HOME ਰਿਟਾਇਰਮੈਂਟ ਤੇ ਵਿਸ਼ੇਸ਼( ਵਕਤ ਏ ਰੁਖ਼ਸਤ)

ਰਿਟਾਇਰਮੈਂਟ ਤੇ ਵਿਸ਼ੇਸ਼( ਵਕਤ ਏ ਰੁਖ਼ਸਤ)

ਡਾ. ਰਾਜਵੀਰ ਕੌਰ

(ਸਮਾਜ ਵੀਕਲੀ)  “ਤੁਸੀਂ ਸਾਨੂੰ ਛੱਡ ਚੱਲੇ ਅੱਜ, ਬੇਨਤੀ ਬੰਨਿਓ ਪੱਲੇ ਅੱਜ, ਅਸੀਂ ਭੁੱਲਦੇ ਨਹੀਂ ਤੁਸੀਂ ਯਾਦ ਰੱਖਿਓ ਸਾਨੂੰ ਯਾਦਾਂ ਵਿੱਚ ਆਬਾਦ ਰੱਖਿਓ, ਇਹ ਦਿਸਦੀ ਜੋ ਫੁਲਵਾੜੀ ਏ ਤੁਸੀਂ ਹੱਥੀ ਆਪ ਸ਼ਿੰਗਾਰੀ ਏ, ਇਹਨਾਂ ਫੁੱਲਾਂ ਦੇ ਮਹਿਕਾਉਣ ਲਈ ਤੁਸੀਂ ਮਿਹਨਤ ਕੀਤੀ ਭਾਰੀ ਏ, ਅਸੀਂ ਸਦਾ ਹੀ ਰਿਣੀ ਤੁਹਾਡੇ ਹਾਂ ਜੇ ਹੋਵੇ ਕੋਈ ਕਾਜ ਦੱਸਿਓ, ਅਸੀਂ ਭੁੱਲਦੇ ਨਹੀਂ ਤੁਸੀਂ ਯਾਦ ਰੱਖਿਓ ਸਾਨੂੰ ਯਾਦਾਂ ਵਿੱਚ ਆਬਾਦ ਰੱਖਿਓ। ” ਮਨੁੱਖ ਜਦੋਂ ਆਪਣੀ ਜ਼ਿੰਦਗੀ ਵਿੱਚ ਇਮਾਨਦਾਰੀ ਸਿਦਕ ਦੇ ਖੰਭਾਂ ਨਾਲ ਉੱਡ ਕੇ ਮਿਹਨਤ ਕਰਦਾ ਹੈ ਤਾਂ ਪਰਮਾਤਮਾ ਉਸਨੂੰ ਸਭ ਨਿਆਮਤਾਂ ਨਾਲ ਨਿਵਾਜਦਾ ਹੈ। ਜੋ ਉਸਦੀ ਸੋਚ ਤੋਂ ਪਰੇ ਹੁੰਦੀਆਂ ਹਨ।ਅਜਿਹੀ ਹੀ ਸਿਦਕ ਲਗਨ ਅਤੇ ਮਿਹਨਤ ਦੇ ਧਾਰਨੀ ਸਾਡੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸ੍ਰੀ ਵਿਲੈ ਕੁਮਾਰ ਜੀ ਨੇ ਆਪਣੇ ਵਿਦਿਅਕ ਅਦਾਰੇ ਦੀ ਚੜਦੀ ਕਲਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਮਰਪਿਤ ਹੋ ਕੇ ਸੇਵਾ ਵਿੱਚ ਅਨੁਸ਼ਾਸਨ ਖੇਡਾਂ ਅਤੇ ਜ਼ਿੰਦਗੀ ਦੀਆਂ ਤਲਖੀਆਂ ਤੋਂ ਜਾਣੂ ਕਰਵਾਇਆ, ਉਥੇ ਸਿਦਕੀ ਸਿਰੜੀ ਇਨਸਾਨ ਵੀ ਪੈਦਾ ਕੀਤੇ। ਮਾਸਟਰ ਵਿਲੈ ਕੁਮਾਰ ਜੀ ਨੇ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਕਾਂਗੜਾ ਤਹਿਸੀਲ ਨੂਰਪੁਰ ਦੇ ਇੱਕ ਨਿੱਕੇ ਜਿਹੇ ਪਿੰਡ ਭੰਘੋਲੀ ਵਿਖੇ 04 ਮਾਰਚ, 1967 ਨੂੰ ਪਿਤਾ ਸ਼੍ਰੀ ਬਚਿੱਤਰ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਸੰਦਲੀ ਦੇਵੀ ਦੀ ਕੁੱਖੋਂ ਜਨਮ ਲੈ ਕੇ ਆਪਣੀ ਪਹਿਲੀ ਕਿਲਕਾਰੀ ਨਾਲ ਦੁਨੀਆਂ ਵਿੱਚ ਸਾਂਝ ਪਾਈ। ਆਪ ਨੇ ਦਸਵੀਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲਟੀ ਪਰਪਜ ਪਟਿਆਲਾ ਤੋਂ 1984 ਵਿੱਚ ਪਾਸ ਕੀਤੀ। ਇਸ ਤੋਂ ਬਾਅਦ ਆਪਣੇ 1986 ਵਿੱਚ ਫਿਜ਼ੀਕਲ ਕਾਲਜ ਪਟਿਆਲਾ ਤੋਂ ਸੀਪੀਐਡ ਕੀਤੀ ਆਪ ਨੇ ਪੁਣੇ,ਇੰਦੌਰ,ਆਧਰਾ ਪ੍ਰਦੇਸ਼ ਵਿਖੇ ਹੋਈਆਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ। 25ਵੀਂ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ 1985 ਵਿੱਚ ਆਪਣੇ ਤੀਜਾ ਸਥਾਨ ਹਾਸਿਲ ਕੀਤਾ। ਆਪ ਨੇ ਪੰਜਾਬੀ ਯੂਨੀਵਰਸਿਟੀ ਖੋਕੋ ਚੈਂਪੀਅਨਸ਼ਿਪ 1987 ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਜਲੰਧਰ 1992 ਅਤੇ ਪੰਜਾਬ ਸਟੇਟ ਸੁਪਰ ਲੀਗ ਰਾਏਕੋਟ 1992 ਵਿੱਚ ਜੇਤੂ ਰਹਿ ਕੇ ਆਪਣੇ ਮਾਂ ਬਾਪ ਦਾ ਸਿਰਫ ਫਖਰ ਨਾਲ ਉੱਚਾ ਕੀਤਾ। ਆਪ ਜੀ ਦਾ ਵਿਆਹ ਸ੍ਰੀਮਤੀ ਮੋਨਿਕਾ ਨਾਲ 2003 ਵਿੱਚ ਹੋਇਆ। ਆਪ ਜੀ ਦੇ ਤਿੰਨ ਬੱਚੇ ਹਨ। ਆਪ ਜੀ ਨੇ 21 ਅਪ੍ਰੈਲ 1997 ਨੂੰ ਸਰਕਾਰੀ ਮਿਡਲ ਸਕੂਲ ਲਲੋਡਾ ਵਿਖੇ ਬਤੌਰ ਪੀ ਟੀ ਆਈ ਜੁਆਇਨ ਕੀਤਾ ਅਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ 28 ਸਾਲ ਦੀ ਇਸ ਸਕੂਲ ਵਿੱਚ ਸੇਵਾ ਨਿਭਾ ਕੇ ਰਿਟਾਇਰ ਹੋ ਰਹੇ ਹੋ। ਅਜਿਹੀ ਵਿਲੱਖਣਤਾ ਵਿਰਲਿਆਂ ਦੇ ਹਿੱਸੇ ਹੀ ਆਉਂਦੀ ਹੈ। ਆਪ ਜੀ ਦੀ ਵਿਦਿਆ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਤੇ ਸਾਨੂੰ ਮਾਣ ਹੁੰਦਾ ਹੈ। ਆਪ ਨੇ ਸਿਰਫ ਫਿਜ਼ੀਕਲ ਐਜੂਕੇਸ਼ਨ ਵਿੱਚ ਹੀ ਨਹੀਂ ਸਗੋਂ ਬਾਕੀ ਵਿਸ਼ਿਆਂ ਵਿੱਚ ਵੀ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਦਿਸ਼ਾ ਪ੍ਰਦਾਨ ਕੀਤੀ। ਅਸੀਂ ਸਰਕਾਰੀ ਮਿਡਲ ਸਕੂਲ ਲਲੋਡਾ ਦੇ ਸਮੂਹ ਅਧਿਆਪਕ ਮੁੱਖ ਅਧਿਆਪਕ ਵਿਦਿਆਰਥੀ ਤੇ ਸੇਵਾ ਕਰਮਚਾਰੀ ਇਹਨਾਂ ਦੀ ਬੇਹਦ ਇਮਾਨਦਾਰੀ ਨਾਲ ਕੀਤੀ ਘਾਲਣਾ ਨੂੰ ਯਾਦ ਕਰਦੇ ਹਾਂ। ਇਹਨਾਂ ਦੇ ਅਗਲੇਰੇ ਤੰਦਰੁਸਤ ਖੁਸ਼ੀਆਂ ਭਰੇ ਭਵਿੱਖ ਦੀ ਕਾਮਨਾ ਕਰਦੇ ਹਾਂ।ਇਹਨਾਂ ਦੀ ਜ਼ਿੰਦਗੀ ਵਿੱਚ ਹਰ ਖੁਸ਼ੀ ਦਾ ਰੰਗ ਖਿੜੇ। ਇਹਨਾਂ ਦੀ ਦਲੇਰੀ ਜਿੰਦਾ ਦੇ ਲਈ ਸਭ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਿਤ ਕਰਦੀ ਰਹੇ। ਇਹਨਾਂ ਦੇ ਬੁਢਾਪੇ ਵਿੱਚੋਂ ਵਿਚ ਜਵਾਨੀ ਤੇ ਬਚਪਨ ਦੀ ਖੁਸ਼ਬੂ ਆਉਂਦੀ ਰਹੇ।ਅੱਜ ਮਿਤੀ 31-03-2025 ਨੂੰ ਉਹਨਾਂ ਦੀ ਸੇਵਾ ਮੁੱਕਤੀ ਦੇ ਸ਼ੁਭ ਮੌਕੇ ਮਾਨਯੋਗ ਸ਼੍ਰੀ ਵਿਲੈ ਕੁਮਾਰ ਜੀ ਨੂੰ ਸਰਕਾਰੀ ਮਿਡਲ ਸਕੂਲ ਲਲੋਡਾ ਦਾ ਸਮੂਹ ਸਟਾਫ ਅਤੇ ਉਹਨਾਂ ਦੇ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਮੁਲੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਾ ਹੋਇਆ ਖੁਸ਼ੀ ਫਕਰ ਅਤੇ ਮਾਣ ਮਹਿਸੂਸ ਕਰਦਾ ਹੈ। “ਤੁਸੀਂ ਖੁਸ਼ ਰਹੋ, ਖੁਸ਼ਹਾਲ ਰਹੋ ਪਰਿਵਾਰ ਵਿੱਚ, ਇਹ ਉੱਚਾ ਸੁੱਚਾ ਰੁਤਬਾ ਤੁਸਾਂ ਦਾ ਬਣਿਆ ਰਹੇ ਸੰਸਾਰ ਵਿੱਚ..ਭਾਵੇਂ ਅੱਜ ਘੜੀ ਵਿਛੋੜੇ ਦੀ, ਪਰ ਤੁਰਨ ਸਮੇਂ ਸਾਡੇ ਨਾਲ ਹੱਸਿਓ ਅਸੀਂ ਭੁੱਲਦੇ ਨਹੀਂ ਤੁਸੀਂ ਯਾਦ ਰੱਖਿਓ ਸਾਨੂੰ ਯਾਦਾਂ ਵਿੱਚ ਆਬਾਦ ਰੱਖਿਓ। ”

ਡਾ. ਰਾਜਵੀਰ ਕੌਰ ਪੰਜਾਬੀ ਮਿਸਟ੍ਰੈਸ, ਸਰਕਾਰੀ ਮਿਡਲ ਸਕੂਲ ਲਾਲੋਡਾ, ਜਿਲ੍ਹਾ ਪਟਿਆਲਾ।

Previous articleSAMAJ WEEKLY = 31/03/2025
Next articleਪੰਜਾਬ ਦੇ ਬਜਟ ਵਿੱਚ ਅੰਕੜਿਆਂ ਰਾਹੀਂ ਐਸ ਸੀ ਭਾਈਚਾਰੇ ਨੋਜਵਾਨਾਂ ਤੇ ਮਹਿਲਾਵਾਂ ਤੇ ਸਮੂਚੇ ਪੰਜਾਬੀਆਂ ਨਾਲ ਸਿਰਫ ਧੋਖਾ ਕੀਤਾ- ਡਾਕਟਰ ਅਵਤਾਰ ਸਿੰਘ ਕਰੀਮਪੁਰੀ