
ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਢੈਪਈ ਮੰਡਲ ਦੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਰੀਬ 35 ਪਰਿਵਾਰ ਭਾਜਪਾ ਆਗੂ ਡਾਕਟਰ ਗੁਰਤੇਜ ਸਿੰਘ ਚਹਿਲ ਸਮਾਓ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਾਕਟਰ ਗੁਰਤੇਜ ਸਿੰਘ ਚਹਿਲ ਨੇ ਉਨ੍ਹਾਂ ਸਾਰੇ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ ਅਤੇ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ,ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਗਰ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਹੈ ਤਾਂ ਪੰਜਾਬ ਵਿੱਚ ਬੀਜੇਪੀ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ। ਉਹਨਾਂ ਸਾਰੇ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ ਤਾਂ ਜੋ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਬੀਜੇਪੀ ਵਿੱਚ ਸ਼ਾਮਿਲ ਹੋਣ ਵਾਲੇ ਹਰਬੰਸ ਸਿੰਘ ਜਥੇਦਾਰ, ਅਜੈਬ ਸਿੰਘ, ਹਰੀ ਸਿੰਘ, ਮੇਲਾ ਸਿੰਘ, ਕੌਰ ਸਿੰਘ ,ਬਿੱਕਰ ਸਿੰਘ, ਬੂਟਾ ਸਿੰਘ, ਸੱਜਣ ਸਿੰਘ, ਗੁਰਜੰਟ ਸਿੰਘ, ਡਾਕਟਰ ਸੁਖਵੰਤ ਸਿੰਘ, ਰਾਜ ਸਿੰਘ, ਪੰਮਾ ਸਿੰਘ, ਹੰਸ ਸਿੰਘ ,ਜਰਨੈਲ ਸਿੰਘ ,ਜੁੰਮਾ ਸਿੰਘ, ਜਗਸੀਰ ਸਿੰਘ, ਕਾਕਾ ਸਿੰਘ, ਰਾਮ ਸਿੰਘ, ਸ਼ੰਕਰ ਸਿੰਘ, ਦਰਸ਼ਨ ਸਿੰਘ, ਬਲਮ ਸਿੰਘ, ਭੀਮ ਸਿੰਘ, ਜੰਟਾ ਸਿੰਘ, ਜੋਤੀ ਸਿੰਘ, ਜਗਤਾਰ ਸਿੰਘ, ਪਰਸਰਾਮ, ਜਗਦੇਵ ਸਿੰਘ, ਪਰਮਜੀਤ ਸਿੰਘ, ਮਿੰਟੂ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ ਅਤੇ ਰਜਿੰਦਰ ਕੁਮਾਰ ਆਦਿ ਆਪਣੇ ਸਮੇਤ ਪਰਿਵਾਰਾਂ ਨਾਲ ਸ਼ਾਮਿਲ ਹੋਏ।