ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਸਵੇਰੇ ਪਿੰਡ ਸੱਲ੍ਹ ਖੁਰਦ ਦੇ ਪ੍ਰਾਇਮਰੀ ਸਮਾਰਟ ਸਕੂਲ ਸੱਲ ਖੁਰਦ ਵਿਖੇ ਇੱਕ ਕਮਰੇ ਅਤੇ ਚਾਰਦੀਵਾਰੀ ਦਾ ਉਦਘਾਟਨ ਡਾ ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ ਨੇ ਕੀਤਾ। ਉਨ੍ਹਾਂ ਨੇ ਪਿੰਡ ਦੀ ਸੰਮਸਾਨ ਘਾਟ ਅਤੇ ਗਲੀਆਂ ਨਾਲੀਆਂ ਦੇ ਲਈ ਦੋ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਇਹ ਗੱਲ ਉਨ੍ਹਾਂ ਨੇ ਵੀ ਮੰਨੀ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਇਨ੍ਹਾਂ ਪਿੰਡ ਵਾਲਿਆਂ ਨੂੰ ਛੱਪੜ ਦੀ ਹੈ। ਛੱਪੜ ਦੀ ਸਮੱਸਿਆਂ ਨੂੰ ਹੱਲ ਕਰਨਾ ਹੈ ਜਿਸ ਲਈ ਉਨ੍ਹਾਂ ਨੇ ਬੀ ਡੀ ਓ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਛੱਪੜ ਦੀ ਸਮੱਸਿਆਂ ਦਾ ਹੱਲ ਕਰਕੇ ਇਨ੍ਹਾਂ ਪਿੰਡ ਵਾਸੀਆਂ ਦੀ ਤਸੱਲੀ ਕਰਾਈ ਜਾਵੇ। ਕਿਉਂਕਿ ਕਿ ਸੱਲ ਕਲਾਂ ਸੱਲ੍ਹ ਖੁਰਦ ਨੂੰ ਜ਼ਿਆਦਾ ਛੱਪੜ ਦੀ ਸਮੱਸਿਆਂ ਹੈ ਇਸ ਲਈ ਉਨ੍ਹਾਂ ਹੱਲ ਕਰਨ ਲਈ ਜਿੰਨੇਂ ਵੀ ਪੈਸੇ ਲੱਗਣਗੇ ਮੈਂ ਦਵਾਂਗਾ ਤੁਸੀਂ ਆਪਣੇ ਛੱਪੜ ਦੀ ਸਮੱਸਿਆਂ ਬੀ ਡੀ ਓ ਕੋਲੋਂ ਹੱਲ ਕਰਾਉਣੀਂ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਪਹਿਲਾਂ ਜਿੰਨੇ ਪੈਸੇ ਤੁਹਾਡੇ ਕੋਲ ਪੈਏ ਹਨ ਪਹਿਲਾਂ ਉਹ ਪੈਸੇ ਖਰਚ ਕੇ ਮੇਰੇ ਕੋਲੋਂ ਜਿੰਨੇ ਮਰਜ਼ੀ ਪੈਸੇ ਲੈਕੇ ਆਓ ਪਿੰਡ ਦੇ ਵਿਕਾਸ ਲਈ ਮੈਂ ਹਰ ਦਮ ਤਿਆਰ ਹਾਂ। ਸ਼ਮਿੰਦਰ ਸਿੰਘ ਗਰਚਾ ਨੇ ਆਪਣੇ ਕੋਲੋਂ ਬੱਚਿਆਂ ਅਤੇ ਨਗਰ ਨਿਵਾਸੀਆਂ ਨੂੰ ਜੂਸ ਦੇ ਡੱਬੇ ਵੰਡੇ। ਇਸ ਮੌਕੇ ਸੋਹਣ ਲਾਲ ਢੰਡਾ ਆਮ ਆਦਮੀ ਪਾਰਟੀ ਦੇ ਆਗੂ,ਬੀ ਡੀ ਓ ਬੰਗਾ, ਚੌਕੀ ਇੰਚਾਰਜ ਕਟਾਰੀਆ, ਅਮਰਜੀਤ ਸਿੰਘ ਖਟਕੜ, ਹਰਪ੍ਰੀਤ ਕੁਮਾਰ ਸਰਪੰਚ, ਅੰਮ੍ਰਿਤ ਲਾਲ ਨੰਬਰਦਾਰ, ਪਲਵਿੰਦਰ ਸਿੰਘ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਧਰਮਿੰਦਰ ਸਿੰਘ ਪੰਚ, ਅਮਨਦੀਪ ਕੌਰ ਪੰਚ, ਊਸ਼ਾ ਰਾਣੀ ਪੰਚ, ਮਨਜੀਤ ਸਿੰਘ ਸੈਣੀ,ਰਾਮ ਪਾਲ ਬੰਗਾ,ਹਰਗੁਰਵੰਤ ਸਿੰਘ, ਅਵਤਾਰ ਕੌਰ, ਜਗਦੀਸ਼ ਕੌਰ ਸਾਬਕਾ ਸਰਪੰਚ, ਸੁਰਜੀਤ ਕੁਮਾਰ, ਮਨੀ ਕੁਮਾਰ,ਕੁਲਦੀਪ ਸਿੰਘ ਵਾਲੀਆ, ਮੈਡਮ ਹਰਜਿੰਦਰ ਕੌਰ, ਮੈਡਮ ਸਾਲਨੀ, ਮੈਡਮ ਰਜਨੀ ਕਾਲੀਆਂ ਅਤੇ ਨਗਰ ਨਿਵਾਸੀ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਲੈਕ ਸੁਭਾਸ਼ ਸਲਵੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
ਪਿੰਡ ਸੱਲ੍ਹ ਖੁਰਦ ਦੇ ਸਕੂਲ ਵਿਖੇ ਡਾ ਸੁਖਵਿੰਦਰ ਸੁੱਖੀ ਨੇ ਇੱਕ ਕਮਰੇ ਅਤੇ ਚਾਰਦੀਵਾਰੀ ਦਾ ਉਦਘਾਟਨ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj