ਪਿੰਡ ਸ਼ੇਖੂਪੁਰ (ਬਾਗ) ਦੇ ਲੋੜਵੰਦ ਮਰੀਜ਼ਾਂ ਲਈ ਢਾਹਾਂ ਕਲੇਰਾਂ ਹਸਪਤਾਲ ਵਿਖੇ ਚੱਲ ਰਹੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ

ਪਿੰਡ ਸ਼ੇਖੂਪੁਰ (ਬਾਗ)ਵਿਖੇ ਫਰੀ ਬੈੱਡ ਸੇਵਾ ਦੇ ਬੋਰਡ ਲਗਾਉਣ ਮੌਕੇ ਇਸ ਮੌਕੇ ਜਥੇਦਾਰ ਅਜੀਤ ਸਿੰਘ, ਬਲਬੀਰ ਸਿੰਘ, ਜਥੇਦਾਰ ਸੁਖਦੇਵ ਸਿੰਘ ਪ੍ਰਧਾਨ, ਜਥੇਦਾਰ ਅਮਰੀਕ ਸਿੰਘ ਸਕੱਤਰ , ਭਾਈ ਹਰਦੀਪ ਸਿੰਘ ਦੁਪਾਲਪੁਰ, ਜਥੇਦਾਰ ਤਾਰਾ ਸਿੰਘ ਅਤੇ ਹੋਰ ਸੱਜਣ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਅਮਰੀਕਾ ਵੱਸਦੇ ਪਿੰਡ ਸ਼ੇਖੂਪੁਰ (ਬਾਗ) ਨਵਾਂਸ਼ਹਿਰ ਦੇ ਜੱਦੀ ਸਮਾਜ ਸੇਵਕ ਸ. ਪਿਆਰਾ ਸਿੰਘ ਨਿਊਜਰਸੀ ਅਤੇ ਉਨ੍ਹਾਂ ਦੇ ਭਰਾਵਾਂ ਸ. ਹਰਦਿਆਲ ਸਿੰਘ, ਸ. ਅਜੀਤ ਸਿੰਘ ਅਤੇ ਸ. ਬਲਵੀਰ ਸਿੰਘ ਵਲੋਂ ਆਪਣੇ ਸਵ: ਮਾਤਾ -ਪਿਤਾ ਬੇਬੇ ਅਮਰ ਕੌਰ ਅਤੇ ਸਰਦਾਰ ਧਰਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ (ਬਾਗ) ਦੇ ਵਾਸੀ ਲੋੜਵੰਦ ਮਰੀਜ਼ਾਂ ਲਈ ਫਰੀ ਬੈੱਡ ਸੇਵਾ ਦੀ ਸਹੂਲਤ ਆਰੰਭ ਕਰਵਾਈ ਜਾ ਚੁੱਕੀ ਹੈ । ਇਸ ਫਰੀ ਬੈੱਡ ਸੇਵਾ ਬਾਰੇ ਜਾਣਕਾਰੀ ਦਿੰਦੇ ਹੋਏ ਬੋਰਡ ਪਿੰਡ ਦੇ ਵੱਖ-ਵੱਖ ਸਥਾਨਾਂ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਗਏ । ਇਸ ਮੌਕੇ ਜਥੇਦਾਰ ਅਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਡੇ ਭਰਾ ਸ. ਪਿਆਰਾ ਸਿੰਘ ਨਿਊਜਰਸੀ ਯੂ ਐਸ ਏ ਅਤੇ ਸਮੂਹ ਪਰਿਵਾਰ ਵੱਲੋਂ ਪਿੰਡ ਸੇਖੂਪੁਰ (ਬਾਗ) ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਦੀ ਸਹੂਲਤ ਆਰੰਭ ਕਰਵਾਈ ਹੈ, ਜਿਸ ਨਾਲ ਢਾਹਾਂ ਕਲੇਰਾਂ ਹਸਪਤਾਲ ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਪਿੰਡ ਦੇ ਲੋੜਵੰਦ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ । ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਨੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ.ਕੁਲਵਿੰਦਰ ਸਿੰਘ ਢਾਹਾਂ ਵੱਲੋਂ ਫਰੀ ਬੈੱਡ ਸੇਵਾ ਦੇ ਦਾਨੀ ਸ. ਪਿਆਰਾ ਸਿੰਘ ਨਿਊਜਰਸੀ ਅਤੇ ਸਮੂਹ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ । ਉਹਨਾਂ ਨੇ ਇਕੱਤਰ ਨਗਰ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਵੱਖ ਵੱਖ ਮੈਡੀਕਲ ਸਹੂਲਤਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਅਜੀਤ ਸਿੰਘ ਤੇ ਬਲਬੀਰ ਸਿੰਘ (ਦੋਵੇ ਸਪੁੱਤਰ ਸਵ: ਸਰਦਾਰ ਧਰਮ ਸਿੰਘ – ਸਵ: ਅਮਰ ਕੌਰ), ਜਥੇਦਾਰ ਸੁਖਦੇਵ ਸਿੰਘ ਪ੍ਰਧਾਨ, ਜਥੇਦਾਰ ਅਮਰੀਕ ਸਿੰਘ ਸਕੱਤਰ ਗੁਰਦੁਆਰਾ ਸਿੰਘ ਸਭਾ, ਭਾਈ ਹਰਦੀਪ ਸਿੰਘ ਦੁਪਾਲਪੁਰ, ਜਥੇਦਾਰ ਤਾਰਾ ਸਿੰਘ ਸਾਬਕਾ ਸਰਪੰਚ, ਤਾਰਾ ਸਿੰਘ ਪੰਚ, ਜੋਗਾ ਸਿੰਘ ਪੰਚ, ਗੁਰਦਾਸ ਸਿੰਘ ਫੌਜੀ, ਰਾਮ ਲਾਲ ਸਿੰਘ ਲੰਬੜਦਾਰ ਤੋਂ ਇਲਾਵਾ ਹੋਰ ਸਮਾਜ ਸੇਵੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ
Next articleਦੋ ਬੱਸਾਂ ਦੀ ਜ਼ਬਰਦਸਤ ਟੱਕਰ, 16 ਦੀ ਮੌਤ, 48 ਜ਼ਖਮੀ