ਪਿੰਡ ਵਾਲਿਓ! ਜੇ ਅੱਜ ਆਪਾਂ ਚੰਗਾ ਸਰਪੰਚ ਬਣਾਉਣ ਤੋਂ ਉੱਕ ਗਏ ਤਾਂ ਭਵਿੱਖ ਵਿੱਚ ਫਿਰ ਉਹੀ ਪਿਛਲੇ ਪਛਤਾਵੇ ਰਹਿ ਜਾਣਗੇ

ਨੌਜਵਾਨ ਅਰਸ਼ਵਿੰਦਰ ਸਿੰਘ ਪਹਿਲਾਂ ਵੀ ਪਿੰਡ ਲਈ ਕਰੋੜਾਂ ਰੁ: ਲਿਆਇਆ, ਹੁਣ ਜਦੋਂ ਜ਼ਿੰਮੇਵਾਰੀ ਸੌਂਪ ਦਿੱਤੀ ਤਾਂ ਲਿਆਉਣੇ ਹੀ ਪੈਣਗੇ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਬਹੁਤ ਹੀ ਕਰੀਬੀ ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਜੋ ਕਿ ਪਿੰਡ ਭਲੂਰ ਤੋਂ ਸਰਪੰਚੀ ਦਾ ਉਮੀਦਵਾਰ ਹੈ, ਦੇ ਹੱਕ ਵਿੱਚ ਨਿੱਤ ਦਿਨ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਘਰ ਘਰ ਵੋਟਾਂ ਮੰਗਣ ਜਾ ਰਿਹਾ ਹੈ। ਪਿਛਲੇ ਦਿਨਾਂ ਵਾਂਗ ਅੱਜ ਇੱਥੇ ਇਕੱਤਰ ਹੋਏ ਭਰਵੇਂ ਇਕੱਠ ਨੇ ਇੱਕੋ ਆਵਾਜ਼ ਵਿਚ ਗੁਰੂ ਸਾਹਿਬ ਦੇ ਜੈਕਾਰੇ ਗਜਾਉਂਦੇ ਹੋਏ ਭਲੂਰ ਦੇ ਇਕ ਇਕ ਵਿਆਕਤੀ ਨੂੰ ਅਪੀਲ ਕੀਤੀ ਕਿ ਅੱਜ ਹੀ ਸਹੀ ਫੈਸਲਾ ਲੈ ਕੇ ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਭਲੂਰ ਦੇ ਨਾਲ ਖੜ੍ਹਨ ਦਾ ਸਮਾਂ ਹੈ, ਕਿਉਂਕਿ ਉਹ ਬਿਨਾਂ ਸਰਪੰਚੀ ਤੋਂ ਹੀ ਪਿੰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਨੇਪਰੇ ਚਾੜ੍ਹਨ ਵਿੱਚ ਵੱਡੀ ਪ੍ਰਾਪਤੀ ਖੱਟ ਚੁੱਕਾ ਹੈ । ਹੁਣ ਜਦੋਂ ਉਸਨੂੰ ਜ਼ਿੰਮੇਵਾਰੀ ਮਿਲੇਗੀ ਤਾਂ ਪਿੰਡ ਨੂੰ ਕਰੋੜਾਂ ਰੁਪਏ ਦੇ ਹੋਰ ਅਨੇਕਾਂ ਲਾਭ ਮਿਲਣਗੇ। ਜਿਸਦੀ ਸਰਕਾਰ, ਉਸੇ ਦਾ ਸਰਪੰਚ ਵਾਲੀ ਸੋਚ ਲੈ ਕੇ ਤੁਰਾਂਗੇ ਤਾਂ ਪਿੰਡ ਦਾ ਮੂੰਹ ਮੁਹਾਂਦਰਾ ਸੰਵਾਰਨ ਵਿੱਚ ਕਾਮਯਾਬੀ ਹਾਸਿਲ ਹੋਵੇਗੀ। ਜੇਕਰ ਅੱਜ ਆਪਾਂ ਚੰਗਾ ਸਰਪੰਚ ਬਣਾਉਣ ਤੋਂ ਉੱਕ ਗਏ ਤਾਂ ਭਵਿੱਖ ਵਿੱਚ ਸਾਰੇ ਪਿੰਡ ਦੀ ਖੱਲਜੁਖੁਆਰੀ ਤਹਿ ਹੈ। ਦੁਨੀਆਂ ਕਿੱਥੇ ਪਹੁੰਚ ਚੁੱਕੀ ਹੈ ਤੇ ਅਸੀਂ ਹਾਲੇ ਵੀ ਗੋਤਾਂ ਵਿੱਚ ਹੀ ਫਸੇ ਬੈਠੇ ਹਾਂ। ਨੌਜਵਾਨ ਵਰਗ ਨੂੰ ਇਸ ਰੂੜੀਵਾਦੀ ਸੋਚ ਤੋਂ ਉਪਰ ਉਠ ਕੇ ਆਪਣੇ ਮਾਪਿਆਂ ਅਤੇ ਇਰਦ ਗਿਰਦ ਦੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਚਾਤਰ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ। ਇੱਥੇ ਹਾਜ਼ਿਰ ਸੂਝਵਾਨ ਲੋਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪਿੰਡ ਵਿੱਚ ਨਸ਼ੇ ਦਾ ਬੋਲਬਾਲਾ ਵਧਿਆ ਹੋਇਆ ਅਤੇ ਸਿਹਤ, ਸਿੱਖਿਆ ਵਰਗੀਆਂ ਸਹੂਲਤਾਂ ਪੱਖੋਂ ਵੀ ਹਾਲਾਤ ਨਾਜ਼ੁਕ ਹਨ। ਇਹ ਸਭ ਕਾਰਜ ਪੜ੍ਹਿਆ ਲਿਖਿਆ ਅਤੇ ਜੁਅੱਰਤ ਨਾਲ ਕੰਮ ਕਰਨ ਵਾਲਾ ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਭਲੂਰ ਹੀ ਕਰਵਾ ਸਕਦਾ ਹੈ। ਉਸਦੀ ਸੋਚ ਹੈ ਕਿ ਪਿੰਡ ਦੇ ਸਟੇਡੀਅਮ ਨੂੰ ਚੰਗੀ ਦਿੱਖ ਦੇ ਕੇ ਕਬੱਡੀ ਦੇ ਗਰਾਉਂਡ ਵਿਚ ਰੌਣਕਾਂ ਵਧਾਈਆਂ ਜਾਣ ਅਤੇ ਹਰ ਸਾਲ ਖੇਡ ਮੇਲੇ ਕਰਵਾਏ ਜਾਣ ਤਾਂ ਜੋ ਨਵੇਂ ਬੱਚਿਆਂ ਵਿੱਚ ਵੀ ਉਤਸ਼ਾਹ ਪੈਦਾ ਹੋਵੇ ਅਤੇ ਨੌਜਵਾਨਾਂ ਨੂੰ  ਵੀ ਗਰਾਉਂਡਾਂ ਨਾਲ ਜੋੜ ਕੇ ਮਾੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ। ਇੱਥੇ ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਭਲੂਰ ਨੇ ਇਸ ਗੱਲ ‘ਤੇ ਜੋਰ ਦਿੰਦਿਆਂ ਆਖਿਆ ਕਿ ਅਸੀਂ ਸਾਰੇ ਰਲ ਮਿਲ ਕੇ ਨਸ਼ੇ ਵਿਚ ਫਸੇ ਨੌਜਵਾਨਾਂ ਨੂੰ ਸਹੀ ਰਾਹਾਂ ‘ਤੇ ਲਿਆਉਣ ਲਈ ਹਰ ਸੰਭਵ ਯਤਨ ਜਾਰੀ ਰੱਖਾਂਗੇ ਅਤੇ ਕਬੱਡੀ ਦੇ ਗਰਾਉਂਡ ਦੀਆਂ ਰੌਣਕਾਂ ਵਾਪਿਸ ਮੋੜ ਕੇ ਹਟਾਂਗੇ। ਉਸਨੇ ਇੱਕ ਗੱਲ ਭਾਵੁਕ ਹੁੰਦਿਆਂ ਆਖੀ ਕਿ ਕੋਈ ਵੀ ਮੋਹਤਬਰ ਬੰਦਾ ਸਰਕਾਰੀ ਸਕੂਲਾਂ ਦੀ ਸਾਰ ਤੱਕ ਨਹੀਂ ਲੈਂਦਾ, ਉੱਥੇ ਗਰੀਬ ਮਾਪਿਆਂ ਦੇ ਬੱਚੇ ਜੋ ਪੜ੍ਹ ਰਹੇ ਹਨ,  ਉਸਨੇ ਆਖਿਆ ਕਿ ਮੈਂ ਪਿੰਡ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਇਸ ਬੱਚੇ ਤੋਂ ਬਗੈਰ ਸਕੂਲਾਂ ਵੱਲ ਕਿਸੇ ਨਹੀਂ ਝਾਕਣਾ। ਸੋ ਆਓ ਚੋਣ ਨਿਸ਼ਾਨ ‘ਘੜਾ’ ‘ਤੇ ਮੋਹਰਾਂ ਲਾ ਕੇ ਆਪਣਾ ਪਿੰਡ ਬਚਾਈਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਧੀ ਤੋਰ ਦਿੱਤੀ।
Next articleਕਿਸਾਨ ਮੋਰਚਾ