ਬਾਬਾ ਮੀਖੋ ਦੀ ਯਾਦ ‘ਚ ਕੈਲੰਡਰ ਕੀਤਾ ਜਾਰੀ
ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬਾਬਾ ਮੀਖੋ ਜੀ ਦੀ ਯਾਦ ‘ਚ ਮੋਮੀ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਿਤੀ 30 ਅਕਤੂਬਰ ਤੋ 1 ਨਵੰਬਰ ਨੂੰ ਪਿੰਡ ਰਣੀਆਂ ਜਿਲਾ ਲੁਧਿਆਣਾ ਵਿਖੇ ਬਾਬਾ ਮੀਖੋ ਜੀ ਦੇ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਮਾਗਮ ਦੀਆਂ ਤਿਆਰੀਆਂ ਸਬੰਧੀ ਬਾਬਾ ਮੀਖੋ ਜੀ ਮੋਮੀ ਗੋਤ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰਣੀਆਂ ਵਿਖੇ ਹੋਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਧਾਇਕ ਜੀਵਨ ਸਿੰਘ ਸੰਗੋਵਾਲ, ਪ੍ਰਧਾਨ ਹਰਵਿੰਦਰ ਸਿੰਘ ਬਿੰਦਰ ਰਣੀਆਂ, ਜਸਵੀਰ ਸਿੰਘ ਸੈਕਟਰੀ, ਰਾਮ ਲਾਲ ਸਰਪੰਚ ਨੇ ਦੱਸਿਆ ਕਿ ਮਿਤੀ 30 ਅਕਤੂਬਰ 2024 ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਇਕ ਨਵੰਬਰ ਨੂੰ ਦਿਵਾਲੀ ਵਾਲੇ ਦਿਨ ਸਵੇਰੇ 10 ਵਜੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਢਾਡੀ ਅਤੇ ਕੀਰਤਨੀ ਜੱਥੇ ਗੁਰੂ ਜੱਸ ਕੀਰਤਨ ਦਰਬਾਰ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਤਿੰਨੋ ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਅੱਜ ਮੋਮੀ ਗੋਤ ਜਠੇਰੇ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾਂ ਵੱਲੋਂ ਬਾਬਾ ਮੀਖੋ ਜੀ ਦੀ ਯਾਦ ਨੂੰ ਸਮਰਪਿਤ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਬਿੰਦਰ ਰਣੀਆਂ ਪ੍ਰਧਾਨ, ਗੁਰਮੀਤ ਸਿੰਘ ਖਜਾਨਚੀ, ਜਸਵੀਰ ਸਿੰਘ ਸੈਕਟਰੀ, ਰਾਮ ਲਾਲ ਸਰਪੰਚ ਭਾਰਸਿੰਘਪੁਰਾ,ਪਾਲੀ ਰਾਮ ਮੈਂਬਰ, ਮੋਹਣ ਲਾਲ, ਰਾਜਿੰਦਰ ਕੁਮਾਰ, ਦਵਿੰਦਰ ਸਿੰਘ ਮੋਮੀ, ਹਿੰਮਤ ਸਿੰਘ ਮੋਮੀ, ਚੰਦ ਸਿੰਘ, ਚਰਨਜੀਤ ਸਿੰਘ ਠੇਕੇਦਾਰ, ਰਣਵੀਰ ਸਿੰਘ ਰਾਣਾ, ਅਵਤਾਰ ਸਿੰਘ ਮਿੰਟੂ, ਕਰਤਾਰ ਸਿੰਘ ਸੰਗੋਵਾਲ,ਠੇਕੇਦਾਰ ਮਨਜੀਤ ਸਿੰਘ ਸੰਗੋਵਾਲ, ਕੁਲਵਿੰਦਰ ਸਿੰਘ ਸੰਨੀ ਰਣੀਆਂ, ਵਿੱਕੀ ਰਣੀਆਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly