ਹੁਸ਼ਿਆਰਪੁਰ/ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ, ਚੌਪੜਾ) ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਤੋਂ ਐਮ.ਐਲ.ਏ. ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕੇ ਵਿੱਚ ਸਥਾਈ ਵਿਕਾਸ ਅਤੇ ਵਾਤਾਵਰਣ-ਅਨੁਕੂਲ ਤਕਨੀਕਾਂ ਦੀ ਪਹੁੰਚ ਨਿਸ਼ਚਿਤ ਕਰਨ ਲਈ ਇਕ ਹੋਰ ਠੋਸ ਕਦਮ ਚੁੱਕਿਆ ਗਿਆ ਹੈ। ਪਿੰਡ ਪੋਸੀ, ਗੱਦੀਵਾਲ, ਕਾਣੇਵਾਲ ਅਤੇ ਸੈਲਾ ਨੂੰ ਨਵੇਂ ਸੋਲਰ ਸਿਸਟਮ ਦਿੱਤੇ ਗਏ ਹਨ, ਜੋ ਕਿ ਪਿੰਡ ਦੀਆਂ ਗਰਾਮ ਪੰਚਾਇਤਾਂ, ਸਰਵਜਨਿਕ ਥਾਵਾਂ ਅਤੇ ਸਮਾਜਕ ਸੇਵਾਵਾਂ ਲਈ ਵਰਤੇ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਡਿਪਟੀ ਸਪੀਕਰ ਰੌੜੀ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਬਿਜਲੀ ਦਾ ਸਸਤਾ ਵਿਕਲਪ ਨਹੀਂ, ਸਗੋਂ ਪਿੰਡਾਂ ਦੇ ਆਤਮਨਿਰਭਰ ਬਣਨ ਵੱਲ ਇੱਕ ਬੜਾ ਕਦਮ ਹੈ। ਇਨ੍ਹਾਂ ਯਤਨਾਂ ਰਾਹੀਂ ਨਾਂ ਸਿਰਫ ਆਧੁਨਿਕ ਢਾਂਚਾ ਤਿਆਰ ਹੋ ਰਿਹਾ ਹੈ, ਸਗੋਂ ਬਿਜਲੀ ਬਚਤ ਅਤੇ ਵਾਤਾਵਰਣ ਸੰਰਕਸ਼ਣ ਦੀ ਲਹਿਰ ਨੂੰ ਵੀ ਵਾਧਾ ਮਿਲ ਰਿਹਾ ਹੈ। ਰੌੜੀ ਨੇ ਇਸ ਮੌਕੇ ਕਿਹਾ, ਸਾਡਾ ਮਕਸਦ ਹਮੇਸ਼ਾ ਹਲਕੇ ਦੀ ਲੋਕ ਭਲਾਈ ਅਤੇ ਲੰਬੇ ਸਮੇਂ ਵਾਲੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ। ਇਹ ਸੋਲਰ ਪ੍ਰੋਜੈਕਟ ਪਿੰਡਾਂ ਨੂੰ ਆਤਮਨਿਰਭਰ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਪਿੰਡਾਂ ਦੀ ਪੰਚਾਇਤਾਂ ਵੱਲੋਂ ਡਿਪਟੀ ਸਪੀਕਰ ਰੌੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਪਟੀ ਸਪੀਕਰ ਰੋੜੀ ਵੱਲੋਂ ਹਮੇਸ਼ਾ ਹੀ ਹਲਕੇ ਦੀ ਭਲਾਈ ਲਈ ਪਹਿਲ ਕੀਤੀ ਗਈ ਹੈ ਅਤੇ ਉਹ ਹਮੇਸ਼ਾ ਪਿੰਡ ਵਾਸੀਆਂ ਦੀਆਂ ਉਮੀਦਾਂ ‘ਤੇ ਖਰੇ ਉਤਰੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


