HOME ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਮੌਤ ਨਾਲ ਇਲਾਕੇ ‘ਚ ਸੋਗ

ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਮੌਤ ਨਾਲ ਇਲਾਕੇ ‘ਚ ਸੋਗ

ਕੈਪਸ਼ਨ :ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਕੰਗ ਦੀ ਫਾਈਲ ਤਸਵੀਰ
 ਨਵਾਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਪਿੰਡ ਮਾਣੇਵਾਲ ਦੇ ਜੰਮਪਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਬੀਤੇ ਦਿਨੀਂ ਦਿਮਾਗ ਦੀ ਨਾੜੀ ਫਟਣ ਕਾਰਨ  ਮੌਤ ਹੋ ਗਈ ਹੈ। ਕੰਗ ਦੀ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਲੋਕਾਂ ਅਤੇ ਕਬੱਡੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੇਲ੍ਹ ਗਈ ਜਾ ।ਪਿੰਡ ਮਾਣੇਵਾਲ ਨਿਵਾਸੀ ਦਵਿੰਦਰ ਸਿੰਘ ਕੰਗ ਦੇ ਘਰ ਪੈਦਾ ਹੋਏ ਮਨਪ੍ਰੀਤ ਕੰਗ ਜਿਸ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਕ ਸੀ ਅਤੇ ਉਸ ਨੇ ਹੁਣ ਤੱਕ ਕਬੱਡੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਜਿੱਤੇ। ਬੀਤੇ ਦਿਨੀਂ ਨੌਜਵਾਨ ਮਨਪ੍ਰੀਤ ਕੰਗ (32 ਸਾਲ) ਨੂੰ ਅਚਾਨਕ ਦਿਮਾਗ ਦੀ ਨਾੜੀ ਫਟਣ ਨਾ ਅਟੈਕ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਇੱਕ 9 ਸਾਲਾ ਬੇਟਾ , ਪਤਨੀ ਤੇ ਮਾਤਾ-ਪਿਤਾ ਨੂੰ ਰੋਦੇ ਕੁਰਲਾਉਂਦੀਆ ਛੱਡ ਗਿਆ। ਮਨਪ੍ਰੀਤ ਕੰਗ ਦੀ ਮੌਤ ਨਾਲ ਕਬੱਡੀ ਪ੍ਰੇਮੀਆਂ ਦੇ ਹਲਕੇ ਵਿੱਚ ਸੋਗ ਛਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਸਹੌਲੀ (ਲੁਧਿਆਣਾ) ਦੇ ਇਸ ਸਾਲ 2025 ਵਿੱਚ ਦਸਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਸਹੌਲੀ
Next articleਬਚਪਨ ਦੀਆਂ ਯਾਦਾਂ-ਰਾਮ ਲੀਲਾ ਜਾਂ ਰਾਮ ਲੀਲਾ ਵੇਖਣ ਨਾਲ ਬਹੁਤ ਜਾਣਕਾਰੀ ਤੇ ਸਿੱਖਿਆ ਮਿਲਦੀ ਹੈ