HOME ਟੋਪਾਨ ਕੰਪਨੀ ਵਲੋਂ ਪਿੰਡ ਰੈਲਮਾਜਰਾ ਦੇ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਕਰਵਾਇਆ

ਟੋਪਾਨ ਕੰਪਨੀ ਵਲੋਂ ਪਿੰਡ ਰੈਲਮਾਜਰਾ ਦੇ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਕਰਵਾਇਆ

1

 ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਸਨਅਤੀ ਖੇਤਰ ਦੇ ਪਿੰਡ ਰੈਲਮਾਜਰਾ ਵਿਚ ਸਥਿਤ ਟੋਪਾਨ ਸਪੈਸ਼ਲਿਟੀ ਫਿਲਮਜ਼ ਲਿਮਿਟਿਡ ਕੰਪਨੀ ਨੇ ਪਿੰਡ ਰੈਲਮਾਜਰਾ  ਦੇ ਖ਼ਸਤਾਹਾਲ ਸ਼ਮਸ਼ਾਨਘਾਟ ਨੂੰ  ਸੁੰਦਰ ਤਰੀਕੇ ਨਾਲ ਤਿਆਰ ਕਰਕੇ ਪਿੰਡ ਦੇ ਲੋਕਾਂ ਅਰਪਣ ਕੀਤਾ | ਕੰਪਨੀ ਦੇ ਐਚ ਆਰ ਮੈਨੇਜਰ ਅੰਕੁਸ਼ ਭਾਰਦਵਾਜ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦੇ ਦੱਸਿਆਂ ਕਿ ਸੀ ਐਸ ਆਰ ਪ੍ਰੋਗਰਾਮ ਅਧੀਨ ਪਿੰਡ ਦੀਆਂ ਪੰਚਾਇਤਾਂ ਵਲੋਂ ਦੱਸਣ ਅਨੁਸਾਰ ਇਹ ਸ਼ਮਸ਼ਾਨਘਾਟ ਦਾ ਕੰਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਕੰਪਨੀ ਪਿੰਡ ਦੀ ਹੈ ਅਤੇ ਪਿੰਡ ਸਾਡਾ ਹੈ | ਪਹਿਲਾਂ ਵੀ ਪਿੰਡਾਂ ਵਿਚ ਵੀ ਕਾਫੀ ਵਿਕਾਸ ਦੇ ਕੰਮ ਕਰਵਾਏ ਹਨ |ਉਨ੍ਹਾਂ ਨੇ ਕਿਹਾ ਅੱਗੇ ਤੋਂ ਵੀ ਇਸੇ ਤਰ੍ਹਾਂ ਕੰਮ ਕਰਵਾਏ ਜਾਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਪਿੰਡ ਦੇ ਅਤੇ ਇਲਾਕੇ ਦੇ ਨੌਜਵਾਨ  ਲਈ ਰੁਜ਼ਗਾਰ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ | ਇਸ ਮੌਕੇ ਤੇ  ਓਪਰੇਸ਼ਨ ਹੈਂਡ ਹਰਦੀਪ ਨਰੂਲਾ , ਐਚ ਆਰ ਹੈਂਡ ਸਤੀਸ਼ ਡਾਂਗੀ, ਵਿਪਨ ਕੁਮਾਰ, ਰਜੇਸ਼ ਪ੍ਰਭਾਕਰ, ਪ੍ਰਦੀਪ ਕੁਮਾਰ, ਸਰਪੰਚ ਸਿੰਕਦਰ ਸਿੰਘ ਲਾਂਦੀ ਰੈਲਮਾਜਰਾ , ਸਰਪੰਚ ਸੁਰਿੰਦਰ ਸ਼ਰਮਾ, ਸਰਪੰਚ ਅਨੀਤਾ, ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ , ਸਮਾਜਸੇਵੀ ਸੱਤਪਾਲ ਸੰਧੂ , ਪੰਚ ਦਲੀਪ ਘਈ, ਪੰਚ ਬਹਾਦਰ ਖਾਨ, ਪੰਚ ਨੇਤਰ ਕੁਮਾਰ, ਕਸ਼ਮੀਰ ਸਿੰਘ ਬਾਜਵਾ, ਪੰਚ ਲਖਵੀਰ ਸਿੰਘ, ਪੰਚ ਰਮੇਸ਼ ਕੁਮਾਰ ਅਤੇ ਪਿੰਡ ਵਾਸੀ ਮੌਜੂਦ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article‘ਸਕਰੀਨਾਂ ਵਿਚਕਾਰ ਸਿਮਟਦੇ ਰਿਸ਼ਤੇ’
Next articleਰਾਏਕੋਟ ਦੇ ਸਿਮਰ ਹੋਟਲ ‘ਚ ਜਲਾਲਦੀਵਾਲ ਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ।