*24 ਮਰੀਜ਼ਾਂ ਦੇ ਪਾਏ ਜਾਣਗੇ ਲੈਂਜ਼*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਪ੍ਰਵਾਸੀ ਸਮਾਜ ਸੇਵੀ ਪਰਮਜੀਤ ਸਿੰਘ ਰਾਏ ਯੂ. ਐਸ.ਏ., ਗੁਰਮੁਖ ਸਿੰਘ ਰਾਏ ,ਬਲਦੇਵ ਸਿੰਘ ਰਾਏ, ਨਿਰਮਲ ਸਿੰਘ ਰਾਏ ਹੋਰਾਂ ਵੱਲੋਂ ਆਪਣੇ ਬਜੁਰਗਾਂ ਦੀ ਯਾਦ ਵਿੱਚ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਮੋਰੋਂ ਵਿਖੇ ਨਰਿੰਦਰ ਬੰਗਾ ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਤੇ ਇੰਜ. ਜਸਵੀਰ ਸਿੰਘ ਮੋਰੋਂ ਦੀ ਪ੍ਰੇਰਨਾਂ ਅਤੇ ਦੇਖ ਰੇਖ ਵਿੱਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸਰਦਾਰ ਬਲਦੇਵ ਸਿੰਘ ਰਾਏ ਤੇ ਹੋਰਾਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਵਿੱਚ ਲੰਗਰ ਦੀ ਸੇਵਾ ਸਰਦਾਰ ਅਜੀਤ ਸਿੰਘ, ਮਰੀਜਾਂ ਨੂੰ ਹਸਪਤਾਲ ਲਿਜਾਣ ਤੇ ਲਿਆਉਣ ਦੀ ਸੇਵਾ ਸੁਰਿੰਦਰ ਸਿੰਘ ਢੀਂਡਸਾ ਤੇ ਸੋਧੀਆਂ ਪਰਿਵਾਰ ਵਲੋਂ ਕੀਤੀ ਗਈ l ਕੈਂਪ ਵਿੱਚ ਸਰਪੰਚ ਹਰਦੀਪ ਸਿੰਘ, ਕੁਲਵੰਤ ਸਿੰਘ, ਰਜਿੰਦਰ ਕੁਮਾਰ, ਧਰਮ ਸਿੰਘ, ਹਰਦਿਆਲ ਸਿੰਘ, ਜਸਵੰਤ ਸਿੰਘ, ਹਰਦੀਪ ਸਿੰਘ,ਪਰਮਜੀਤ ਕੌਰ,ਹਰਬੰਸ ਸਿੰਘ ਤੇ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਅਰੋੜਾ ਹਸਪਤਾਲ ਜਲੰਧਰ ਤੋਂ ਡਾਕਟਰ ਚਰਨਜੀਤ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਆਇਨਾਂ ਕੀਤਾ ਗਿਆ। ਅੱਖਾਂ ਦੇ ਲਗਾਏ ਗਏ ਇਸ ਮੁਫ਼ਤ ਕੈਂਪ ਦੇ ਵਿੱਚ 325 ਦੇ ਕਰੀਬ ਮਰੀਜ਼ਾਂ ਦਾ ਮੁਆਇਨਾਂ ਹੋਇਆ ਜਿਨ੍ਹਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ। 24 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ, ਜਿਨਾਂ ਦੇ ਅੱਖਾਂ ਵਿੱਚ ਲੈਂਜ਼ ਪਾਏ ਜਾਣਗੇ,ਜੋ ਕਿ ਮੁਫ਼ਤ ਹੋਣਗੇ ਅਤੇ ਮੁਫ਼ਤ ਹੀ ਦਵਾਈਆਂ ਦਿੱਤੀਆਂ ਜਾਣਗੀਆਂ l ਇਸ ਮੌਕੇ ਵਿਵੇਕ ਵਿਕਾਸ ਲਹਿਰ ਪੰਜਾਬ ਦੇ ਮੁੱਖ ਪ੍ਰਬੰਧਕ ਇੰਜ. ਜਸਵੀਰ ਸਿੰਘ ਮੋਰੋਂ ਵਲੋਂ ਮਰੀਜ਼ਾਂ ਤੇ ਹੋਰਨਾਂ ਨੂੰ ਸਾਹਤਿਕ ਕਿਤਾਬਾਂ ਵੰਡੀਆਂ ਗਈਆਂ l ਉੱਘੇ ਸਮਾਜ ਸੇਵੀ ਨਰਿੰਦਰ ਬੰਗਾ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭ ਦੇ ਸਹਿਯੋਗ ਨਾਲ ਇਹ ਕੈਂਪ ਸਫਲ ਹੋਇਆ ਹੈ l ਨਾਮਧਾਰੀ ਬਲਦੇਵ ਸਿੰਘ ਮੋਰੋਂ ਤੇ ਸਮੂਹ ਪਰਿਵਾਰ ਵੱਲੋਂ ਡਾਕਟਰ ਚਰਨਜੀਤ ਸਿੰਘ ਤੇ ਸਟਾਫ਼,ਉੱਘੇ ਸਮਾਜ ਸੇਵੀ ਜੋੜੇ ਇੰਜੀ. ਨਰਿੰਦਰ ਬੰਗਾ, ਕਮਲਜੀਤ ਬੰਗਾ ਤੇ ਹੋਰਨਾਂ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਗੁਰੂ ਦਾ ਲੰਗਰ ਸੰਗਤਾਂ ਵਿੱਚ ਅਤੁੱਟ ਵਰਤਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



