ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਲੋਹਟ ਫੀਡਰ ਦੇ ਕਿਸਾਨਾਂ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਬਿਜਲੀ ਨਾ ਆਉਣ ਸਬੰਧੀ ਖੁਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਕਿਸਾਨਾਂ ਨੇ ਫੈਸਲਾ ਕੀਤਾ ਜੋ ਏਰੀਆ ਲੋਹਟ ਫੀਡਰ ਦੇ ਘੇਰੇ ਵਿੱਚ ਆਉਂਦਾ ਹੈ ਉੱਥੇ ਬਿਜਲੀ ਦੇਖਣ ਨੂੰ ਵੀ ਨਹੀਂ ਮਿਲਦੀ ਜਿਸ ਕਰਕੇ ਸਾਡੀਆਂ ਨਾਜੁਕ ਫਸਲਾਂ ਜਿਸ ਵਿੱਚ ਮਿਰਚਾਂ, ਪਾਪੂਲਰ ਬੂਟੇ ਅਤੇ ਪਾਪੂਲਰ ਦੀ ਪਨੀਰੀ ਜੋ ਕਿ ਪਾਣੀ ਤੋਂ ਬਿਨਾਂ ਸੁੱਕ ਰਹੀਆਂ ਹਨ। ਪਰ ਇਸ ਫੀਡਰ ਤੇ ਬਿਜਲੀ ਨਾ ਆਉਣ ਕਿਸਾਨ ਡਾਢ੍ਹੇ ਪ੍ਰੇਸ਼ਾਨ ਹਨ ਇਸ ਤਕਲੀਫ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਐਡਵੋਕੇਟ ਨਾਨਕ ਸਿੰਘ ਜੰਡੀ ਅਤੇ ਸ਼ੰਕਰ ਜੰਡੀ ਨੇ ਕਿਹਾ ਸਾਨੂੰ ਮੁਫਤ ਬਿਜਲੀ ਦੀ ਲੋੜ ਨਹੀਂ ਹੈ। ਜੇਕਰ ਸਾਡੀਆਂ ਫਸਲਾਂ ਹੀ ਸੁੱਕ ਗਈਆਂ ਤਾਂ ਅਸੀਂ ਬਿਜਲੀ ਨੂੰ ਕਿ ਕਰਾਂਗੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਲੋਹਟ ਫੀਡਰ ਦੇ ਕਿਸਾਨਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਨਹੀ ਤਾਂ ਕਿਸਾਨ ਸਘੰਰਸ਼ ਦੇ ਰਾਹ ਤੁਰਨਗੇ ਇਸ ਮੌਕੇ ਤਰਲੋਚਨ ਸਿੰਘ ਰੱਕੜ, ਹਰਪਾਲ ਸਿੰਘ ਕਟਾਰੀਆ ਕਿਸਾਨ ਆਗੂ , ਸੋਮਨਾਥ ਜੰਡੀ, ਮਹਾਂਵੀਰ, ਪੰਕਜ, ਜੋਗਿੰਦਰ ਪਾਲ, ਉੱਤਮ ਸਿੰਘ ਪੰਨੂ ਅਤੇ ਕਿਸਾਨ ਹਰਦੀਪ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



