰੇਸ਼ਾਨ ਹੋ ਕੇ ਪਿੰਡ ਗਹੂੰਣ, ਰੱੜਕਾਂ ਬੇਟ, ਲੋਹਟ, ਸੁੱਧਾਮਾਜਰਾ, ਜੰਡੀ, ਟੰਡੋਹ, ਮਾਣੇਵਾਲ, ਮੁੰਤੋਂ, ਮੱਕੋਵਾਲ, ਤੇਜ ਪਲਾਣਾ, ਮਹਿਮੂਦਪੁਰ ਭਾਈਪੁਰ ਮੰਡ ਦੇ ਲੋਕ ਇੱਕਠੇ ਹੋ ਕੇ ਬਿਜਲੀ ਘਰ ਪਹੰਚੇ। ਐਸ. ਡੀ. ਓ ਬਿਜਲੀ ਵਿਭਾਗ ਨਾਲ ਮੁਲਾਕਾਤ ਕਰਕੇ ਆਪਣੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਪਿੰਡਾਂ ਦੇ ਵਿਚ ਲੱਗ ਰਹੇ ਬਿਜਲੀ ਦੇ ਲੰਬੇ-ਲੰਬੇ ਕੱਟ ਖਾਸ ਕਰਕੇ ਮੋਟਰਾਂ ਦੀ ਬਿਜਲੀ ਜਿਆਦਾ ਪ੍ਰਭਾਵਿਤ ਹੋਣ ਨਾਲ ਫਸਲਾਂ ਸੁੱਕ ਰਹੀਆਂ ਹਨ। ਕਿਉਕਿ ਇਸ ਇਲਾਕੇ ਵਿਚ ਜਿਆਦਾਤਰ ਪੱਪੂਲਰ ਅਤੇ ਸਬਜੀਆਂ ਦੀ ਖੇਤੀ ਹੁੰਦੀ ਹੈ ਤੇ ਇਹਨਾਂ ਦਿਨਾਂ ਵਿਚ ਪਾਣੀ ਦੀ ਜਿਆਦਾ ਲੋੜ ਪੈਦੀ ਹੈ। ਐਸ. ਡੀ. ਓ ਬਿਜਲੀ ਵਿਭਾਗ ਨੇ ਵੀ ਗੱਲ ਨੂੰ ਧਿਆਨ ਨਾਲ ਸੁਣਦੇ ਹੋਏ ਵਿਸਵਾਸ਼ ਦਵਾਇਆ ਕਿ ਚੱਲ ਰਹੀ ਸਮੱਸਿਆ ਨੂੰ ਜਲਦੀ ਦੂਰ ਕਰਕੇ ਨਿਰਵਿਗਨ ਬਿਜਲੀ ਸਪਲਾਈ ਜਲਦੀ ਬਹਾਲ ਕੀਤੀ ਜਾਵੇਗੀ। ਇਸ ਸਮੇਂ ਲੋਕਾਂ ਦੇ ਵਫਦ ਨਾਲ ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਰਲੋਚਨ ਸਿੰਘ ਰੱਕੜ, ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਗੁਰਮੁਖ ਸਿੰਘ ਮਹਿਮੂਦਪੁਰ, ਮੋਹਨ ਲਾਲ ਸੰਧੂ, ਦਲਜੀਤ ਸਿੰਘ ਮਾਣੇਵਾਲ, ਸੈਕਰ ਸਿੰਘ ਜੰਡੀ, ਦੇਵ ਰਾਜ ਫੌਜੀ, ਜਸਵੰਤ ਸਿੰਘ, ਹਰੀ ਸਿੰਘ, ਠੇਕੇਦਾਰ ਤਿਲਕ ਰਾਜ, ਅਵੀਨਾਸ, ਕਲਵਿੰਦਰ ਸਿੰਘ ਤੇਜਪਲਾਣਾ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



