ਪਿੰਡ ਦੀ ਪੰਚਾਇਤ ਅਤੇ ਸਮੂਹ ਸੰਗਤ ਵੱਲੋਂ ਗੁਰੂ ਗੌਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ

ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਦੀ ਪੰਚਾਇਤ ਅਤੇ ਸਮੂਹ ਸੰਗਤ ਵਲ੍ਹੋਂ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ । ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਗੁਰੂਦੁਆਰਾ ਸ਼ਹੀਦਾ ਸਿੰਘਾਂ ਤੋ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਵਿੱਚ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਵਿਖੇ ਸਮਾਪਤ ਹੋਇਆ । ਨਗਰ ਕੀਰਤਨ ਵਿੱਚ ਵੱਖ ਵੱਖ ਪੜਾਵਾਂ ਤੇ ਸੰਗਤਾਂ ਲਈ ਚਾਹ ਪਕੁੜਾ,ਫਲ , ਬਿਸਕੁਲ ਅਤੇ ਪੁੜੀਆ ਛੋਲਿਆਂ ਦੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ । ਦੂਸਰੇ ਦਿਨ ਪਾਠ ਦੇ ਭੋਗ ਪਾਏ ਗਏ । ਢਾਡੀਆ ਵਲ੍ਹੋਂ ਸੰਗਤਾਂ ਨੂੰ ਇਤਹਾਸ ਨਾਲ ਜਾਣੂ ਕਰਵਾਇਆ ਗਿਆ । ਸੰਗਤਾਂ ਲਈ ਸਵੇਰ ਚਾਹ ਪਕੌੜੇ ਅਤੇ ਲੰਗਰ ਲਾਇਆ ਗਿਆ ।ਇਸੇ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਵਿੰਦਰ ਲੰਗੇਰੀ ਵਲ੍ਹੋਂ ਕਿਤਾਬਾ ਦਾ ਸਟਾਲ ਲਗਾਇਆ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਤਿੰਨ ਇਜ਼ਰਾਇਲੀ ਔਰਤਾਂ 471 ਦਿਨਾਂ ਬਾਅਦ ਹਮਾਸ ਦੀ ਕੈਦ ਤੋਂ ਰਿਹਾਅ
Next articleਜੱਸ ਇੰਦਰ ਦੇ ਪਹਿਲੇ ਕਨੇਡੀਅਨ ਗੀਤ “ਸੁੱਖ ਨਾਲ ਮਿੱਤਰਾਂ ਦੀ ਬਣੀ ਬਹੁਤ ਹੈ” ਦੀ ਸਫਲ ਰਿਲੀਜ਼