ਪੰਡੋਰੀ ਖਾਸ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਪੰਡੋਰੀ ਖਾਸ , ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਨਗਰ ਦੀ ਸਮੂਹ ਸੰਗਤ ਵਲੋਂ ਉਪਰਾਲਾ ਕੀਤਾ ਗਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਇਹ ਸਮਾਗਮ ਪਹਿਲੀ ਵਾਰ ਕਰਵਾਇਆ ਗਿਆ।ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਇਆ ਗਿਆ ਤੇ ਗਿਆਨੀ ਮਨਪ੍ਰੀਤ ਸਿੰਘ ਕਥਾਵਾਚਕ ਵਲੋਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਗਿਆਨੀ ਮਨਪ੍ਰੀਤ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਦਾ ਸਰੂਪ, ਰੰਘਰੇਟਾ ਸੰਸਾਰ ਮੈਗਜ਼ੀਨ ਤੇ ‘ਨਾ ਕੋ ਬੈਰੀ ਨਹੀ ਬਿਗਾਨਾ’ ਪੁਸਤਕ ਜੀਵਨੀ ਅੰਸ਼ ਭਾਈ ਘਨੱਈਆ ਜੀ ਸਤਿਕਾਰ ਸਹਿਤ ਭੇਟ ਕੀਤੀ ਗਈ।ਸੰਗਤਾਂ ਨੂੰ ਤਿੰਨ ਰੋਜ਼ ਤੋਂ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ।ਇਸ ਸਮੇਂ ਸੰਗਤਾਂ ਵਿੱਚ ਸੇਵਾ ਭਾਵਨਾ ਦਾ ਉਤਸ਼ਾਹ ਬਹੁਤ ਹੀ ਦੇਖਣ ਨੂੰ ਮਿਲਿਆ। ਨਗਰ ਨਿਵਾਸੀ ਸੰਗਤਾਂ ਸੰਗਤਾਂ ਦਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦੀ ਜੋ ਪਿਰਤ ਪਾਈ ਗਈ।ਇਸ ਤਰ੍ਹਾਂ ਸਿੱਖ ਇਤਿਹਾਸ ਦੇ ਅਣਗੋਲੇ ਸ਼ਹੀਦਾਂ ਦੀਆਂ ਯਾਦਾਂ ਹਰ ਪਿੰਡ ਵਿੱਚ ਮਨਾਉਂਣੀਆਂ ਚਾਹੀਦੀਆਂ ਹਨ।
ਅਦਾਰਾ ‘ਰੰਘਰੇਟਾ ਸੰਸਾਰ ‘ ਨਗਰ ਦੀਆਂ ਸੰਗਤਾਂ ਦਾ ਕੋਟਿਨ ਕੋਟਿ ਧੰਨਵਾਦ ਜੀ।
ਬੂਟਾ ਸਿੰਘ ਪੰਡੋਰੀ
ਸੰਪਾਦਕ
ਰੰਘਰੇਟਾ ਸੰਸਾਰ ਮੈਗਜ਼ੀਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly