*ਦੋ ਘੰਟੇ ਦੇ ਸਫਰ ਦੌਰਾਨ ਸੰਗਤਾਂ ਨੇ ਲਾਈ ਕੀਰਤਨ ਦੀ ਛਹਿਬਰ
(ਸਮਾਜ ਵੀਕਲੀ) ਅੰਮ੍ਰਿਤਸਰ ਮਾਰਚ ਮਲਕੀਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਚ ਧਾਰਮਿਕ ਪੱਖ ਤੋਂ ਮੋਰੀ ਗਿਣੇ ਜਾਂਦੇ ਪਿੰਡ ਢੱਡੇ ਤੋਂ ਸੰਗਤਾਂ ਦਾ ਇੱਕ ਵੱਡਾ ਅਕਾਰੀ ਕਾਫਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜੱਦੀ ਪਿੰਡ ਪਹੂਵਿੰਡ ਤਰਨ ਤਾਰਨ ਚ ਸਥਿਤ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਬੀਤੇ ਰਵਾਨਾ ਦਿਨ ਹੋਇਆ। ਤਿੰਨ ਟਰੈਕਟਰ- ਟਰਾਲੀਆਂ ਤੇ ਸਵਾਰ ਹੋ ਕੇ ਰਵਾਨਾ ਹੋਣ ਵੇਲੇ ਸੰਗਤਾਂ ਦੇ ਇਸ ਕਾਫਲੇ ਦੀ ਰਵਾਨਗੀ ਤੋਂ ਪਹਿਲਾਂ ਬਾਬਾ ਮਲੂਕ ਸਿੰਘ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਚ ਇਹ ਕਾਫਲਾ ਸਵੇਰੇ 8 ਵਜੇ ਪਿੰਡ ਢੱਡੇ ਤੋਂ ਰਵਾਨਾ ਹੋਇਆ । ਤਕਰੀਬਨ ਦੋ ਘੰਟੇ ਦੇ ਇਹ ਸਫ਼ਰ ਦੌਰਾਨ ਸੰਗਤਾਂ ਵੱਲੋਂ ਗੁਰਬਾਣੀ ਦਾ ਕੀਰਤਨ ਕਰਨ ਦੇ ਨਾਲ-ਨਾਲ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕੀਤਾ ਗਿਆ। ਵੱਖ- ਵੱਖ ਪੜਾਵਾਂ ਦੌਰਾਨ ਸੰਗਤਾਂ ਵੱਲੋਂ ਗੁ: ਟਾਹਲਾ ਸਾਹਿਬ, ਗੁ: ਸ਼ਹੀਦ ਬਾਬਾ ਨੋਧ ਸਿੰਘ, ਗੁ: ਤੱਪ ਅਸਥਾਨ ਭਾਈ ਤਾਰੂ ਜੀ ਸੁਰ ਸਿੰਘ, ਬੀੜ ਬਾਬਾ ਬੁੱਢਾ ਸਾਹਿਬ ਜੀ, ਅਤੇ ਪਹੁੱਵਿੰਡ ਸਥਿੱਤ ਵੱਖ- ਵੱਖ ਗੁਰੂ ਘਰਾਂ ਦੇ ਦਰਸ਼ਨ ਕੀਤੇ ਗਏ। ਇਸ ਮੌਕੇ ਤੇ ਹਾਜ਼ਰ ਹੋਰਨਾਂ ਸ਼ਖਸੀਅਤਾਂ ‘ਚ ਸਰਪੰਚ ਧੰਨਾ ਸਿੰਘ ਢੱਡੇ, ਸਾਬਕਾ ਸਰਪੰਚ ਮਨਜੀਤ ਸਿੰਘ, ਬਲਜਿੰਦਰ ਸਿੰਘ, ਬਾਬਾ ਗਰੀਬ ਸਿੰਘ, ਬਾਬਾ ਗੁਰਦਿਆਲ ਸਿੰਘ,ਕੀਰਤਨੀਏ ਭਾਈ ਅਮਰਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਨਾਮ ਜਿਗਰਯੋਗ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj