HOME ਪਿੰਡ ਸਸਰਾਲੀ ਜਿਲਾ ਲੁਧਿਆਣਾ ਦੇ ਬੰਨ ਦੇ ਸਮੱਸਿਆ 78 ਸਾਲਾਂ ਦੇ ਹਾਕਮ...

ਪਿੰਡ ਸਸਰਾਲੀ ਜਿਲਾ ਲੁਧਿਆਣਾ ਦੇ ਬੰਨ ਦੇ ਸਮੱਸਿਆ 78 ਸਾਲਾਂ ਦੇ ਹਾਕਮ ਅਤੇ ਸੈਂਡ ਮਾਫੀਆ ਜਿੰਮੇਵਾਰ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਹੀ ਇਸ ਸੰਕਟ ਚੋਂ ਪੰਜਾਬ ਨੂੰ ਕੱਢ ਸਕਦੀ –ਕਰੀਮਪੁਰੀ

6

 ਲੁਧਿਆਣਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ)  ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਅੱਜ ਪਿੰਡ ਸਸਰਾਲੀ ਜ਼ਿਲ੍ਾ ਲੁਧਿਆਣਾ ਸਤਲੁਜ ਦਰਿਆ ਤੇ ਪਹੁੰਚੀ ਅਤੇ ਬੰਨ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਪੰਜਾਬ ਦੇ ਅੰਦਰ ਇਸ ਸੰਕਟ ਦੀ ਘੜੀ ਚ ਪੰਜਾਬ ਸੰਭਾਲੋ ਮਹਿਮ ਹੜ ਪੀੜਤਾਂ ਨਾਲ ਡੱਟ ਕੇ ਖੜੀ ਪ੍ਰੰਤੂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਇਸ ਸੰਕਟ ਨਦਾਰਦ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਸੰਗਤਾਂ ਨੇ ਇੱਕਜੁੱਟ ਹੋ ਕੇ ਇਸ ਔਖੀ ਘੜੀ ਚ ਇਸ ਚੁਨੌਤੀ ਦਾ ਸਾਹਮਣਾ ਕੀਤਾ ਸਤਲੁਜ ਦਰਿਆ ਦੇ ਮੌਜੂਦਾ ਹਾਲਾਤਾਂ ਲਈ ਲੈਂਡ ਮਾਫੀਆ ਜਿੰਮੇਵਾਰ ਰੇਤ ਮਾਫੀਆ ਨੂੰ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੀ ਸਰਪਰਸਤੀ ਰਹੀ ਅੱਜ ਆਮ ਪਾਰਟੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਚਾਰੇ ਰਾਜਨੀਤਿਕ ਦਲ ਰੇਤ ਮਾਫੀਆ ਨੂੰ ਸਰਪਰਸਤੀ ਦਿੰਦੇ ਰਹੇ ਅੱਜ ਮੈਨੂੰ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਅਸੀਂ ਰੇਤ ਮਾਫੀਆ ਦਾ ਵਿਰੋਧ ਕਰਦੇ ਸੀ ਸਾਡੇ ਤੇ ਸਰਕਾਰਾਂ ਮੁਕਦਮੇ ਦਰਜ ਕਰਦੀਆਂ, ਮਾਫੀਆ ਆਵਾਜ਼ ਉਠਾਣ ਵਾਲਿਆਂ ਤੇ ਹਮਲੇ ਕਰਦਾ ਪ੍ਰੰਤੂ ਸ਼ਾਸਕ ਅਤੇ ਪ੍ਰਸ਼ਾਸਨ ਸਭ ਕੁਝ ਚੁੱਪ ਦੇਖਦੇ ਰਹਿੰਦੇ ਤੇ ਮਾਫੀਏ ਦੀ ਪਿੱਠ ਥਾਪੜਦੇ ਰਹਿੰਦੇ ਕਰੀਮਪੁਰੀ ਨੇ ਕਿਹਾ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਹੀ ਐਸੇ ਸੰਕਟ ਚੋਂ ਪੰਜਾਬ ਨੂੰ ਕੱਢ ਸਕਦੀ ਹ ਸੰਗਤਾਂ ਨੂੰ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣ ਦਾ ਸੱਦਾ ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਬਲਵਿੰਦਰ ਬਿੱਟਾ, ਸਟੇਟ ਜਨਰਲ ਸੈਕਟਰੀ ਠੇਕੇਦਾਰ ਹਰਭਜਨ ਸਿੰਘ ਬੱਜਹੇੜੀ,ਸਟੇਟ ਜਨਰਲ ਸੈਕਟਰੀ ਮਾਸਟਰ ਬਲਜੀਤ ਸਿੰਘ ਸਲਾਣਾ,ਜਿਲਾ ਪ੍ਰਧਾਨ ਖੰਨਾ ਹਰਭਜਨ ਸਿੰਘ ਦੁਲਵਾ ਜੀ ਜਿਲਾ, ਸ਼ਹਿਰੀ ਦੇ ਇੰਚਾਰਜ ਜੀਤ ਰਾਮ ਬਸਰਾ ਜੀ, ਬਲਵਿੰਦਰ ਜੱਸੀ ਸ਼ਹਿਰੀ ਪ੍ਰਧਾਨ ਤੋਂ ਇਲਾਵਾ ਲੁਧਿਆਣਾ ਦਿਹਾਤੀ ਦੇ ਕੋਆਰਡੀਨੇਟਰ ਪਰਗਨ ਬਿਲਗਾ ਜੀ, ਸ੍ਰੀ ਦਵਿੰਦਰ ਬਿੱਟੂ ਸ਼ੇਰਪੁਰੀਆ ਜ਼ਿਲ੍ਾ ਸੈਕਟਰੀ, ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੍ਰਧਾਨ ਹਰਜਿੰਦਰ ਜੀ ਤੇ ਹੋਰ ਪਾਰਟੀ ਲੀਡਰਸ਼ਿਪ ਵਰਕਰ ਵੱਡੇ ਪੱਧਰ ਤੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleHimalaya ki Ganga : The story of Dhauli Ganga
Next articleਕੱਬਡੀ ਪ੍ਰਮੋਟਰ ਧੁੱਗਾ ਭਰਾਵਾਂ ਵਲੋਂ ਪੰਜਾਬ ਵਿੱਚ ਹੜ੍ਹ ਪੀੜਿਤਾ ਦੀ ਸਹਾਇਤਾ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾਨ l