HOME ਪਿੰਡ ਸਹੌਲੀ (ਲੁਧਿਆਣਾ) ਦੇ ਇਸ ਸਾਲ 2025 ਵਿੱਚ ਦਸਵੀਂ ਜਮਾਤ ਵਿੱਚੋਂ ਮੈਰਿਟ...

ਪਿੰਡ ਸਹੌਲੀ (ਲੁਧਿਆਣਾ) ਦੇ ਇਸ ਸਾਲ 2025 ਵਿੱਚ ਦਸਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਸਹੌਲੀ

3

ਲੁਧਿਆਣਾ   (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਚੜ੍ਹਦੀ ਕਲਾ ਵਿੱਚ ਰਹਿ ਕੇ 97 ਸਾਲ ਦੀ ਉਮਰ ਭੋਗਦੇ ਹੋਏ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਮਾਤਾ ਭਜਨ ਕੌਰ ਲਿੱਟ, ਪਿੰਡ ਸਹੌਲੀ ਦੀ ਯਾਦ ਵਿੱਚ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਪਿੰਡ ਸਹੌਲੀ (ਲੁਧਿਆਣਾ) ਵੱਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮਾਰਚ 2025 ਵਿੱਚ ਦਸਵੀਂ ਜਮਾਤ ਵਿੱਚੋਂ ਪਿੰਡ ਸਹੌਲੀ ਦੇ ਮੈਰਿਟ ਵਿੱਚ ਆਏ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ: ਸੁਰਿੰਦਰ ਸਿੰਘ ਲਿੱਟ (ਰਿਟਾ: ਏਅਰਮੈਨ ਅਤੇ  ਲੈਕਚਰਾਰ) ਵੱਲੋਂ ਉਪਰੋਕਤ ਸਨਮਾਨ ਨਾਲ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਮਾਤਾ ਜੀ ਦੇ ਸਪੁੱਤਰ ਮਾਸਟਰ ਹਰਦਿਆਲ ਸਿੰਘ ਵੱਲੋਂ ਆਪਣੀ ਮਾਤਾ ਜੀ ਦੀ ਯਾਦ ਵਿੱਚ ਆਪਣੇ ਆਖਰੀ ਸਾਹਾਂ ਤੱਕ ਹਰ ਸਾਲ ਉਪਰੋਕਤ ਸਕੂਲਾਂ ਦੇ ਦਸਵੀਂ ਕਲਾਸ ਵਿੱਚੋਂ ਵੱਧ ਤੋਂ ਵੱਧ ਅੰਕ ਲੈਣ ਵਾਲੇ ਇੱਕ ਲੜਕੇ ਅਤੇ ਇੱਕ ਲੜਕੀ ਨੂੰ ਇੱਕਵੰਜਾ ਇੱਕਵੰਜਾ ਸੌ ਨਾਲ ਸਨਮਾਨਿਤ ਕਰਨ ਦਾ ਵਾਅਦਾ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਵਰਿੰਦਰਪਾਲ ਸਿੰਘ ਅਤੇ ਮੈਂਬਰ ਸਹਿਬਾਨ, ਪ੍ਰਧਾਨ ਅਵਤਾਰ ਸਿੰਘ ਲਿੱਟ ਗੁਰਦੁਆਰਾ ਪ੍ਰਬੰਧਕ ਕਮੇਟੀ, ਰਿਟਾ: ਏ ਐੱਸ ਆਈ ਸ੍ਰ: ਪ੍ਰੀਤਮ ਸਿੰਘ ਗਰੇਵਾਲ, ਸ੍ਰ: ਮਨਮੋਹਨ ਸਿੰਘ ਲਿੱਟ, ਸ਼੍ਰੀਮਤੀ ਵਰਿੰਦਰਪਾਲ ਕੌਰ ਲਿੱਟ, ਸ਼੍ਰੀਮਤੀ ਹਰਦੇਵ ਕੌਰ ਗਰੇਵਾਲ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਸੰਸਥਾ ਦੇ ਮੁੱਖ ਬੁਲਾਰੇ ਰਿਟਾ: ਪ੍ਰਿੰਸੀਪਲ ਸੰਤੋਖ ਸਿੰਘ ਗਿੱਲ ਵੱਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleबहुजन नायक श्री नारायण गुरु : आधुनिक केरल के निर्माता
Next articleਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਮੌਤ ਨਾਲ ਇਲਾਕੇ ‘ਚ ਸੋਗ