ਪਿੰਡ ਤਲਵਾੜਾ, ਬਾਰਨਹਾੜਾ ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਨੱਥੂ ਜੀ ਤੇ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਨਥੂ ਜੀ ਤਲਵਾੜਾ ਬਾਹਰਨਹਾੜਾ ਵਿਖੇ ਪਰਸੋਂ ਰੋਜ਼ ਤੋਂ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਉਪਰੰਤ ਭਾਈ ਹਰਬੰਸ ਸਿੰਘ ਜੀ ਮਹਿਲ ਕਲਾਂ ਵਾਲਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਸਿੱਖਿਆਵਾਂ ਤੇ ਚੱਲਣ ਲਈ ਆਖਿਆ। ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਤਲਵਾੜਾ ਬਾਰਨਹਾੜਾ ਮੁੱਖ ਸੇਵਾਦਾਰ ਸੰਤ ਬਾਬਾ ਲਖਬੀਰ ਸਿੰਘ ਜੀ ਸੰਤ ਬਾਬਾ ਕਵਲਜੀਤ ਸਿੰਘ ਜੀ ਨੇ ਆਈਆਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸੇਵਾਦਾਰ ਗੁਰਦੇਵ ਸਿੰਘ,ਭਾਈ ਰਣਜੀਤ ਸਿੰਘ ਝਮਟ,ਕਰਮਜੋਤ ਸਿੰਘ ਸੇਖੋ, ਜੁਝਾਰ ਸਿੰਘ ਬਾਰਨਹਾੜਾ ,ਸਾਬਕਾ ਬਲਾਕ ਸੰਮਤੀ ਮੈਂਬਰ ਹਰਪਾਲ ਕੌਰ ਬੋਪਾ ਰਾਏ, ਦਸ਼ਮੇਸ਼ ਨਗਰ, ਜਸਬੀਰ ਸਿੰਘ ਇਆਲੀ, ਨਿਰਮਲ ਸਿੰਘ ਭੱਠਾ ਧੂਆ, ਸੁਰਜੀਤ ਸਿੰਘ ਅਗਰ ਨਗਰ, ਚਰਨ ਸਿੰਘ ਹੰਬੜਾ, ਉੱਘੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਭਾਈ ਘਨਈਆ ਜੀ ਜਲ ਬਚਾਓ ਜਲ ਪੂਰਤੀ ਇੰਟਰਨੈਸ਼ਨਲ ਸੰਗਠਨ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ‘ਤੇ ਅਮਰੀਕਾ ਨੇ ਜਤਾਈ ਚਿੰਤਾ, ਜੋ ਬਿਡੇਨ ਨੇ ਕਹੀ ਇਹ ਵੱਡੀ ਗੱਲ
Next article‘ਖੇਡਾਂ ਵਤਨ ਪੰਜਾਬ ਦੀਆਂ 2024’ ਅਧੀਨ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਨੇ ਜੰਮ ਕੇ ਪਸੀਨਾ ਵਹਾਇਆ