HOME ਪਿੰਡ ਰਾਮੇਵਾਲ ਚ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਜਾਗਰ ਸਿੰਘ ਦਾ ਧੂਮਧਾਮ...

ਪਿੰਡ ਰਾਮੇਵਾਲ ਚ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਜਾਗਰ ਸਿੰਘ ਦਾ ਧੂਮਧਾਮ ਨਾਲ ਮਨਾਇਆ

3
ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ, ਜਗਦੀਸ਼ ਸਿੰਘ ਰਾਮੇਵਾਲ 
 ਨੂਰਮਹਿਲ ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿੰਡ ਰਾਮੇਵਾਲ ਚ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਜਾਗਰ ਸਿੰਘ ਜੀ ਦਾ ਧੂਮਧਾਮ ਨਾਲ ਮਨਾਇਆ । ਇਸ ਮੌਕੇ ਵੱਡੀ ਗਿਣਤੀ ਵਿੱਚ ਸੁਭਾਗੀ ਘੜੀ ਦੇ ਵਿਚ ਸੰਗਤਾਂ ਨੇ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਜਗਦੀਸ਼ ਸਿੰਘ ਰਾਮੇਵਾਲ ਨੇ ਦੱਸਿਆ ਕਿ ਸਰਦਾਰ ਪਾਖਰ ਸਿੰਘ ਬੀਬੀ ਹਰਨਾਮ ਕੌਰ, ਸਮੁੱਚਾ ਪਰਿਵਾਰ ਸ਼ਹੀਦ ਬਾਬਾ ਜਾਗਰ ਸਿੰਘ, ਸੰਤ ਬਾਬਾ ਰਾਮ ਦਾਸ, ਸ਼ਹੀਦ ਬਾਬਾ ਦੀਪ ਸਿੰਘ, ਦੀ ਯਾਦ ਵਿੱਚ ਜਸਪਾਲ ਸਿੰਘ ਕਾਲਾ ਬੀਬੀ ਦਵਿੰਦਰ ਕੌਰ , ਗੁਰਮੇਜ ਸਿੰਘ, ਸੋਹਣ ਸਿੰਘ ਅਤੇ ਸਾਰੇ ਪਰਿਵਾਰ ਵਲੋਂ ,5 ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉੱਪਰੰਤ ਅਮਨਦੀਪ ਸਿੰਘ ਫਰਵਾਲੇ ਵਾਲਿਆਂ ਦੇ ਢਾਡੀ ਜਥੇ ਨੇ ਸੰਗਤ ਨੂੰ ਗੁਰੂ, ਗੁਰਬਾਣੀ, ਗੁਰੂ ਘਰ ਅਤੇ ਗੁਰਬਾਣੀਂ ਨਾਲ ਜੁੜਨ ਦਾ ਸੱਦਾ ਦਿੱਤਾ । ਉਹਨਾਂ ਸ਼ਹੀਦ ਬਾਬਾ ਦੀਪ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰਾਂ ਦੀ ਲਾਸਾਨੀ ਸ਼ਹਾਦਤ ਬਾਰੇ ਪ੍ਰਸੰਗ ਪੇਸ਼ ਕੀਤੇ। ਇਸ ਮੌਕੇ ਤੇ ਹਲਕਾ ਨਕੋਦਰ ਦੇ ਕਾਂਗਰਸ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ, ਹੈਪੀ ਸੰਧੂ ਪ੍ਰਧਾਨ ਟਰੱਕ ਯੂਨੀਅਨ ਪੰਜਾਬ, ਗੁਰਮੀਤ ਸਿੰਘ ਥੰਮਨਵਾਲ, ਚਰਨ ਸਿੰਘ ਰਜੋਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਮੋਹਨ ਸਿੰਘ, ਸਰਬਜੀਤ ਸਿੰਘ ਸਾਬਾ, ਕੁਲਵਿੰਦਰ ਸਿੰਘ, ਜੁਗਰਾਜ ਸਿੰਘ, ਲਾਡੀ ਸਰਪੰਚ, ਗੁਰਦੀਪ ਸਿੰਘ ਦੀਪਾ, ਗੁਰਪ੍ਰੀਤ ਸਿੰਘ ਗੋਪੀ ਭਿੰਦਾ ਰਾਮੇਵਾਲ, ਗੁਰਪਾਲ ਸਿੰਘ ਸਾਬਕਾ ਸਰਪੰਚ ਕੰਦੋਲਾ ਕਲਾਂ, ਦੇਵੀ ਰਾਮੇਵਾਲ, ਰਣਜੀਤ ਸਿੰਘ ਰਾਣਾ, ਵੀਰੂ ਨਾਹਲ,ਪੰਡਿਤ ਸੁਖਦੇਵ ਕੁਮਾਰ, ਨਿਰਮਲ ਸਿੰਘ ਸਰਪੰਚ ਨਿਹਾਲ ਗੋਰਸੀਆਂ, ਪ੍ਰਿੰਸੀਪਲ ਅਨਿਲ ਚੰਨਣ ਅਤੇ ਔਰਤਾਂ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਲਗਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ
Next articleਅਦਾਲਤ ਦੀ ਦੁਨੀਆ ਦਾ ਗਲਪਕਾਰ : ਮਿੱਤਰ ਸੈਨ ਮੀਤ