HOME ਪਿੰਡ ਰੋੜੀ ਦੇ ਖੇਡ ਮੈਦਾਨ ਲਈ 1.24 ਲੱਖ ਦੀ ਗਰਾਂਟ ਜਾਰੀ; ਚੇਅਰਮੈਨ...

ਪਿੰਡ ਰੋੜੀ ਦੇ ਖੇਡ ਮੈਦਾਨ ਲਈ 1.24 ਲੱਖ ਦੀ ਗਰਾਂਟ ਜਾਰੀ; ਚੇਅਰਮੈਨ ਸਤਨਾਮ ਜਲਾਲਪੁਰ ਨੇ ਸੌਂਪਿਆ ਚੈੱਕ

1
​ਬਲਾਚੌਰ,  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ )ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਪਿੰਡ ਰੋੜੀ ਦੇ ਖੇਡ ਮੈਦਾਨ ਲਈ 1 ਲੱਖ 24 ਹਜ਼ਾਰ ਰੁਪਏ ਦੀ ਗਰਾਂਟ ਦਾ ਚੈੱਕ ਭੇਂਟ ਕੀਤਾ ਗਿਆ। ਇਹ ਚੈੱਕ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸਤਨਾਮ ਜਲਾਲਪੁਰ ਵੱਲੋਂ ਡਾ. ਸ਼ਾਂਤੀ ਬੱਸੀ, ਡਾਕਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ,ਆਮ ਆਦਮੀ ਪਾਰਟੀ ਅਤੇ ਆਤਮਾ ਰਾਮ ਬਲਾਕ ਪ੍ਰਧਾਨ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ।​ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ​ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ।​ਨੌਜਵਾਨੀ ਨੂੰ ਖੇਡ ਮੈਦਾਨਾਂ ਅਤੇ ਮਿਆਰੀ ਸਿੱਖਿਆ ਨਾਲ ਜੋੜ ਕੇ ਹੀ ਨਸ਼ਿਆਂ ਵਰਗੀ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ।​ਆਮ ਆਦਮੀ ਪਾਰਟੀ ਆਪਣੇ ਸਾਰੇ ਵਾਅਦੇ ਨਿਰੰਤਰ ਪੂਰੇ ਕਰ ਰਹੀ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।​ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਚੇਅਰਮੈਨ ਜਲਾਲਪੁਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ ਪਿੰਡ ਦੇ ਖੇਡ ਢਾਂਚੇ ਵਿੱਚ ਸੁਧਾਰ ਹੋਵੇਗਾ, ਜਿਸ ਦਾ ਸਿੱਧਾ ਫਾਇਦਾ ਸਥਾਨਕ ਖਿਡਾਰੀਆਂ ਨੂੰ ਮਿਲੇਗਾ।ਇਸ ਮੌਕੇ ਕਾਮਰੇਡ ਮਹਾਂ ਸਿੰਘ ਰੋੜੀ, ਹਰਜਿੰਦਰ ਸਿੰਘ ਸਾਬਕਾ ਇੰਸਪੈਕਟਰ ਪੀ.ਪੀ., ਸਰਪੰਚ ਰੇਖਾ ਰਾਣੀ, ਗਿਆਨੀ ਜੋਗਿੰਦਰ ਸਿੰਘ ਸਾਬਕਾ ਸਰਪੰਚ, ਡਾਕਟਰ ਪ੍ਰੇਮ ਕੁਮਾਰ, ਤਾਰਾ ਸਿੰਘ, ਸੱਤਪਾਲ ਸਿੰਘ, ਸੁੱਚਾ ਸਿੰਘ, ਸੋਹਣ ਸਿੰਘ, ਸਰਬਜੀਤ ਸਿੰਘ, ਫੁਮੰਣ ਸਿੰਘ ਲੰਬੜਦਾਰ, ਕਾਲਾ ਰੌੜੀ, ਸੁਰਿੰਦਰ ਕੁਮਾਰ ਨੀਕਾ ਅਤੇ ਸੱਤ ਪਾਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਹਰਪ੍ਰੀਤ ਕੌਰ 
Next articleਬੀ.ਡੀ.ਸੀ. ਲਾਈਫ ਮੈਂਬਰ ਮੀਟਿੰਗ ਵਲੋਂ ਖੂਨਦਾਨ ਤੇ ਲੈਬ ਟੈਸਟ ਸੇਵਾਵਾਂ ਵਿੱਚ ਲੋੜਵੰਦਾਂ ਦੀ ਮੱਦਦ ਜਾਰੀ ਰੱਖਣ ਦਾ ਅਹਿਦ।