ਹੱਸਣਾ ਪੈਣਾ ਏ

ਨੀਰੂ ਜੱਸਲ

(ਸਮਾਜ ਵੀਕਲੀ)

ਮੇਰੇ ਨਾਲ ਚੱਲਣ ਦਾ
ਜਿਗਰਾ ਤਾਂ ਤੂੰ ਦਿਖਾ
ਲਿਐ
ਪਰ ਮੇਰੇ ਨਾਲ ਚੱਲਣ
ਲਈ
ਤੈਨੂੰ ਤੁਰਨਾ ਪੈਣਾ ਏ
ਡਿਗਣਾ ਪੈਣਾ ਏ
ਤਿਲਕਣਾ ਪੈਣਾ ਏ
ਉੱਠਣਾ ਪੈਣਾ ਏ
ਹਫਣਾ ਪੈਣਾ ਏ
ਲਫਣਾ ਪੈਣਾ ਏ
ਹਰਨਾ ਪੈਣਾ ਏ
ਬਿਲਖਣਾ ਪੈਣਾ ਏ
ਤਿੜਕਣਾ ਪੈਣਾ ਏ
ਟੁੱਟਣਾ ਪੈਣਾ ਏ
ਸੰਭਲਣਾ ਪੈਣਾ ਏ
ਪਿਸਣਾ ਪੈਣਾ ਏ
ਤੜਫਣਾ ਪੈਣਾ ਏ
ਤਰਸਣਾ ਪੈਣਾ ਏ
ਹੰਢਣਾ ਪੈਣਾ ਏ
ਝੱਲਣਾ ਪੈਣਾ ਏ
ਸੜਨਾ ਪੈਣਾ ਏ
ਬਲਣਾ ਪੈਣਾ ਏ
ਸੀਨੇ ਚੀਰਨੇ ਪੈਣੇ ਨੇ
ਸਹਿਕਣਾ ਪੈਣਾ ਏ
ਸਿਸਕਣਾ ਪੈਣਾ ਏ
ਜੁਗਤਾਂ ਲੜਾਣੀਆਂ
ਪੈਣੀਆਂ ਨੇ
ਨਮੋਸ਼ੀਆਂ ਝੱਲਣੀਆਂ
ਪੈਣੀਆਂ ਨੇ
ਵੈਣ ਪਾਉਣੇ ਪੈਣੇ ਨੇ
ਕੰਡਿਆਂ ਤੇ ਤੁਰਨਾ ਨਹੀਂ
ਦੌੜਨਾ ਪੈਣਾ ਏ
ਸਹਿਣਾ ਪੈਣਾ ਏ
ਆਪਣੇ ਹੀ ਜ਼ਖ਼ਮਾਂ ਨੂੰ
ਛਿੱਲਣਾ ਪੈਣਾ ਏ
ਗ਼ਮਾਂ ਨਾਲ ਸਾਂਝ
ਪਾਉਣੀ ਪੈਣੀ ਏ
ਤਸੀਹੇ ਝੱਲਣੇ ਪੈਣੇ ਨੇ
ਬਿਖਰਨਾ ਪੈਣਾ ਏ
ਹੌਕੇ ਦੱਬਣੇ ਪੈਣੇ ਨੇ
ਰੁਲਣਾ ਪੈਣਾ ਏ
ਭੁੱਲਣਾ ਪੈਣਾ ਏ
ਜਰਨਾ ਪੈਣਾ ਏ
ਮਰਨਾ ਪੈਣਾ ਏ
ਤੇ ਅੰਤ
ਸਭ ਤੋਂ ਮੁਸ਼ਕਲ
ਅਤੇ ਬੇਹੱਦ ਜ਼ਰੂਰੀ-
ਹੱਸਣਾ ਪੈਣਾ ਏ……..

ਨੀਰੂ ਜੱਸਲ
ਸ਼ਭਸ ਨਗਰ

Previous article‘US must lift sanctions in exchange for return to Iran nuke deal’
Next articleIsrael bans travel to UK, Denmark over Omicron fears