ਫ਼ਰੀਦਕੋਟ (ਸਮਾਜ ਵੀਕਲੀ) -ਨਗਰ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਨਗਰ ਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ (ਰਜਿ:) ਫਰੀਦਕੋਟ ਪੰਜਾਬ ਦੇ ਸਰਪ੍ਰਸਤ ਗੁਰਜੀਤ ਹੈਰੀ ਢਿੱਲੋਂ ਨੇ ਜਾਣਕਾਰੀ ਦਿੱਤੀ ਕੀ ਪਿੰਡ ਪੱਕਾ- 2 , ਫਰੀਦਕੋਟ ਵਿਖੇ ਵਿਸਾਖੀ ਮੇਲਾ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਜਿਸ ਵਿੱਚ ਸੰਗਤ ਤੇ ਸਮੂਹ ਸੁਸਾਇਟੀ ਮੈਂਬਰਾਂ ਨੇ ਹਿੱਸਾ ਲਿਆ।ਧੰਨ ਧੰਨ ਬਾਬਾ ਰਾਮ ਸ਼ਾਲੂ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਅੱਜ 31 ਯੂਨਿਟ ਖੂਨ ਇਕੱਠਾ ਕੀਤਾ ਗਿਆ ਬਾਲਾ ਜੀ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਦੇ ਨਾਲ-ਨਾਲ ਸੱਭਿਆਚਾਰਕ ਮੇਲਾ ਮੇਲਾ ਪ੍ਰਬੰਧਕ ਕਮੇਟੀ, ਪਿੰਡ ਪੱਕਾ-2 , ਫਰੀਦਕੋਟ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਮੋਰਾਂਵਾਲੀ ਨੇ ਦੱਸਿਆ ਕੇ ਸਾਰੇ ਸੇਵਾਦਾਰ, ਸ. ਪ੍ਰਮਜੀਤ ਸਿੰਘ ਸਰਪੰਚ, ਸੁਖਜਿੰਦਰ ਸਿੰਘ (ਜਿੰਦੂ), ਬਲਵਿੰਦਰ ਸਿੰਘ, ਪਾਲ ਦਾਸ, ਹਰਨੇਕ ਦਾਸ, ਗੁਰਸੇਵਕ ਸਿੰਘ ਖਜ਼ਾਨਚੀ, ਜਗਮੋਹਨ ਸਿੰਘ, ਹਰਭਗਵਾਨ ਸਿੰਘ ਬਲਜਿੰਦਰ ਸਿੰਘ, ਰਵਿੰਦਰ ਸਿੰਘ ,ਗੁਰਤੇਜ ਖੋਸਾ, ਗੁਰਪਿਆਰ ਸਿੰਘ, ਸੀਪਾ ਸਰਾਂ,ਜਗਪਾਲ ਸਿੰਘ, ਰਾਜ ਗਿੱਲ ਭਾਣਾ, ਮਨਮੋਹਨ ਸਿੰਘ,ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj