ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ): ਹਲਕਾ ਰਾਏਕੋਟ ਦੇ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਅਤੇ ਰਾਜੋਆਣਾ ਖੁਰਦ ਦੇ ਸਮਾਜ ਸੇਵੀ ਤੇ ਉਦਮੀ ਨੌਜਵਾਨਾਂ ਵੱਲੋਂ ਐਚਪੀ ਗੈਸ, ਗਦਾਮ ਮੇਨ ਰੋਡ ਤੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਛਬੀਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ, ਜਿਸ ‘ਚ ਵੱਡੀ ਗਿਣਤੀ ਵਿਚ ਰਾਹਗੀਰਾਂ, ਯਾਤਰੀਆਂ ਅਤੇ ਆਮ ਲੋਕਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਐਚਪੀ ਗੈਸ ਦੇ ਸਾਰੇ ਕਰਮਚਾਰੀ ਤੇ ਜੀ.ਕੇ ਗੈਸ ਦੇ ਪ੍ਰੋਪਰਾਇਟਰ ਸੁਖਦੇਵ ਸਿੰਘ, ਸੰਦੀਪ ਸਿੰਘ ਗੋਲੂ, ਨਵਜੋਤ ਸਿੰਘ ਠੇਕੇਦਾਰ, ਪੁਨੀਤਪਾਲ ਸਿੰਘ, ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ ਅੱਬੂਵਾਲ , ਜੱਗਾ ਪ੍ਰਧਾਨ , ਪਵਨਦੀਪ ਸਿੰਘ,ਨੀਟੂ ਰਾਜੋਆਣਾ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ, ਰਵੀ ਰਾਜੋਆਣਾ, ਇੰਦਰ ਐਤੀਆਣਾ,ਜਸਦੀਪ ਸਿੰਘ,ਪੀਤਾ ਲੀਲਾ, ਗੋਪੀ ਐਤੀਆਣਾ, ਬਿੰਦਾ ਅਕਾਲਗੜ੍ਹ, ਕਾਲਾ ਢਾਬੇ ਵਾਲਾ, ਹਿੰਮਤ ਰਾਜੋਆਣਾ, ਬਿੰਦੂ ਵਰਮੀ ਦੇ ਸੇਵਾਦਾਰਾਂ ਵੱਲੋਂ ਸੜਕ ਤੇ ਲੰਘ ਰਹੇ ਵਾਹਨਾਂ ਨੂੰ ਰੋਕ ਕੇ ਯਾਤਰੀਆਂ ਨੂੰ ਠੰਡਾ ਮਿੱਠਾ ਜਲ ਸਕਾਇਆ ਗਿਆ। ਸੇਵਾਦਾਰਾਂ ਨੇ ਪੂਰੇ ਉਤਸਾਹ ਨਾਲ ਸੇਵਾ ਨਿਭਾਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





