ਨਵਾਂਸ਼ਹਿਰ/ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਕਮਿਊਨਿਟੀ ਸੈਂਟਰ, ਪਿੰਡ ਰੈਲ ਮਾਜਰਾ, ਨਵਾਂਸ਼ਹਿਰ ਵਿੱਖੇ ਤਿੰਨ ਦਿਨਾਂ ਦਾ ਆਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਦਿਵਯ ਗੁਰੂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਗਾਇਤ੍ਰੀ ਭਾਰਤੀ ਜੀ ਨੇ ਗੁਰੂ ਭਗਤੀ ਨਾਲ ਜੁੜੇ ਕੁਝ ਗੂੜ੍ਹੇ ਸੂਤਰਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇੱਕ ਸ਼ਿਸ਼ ਦੇ ਜੀਵਨ ਵਿੱਚ ਗੁਰੂ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਜਦੋਂ ਇੱਕ ਆਮ ਜਿਹਾ ਦਿੱਖਣ ਵਾਲਾ ਵਿਅਕਤੀ ਆਪਣੇ ਪੂਰਵ ਜਨਮਾਂ ਦੇ ਕੁਝ ਪੂੰਨ ਕਰਮ ਸੰਸਕਾਰ ਅਤੇ ਪਰਮਾਤਮਾ ਦੀ ਅਸੀਮ ਕਿਰਪਾ ਕਾਰਨ ਪੂਰਨ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ ਅਤੇ ਬ੍ਰਹਮ ਗਿਆਨ ਦੀ ਦੀਕਸ਼ਾ ਲੈ ਕੇ ਭਗਤੀ ਮਾਰਗ ਵੱਲ ਅੱਗੇ ਵਧਦਾ ਹੈ, ਤਾਂ ਉਹ ਸ਼ਿਸ਼ ਹੀ ਸਾਧਕ ਕਹਿਲਾਉਂਦਾ ਹੈ। ਅੱਗੇ ਸਾਧਵੀ ਭੈਣ ਨੇ ਵਿਸਥਾਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਸਾਧਨਾ ਦੇ ਕਠਿਨ ਮਾਰਗ ‘ਤੇ ਚੱਲਦੇ ਹੋਏ ਭਗਤ ਬਣਨਾ ਸੌਖਾ ਨਹੀਂ ਹੁੰਦਾ, ਕਿਉਂਕਿ ਜੋ ਵਿਅਕਤੀ ਨਿਰੰਤਰ ਗੁਰੂ ਦੀ ਆਗਿਆ ਵਿੱਚ ਰਹਿੰਦਿਆਂ ਆਪਣੇ ਮਨ, ਵਚਨ ਅਤੇ ਕਰਮ ਨੂੰ ਗੁਰੂ ਦੇ ਆਦਰਸ਼ਾਂ ਅਨੁਸਾਰ ਢਾਲ ਕੇ ਆਪਣੇ ਅਸਤਿਤਵ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦੇਂਦਾ ਹੈ, ਉਹੀ ਭਗਤ ਕਹਿਲਾਉਂਦਾ ਹੈ। ਜਦੋਂ ਕਿਸੇ ਦੇ ਹਿਰਦੇ ਵਿੱਚ ਸੱਚੀ ਗੁਰੂ ਭਗਤੀ ਪ੍ਰਗਟ ਹੁੰਦੀ ਹੈ, ਤਾਂ ਆਮ ਜਿਹਾ ਦਿੱਖਣ ਵਾਲਾ ਵਿਅਕਤੀ ਵੀ ਇੱਕ ਦਿਨ ਦੇਵਤੁਲਯ ਬਣ ਕੇ ਸੰਸਾਰ ਵਿੱਚ ਪੂਜਨਯੋਗ ਬਣ ਜਾਂਦਾ ਹੈ। ਸਾਡੇ ਸ਼ਾਸਤਰ ਅਤੇ ਇਤਿਹਾਸ ਇਸ ਗੱਲ ਦੇ ਸਾਕਸ਼ੀ ਹਨ, ਜਿੱਥੇ ਕਈ ਗੁਰੂ ਭਗਤਾਂ ਦੇ ਜੀਵਨ ਵਰਣਿਤ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਅਸਤਿਤਵ ਨੂੰ ਦਾਅ ‘ਤੇ ਲਗਾ ਕੇ ਆਪਣੇ ਆਪ ਨੂੰ ਗੁਰੂ ਭਗਤੀ ਵਿੱਚ ਅਰਪਿਤ ਕਰ ਦਿੱਤਾ। ਗੁਰੂ ਭਗਤੀ ਵਿੱਚ ਸਿਰਫ਼ ਸ਼ਿਸ਼ ਦਾ ਹੀ ਗੁਰੂ ਪ੍ਰਤੀ ਤਿਆਗ ਅਤੇ ਪ੍ਰੇਮ ਨਹੀਂ ਹੁੰਦਾ, ਸਗੋਂ ਗੁਰੂ ਆਪਣੇ ਸ਼ਿਸ਼ ਦੇ ਕਲਿਆਣ ਲਈ ਲੋੜ ਪੈਣ ‘ਤੇ ਪ੍ਰਕਿਰਤੀ ਦੇ ਨਿਯਮਾਂ ਤੱਕ ਨੂੰ ਬਦਲ ਦੇਣ ਦੀ ਸਮਰੱਥਾ ਰੱਖਦਾ ਹੈ। ਗੁਰੂ ਸਦਾ ਆਪਣੇ ਸ਼ਿਸ਼ ਦੇ ਉਜਵਲ ਭਵਿੱਖ ਦੀ ਚਿੰਤਾ ਕਰਦਾ ਹੈ ਅਤੇ ਉਸ ਦੇ ਭਗਤੀ ਮਾਰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੇ ਕਾਂਟੇ ਆਪਣੇ ਆਪ ਚੁੱਕ ਲੈਂਦਾ ਹੈ। ਗੁਰੂ ਆਪਣੇ ਸ਼ਿਸ਼ ਦੇ ਪੁਰੁਸ਼ਾਰਥ ਨੂੰ ਆਧਾਰ ਬਣਾ ਕੇ ਸੰਚਿਤ ਕਰਮਾਂ ਨੂੰ ਕੱਟ ਕੇ ਪ੍ਰਾਰਬਧ ਦੀ ਧਾਰ ਨੂੰ ਕੁੰਠਿਤ ਕਰ ਦਿੰਦਾ ਹੈ ਅਤੇ ਉਸ ਦੇ ਜੀਵਨ ਵਿੱਚ ਆਉਣ ਵਾਲੇ ਦੁੱਖਾਂ ਤੇ ਪੀੜਾਵਾਂ ਨੂੰ ਘੱਟ ਕਰ ਦਿੰਦਾ ਹੈ। ਗੁਰੂ ਭਗਤੀ ਦੇ ਮਾਰਗ ‘ਤੇ ਕੇਵਲ ਉਹੀ ਦ੍ਰਿੜ ਨਿਸ਼ਚੈ ਨਾਲ ਅੱਗੇ ਵਧ ਸਕਦਾ ਹੈ, ਜਿਸ ‘ਤੇ ਆਪ ਗੁਰੂ ਦੀ ਕਿਰਪਾ ਹੋਵੇ; ਨਹੀਂ ਤਾਂ ਗੁਰੂ ਭਗਤੀ ਦੇ ਅਤਿ ਪਾਵਨ ਅਤੇ ਦਿਵਯ ਮਾਰਗ ਦੀ ਚੋਣ ਕਰਨ ਦੇ ਬਾਵਜੂਦ ਭਰਮ ਅਤੇ ਸੰਦੇਹ ਦੇ ਬੱਦਲ ਸ਼ਿਸ਼ ਨੂੰ ਗੁਰੂ ਤੋਂ ਦੂਰ ਲੈ ਜਾ ਕੇ ਕਈ ਜਨਮਾਂ ਤੱਕ ਭਟਕਾਉਂਦੇ ਰਹਿੰਦੇ ਹਨ। ਜੋ ਪਾਤ੍ਰ ਉਲਟਾ ਪਿਆ ਹੋਵੇ, ਭਾਰੀ ਵਰਖਾ ਵਿੱਚ ਵੀ ਖਾਲੀ ਹੀ ਰਹਿੰਦਾ ਹੈ; ਇਸੇ ਤਰ੍ਹਾਂ ਜਿਸ ਦੇ ਹਿਰਦੇ ਵਿੱਚ ਭਾਵ, ਮਨ ਵਿੱਚ ਪਰਮਾਤਮਾ ਨੂੰ ਜਾਣਨ ਦੀ ਜਿਗਿਆਸਾ ਅਤੇ ਆਪਣੇ ਮਨ ਦੇ ਵਿਕਾਰ ਛੱਡਣ ਦੀ ਸਮਰੱਥਾ ਨਹੀਂ ਹੁੰਦੀ, ਉਹ ਕਦੇ ਵੀ ਗੁਰੂ ਕਿਰਪਾ ਦਾ ਯੋਗ ਪਾਤ੍ਰ ਨਹੀਂ ਬਣ ਸਕਦਾ। ਸਮਾਗਮ ਦੌਰਾਨ ਸਾਧਵੀ ਮੰਜੀਤ ਭਾਰਤੀ ਅਤੇ ਸਾਧਵੀ ਮਨਪ੍ਰੀਤ ਭਾਰਤੀ ਨੇ ਮਿੱਠੇ ਭਜਨਾਂ ਦਾ ਗਾਇਨ ਕਰ ਕੇ ਹਾਜ਼ਰ ਭਗਤਾਂ ਨੂੰ ਨਿਹਾਲ ਕਰ ਦਿੱਤਾ। ਅੰਤ ਵਿੱਚ ਸਾਰੀ ਸੰਗਤਾਂ ਵਿੱਚ ਪ੍ਰਸਾਦ ਦੀ ਵਰਤੋਂ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



