ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਟੁੱਟਿਆ ਜੇ ਸਾਜ ਤਾਂ ਕੀ,    ਗੁਣਗਵਾਂਗਾ    ਗੀਤ ਤਾਂ
ਪੀੜ ਦਿਲ ਦੇ ਨਾਲ , ਤਾਂ ਕੀ , ਤੁਰ ਗਿਐ ਜੇ ਮੀਤ ਤਾਂ
ਟੁੱਟਿਆ ਜੇ ਸਾਜ਼ ਤਾਂ ਕੀ——– ———–

ਬਹਿ ਖੁਰੇਦਾਂਗਾ ਇਸ਼ਕ ਦੇ ਮੈਂ,    ਜਖ਼ਮ ਦਿੱਤੇ ਯਾਰ ਦੇ
ਤੋਹਫ਼ੇ ਅਨਮੋਲ ਨੇ ਕੁੱਝ ,        ਕੋਲ ਸਾਂਭੇ  ਪਿਆਰ ਦੇ
ਅੱਗ ਬਿਰਹਾ ਦੀ ਚਲੋ ਜੇ,  ਅਸ਼ਕ ਵੀ ਨੇ ਸ਼ੀਤ ਤਾਂ
ਟੁੱਟਿਆ ਜੇ ਸਾਜ਼ ਤਾਂ ਕੀ———————-‘

ਮਹਿਫ਼ਲ਼ਾ ਦੇ ਦੌਰ ਵਿਚ ਨੇ, ਸ਼ਿਅਰ ਕੁਝ ਅਫ਼ਸੋਸ ਦੇ
ਘੁੱਟ ਕੌੜੇ ਜਾਮ ਦੀ ਵੀ,    ਪੀ ਲਵੀਂ ਕੁਝ     ਰੋਸ ਦੇ
ਬਹਿ ਸੁਣਾਂਗਾ ਨਜ਼ਮ ਤੇਰੀ,    ਰਾਤ ਜਾਵੇ ਬੀਤ ਤਾਂ
ਟੁੱਟਿਆ ਜੇ ਸਾਜ਼ ਤਾਂ ਕੀ——- ————-‘

ਮਰਜ਼ ਰੂਹ ਦੀ ਤਲਬ ਹੈ ਇਕ,  ਡੀਕਲਾਂ  ਇਕ ਸਾਹ ਨਦੀ
ਇਹ ਪਿਆਸੇ ਬੀਤ ਜੇ ਨਾ , ਭਟਕਦਿਆਂ ਇਉਂ ਹੀ  ਸਦੀ
ਔੜ ਵਾਂਗੂੰ ਪੀ ਰਹੀ ਰੱਤ,  ਇਹ  ਖਿਆਲ਼ੀ ਅਤੀਤ ਤਾਂ
ਟੁੱਟਿਆ ਜੇ ਸਾਜ਼ ਤਾਂ ਕੀ———- ————–

ਹੋਂਠ ਆਪਣੇ ਰਸ ਭਰੇ ਜੇ,  ਮਸਕਰਾਦੇਂ ਪਲ ਭਰੀ
ਕਸਮ ਤੇਰੀ ਕਲਮ ਮੇਰੀ, ਬਣਜੇਗੀ ਫਿਰ ਬੰਸਰੀ
ਰੇਤਗੜੵ ਬਾਲੀ ਲਿਖੇਗਾ,  ਯਾਦ ਕਰ ਕਰ ਪਰੀਤ ਤਾਂ
ਟੁੱਟ ਗਿਆ ਜੇ ਸਾਜ਼ ਤਾਂ ਕੀ——– —-

    ਬਲਜਿੰਦਰ ਸਿੰਘ “ਬਾਲੀ ਰੇਤਗੜੵ “

     +91 9465129168
     +91 7087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਸਾਰੋਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ
Next articleਦੰਦਾਂ ‘ਚ ਜੀਭ