ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੱਲ੍ਹ ਕਲਾਂ ਸੱਲ ਖੁਰਦ ਵਿਖੇ ਪਲਸ ਪੋਲੀਓ ਦੀਆਂ ਦੋ ਦੋ ਬੂੰਦਾਂ ਪਿਲਾਈਆਂ ਗਈਆਂ। ਪਿੰਡ ਸੱਲ੍ਹਾ ਦੇ ਸਰਪੰਚ ਹਰਪ੍ਰੀਤ ਕੁਮਾਰ ਜੀ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਕੀਤੀ। ਆਸ਼ਾ ਵਰਕਰ ਦੀ ਮੇਹਨਤ ਸਦਕਾ ਪਿੰਡ ਵਿੱਚ ਅਨਾਊਂਸਮੈਂਟ ਕਾਰਵਾਈ ਅਤੇ ਆਪ ਖੁਦ ਬੱਚਿਆਂ ਨੂੰ ਘਰਾਂ ਤੋਂ ਲਿਆਂ ਕੇ ਉਸ ਸੈਂਟਰ ਵਿੱਚ ਬੂੰਦਾਂ ਪਿਲਾਈਆਂ। ਇਸ ਮੌਕੇ ਤੇ ਆਸ਼ਾ ਵਰਕਰ ਕੁਲਵਿੰਦਰ ਕੌਰ, ਸਰਬਜੀਤ ਕੌਰ ਆਂਗਨਵਾੜੀ ਵਰਕਰ, ਆਂਗਨਵਾੜੀ ਹੈਲਪਰ ਕਮਲੇਸ਼ ਰਾਣੀ, ਚਰਨਜੀਤ ਸਿੰਘ ਨੰਬਰਦਾਰ, ਲੱਛਮਣ ਬੰਗਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly