*ਹੁਣ ਤੱਕ ਦੇ ਪੰਚਾਇਤੀ ਚੋਣ ਸਫ਼ਰ ਦੌਰਾਨ ਕਦੇ ਵੀ ਨਹੀਂ ਹੋਈ ਸਰਬਸੰਮਤੀ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਕਰੀਬੀ ਪਿੰਡ ਮਸਾਣੀ ਦੇ ਸਮੂਹ ਵਾਸੀਆਂ ਇਸ ਵਾਰ ਰਿਕਾਰਡ ਕਾਇਮ ਕੀਤੀ ਹੈ, ਜੋ ਪੰਚਾਇਤੀ ਚੋਣਾਂ ਦੇ ਹੁਣ ਤੱਕ ਦੇ ਇਤਿਹਾਸ ਦੌਰਾਨ ਇਸ ਵਾਰ ਪਹਿਲੀ ਵਾਰ ਸਰਬਸੰਮਤੀ ਨਾਲ ਪੂਰੀ ਪੰਚਾਇਤ ਦੀ ਚੋਣ ਕੀਤੀ ਗਈ, ਉਹ ਵੀ ਸਿਰਫ਼ 20 ਮਿੰਟਾਂ ਦੇ ਅੰਦਰ ਹੀ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਦੱਸਿਆ ਕਿ ਇਸ ਹੁਣ ਤੱਕ ਪਹਿਲੀ ਵਾਰ ਪਿੰਡ ‘ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਹੋਈ ਹੈ | ਇਸ ਵਾਰ ਸਰਬਸੰਮਤੀ ਨਾਲ ਪਿੰਡ ਵਾਸੀਆਂ, ਬਜ਼ੁਰਗ ਬੀਬੀਆਂ ਤੇ ਅਗਾਂਹ ਵਧੂ ਸੋਚ ਨੇ ਧਾਰਨੀ ਨੌਜਵਾਨਾਂ ਨੇ ਹੁਸਨ ਲਾਲ (ਰਿਟਾਇਡ ਪੋਸਟ ਮਾਸਟਰ) ਨੂੰ ਸਰਬਸੰਮਤੀ ਨਾਲ ਸਰਪੰਚ ਤੇ ਸੁਖਵਿੰਦਰ ਲਾਲ, ਨੰਬਰਦਾਰ ਲਖਵੀਰ ਸਿੰਘ, ਮਨਜਿੰਦਰ ਮੋਹਨ, ਜਸਪਾਲ ਰਾਮ, ਕੁਲਵਿੰਦਰ ਕੌਰ, ਬਲਜੀਤ ਕੌਰ ਤੇ ਰਵਿੰਦਰ ਕੌਰ ਨੂੰ ਪੰਚ ਚੁਣ ਲਿਆ ਗਿਆ | ਤਮਾਮ ਸਤਿਕਾਰਯੋਗ ਬਜ਼ੁਰਗਾਂ ਤੇ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹੈ ਕਿ ਅਗਾਂਹਵਧੂ ਤੇ ਵਿਕਸਿਤ ਸੋਚ ਦੇ ਧਾਰਨੀ ਤੇ ਸਮੇਂ ਦੇ ਹਾਣੀ ਬਣਿਆ ਜਾਵੇ | ਇਸ ਮੌਕੇ ਗੁਰਦਾਵਰ ਸਿੰਘ ਮਸਾਣੀ, ਨੰਬਰਦਾਰ ਲਖਵੀਰ ਸਿੰਘ, ਸੁਖਪਾਲਵੀਰ ਸਿੰਘ ਰੂਬੀ ਸਾਬਕਾ ਸਰਪੰਚ, ਮੇਜਰ ਰਾਮ, ਮਹਿੰਦਰ ਪਾਲ ਨਾਣੀ, ਪਰਮਿੰਦਰ ਢੀਂਡਸਾ, ਸ੍ਰੀਮਤੀ ਦਰਸ਼ਨ ਕੌਰ ਸਾਬਕਾ ਸਰਪੰਚ, ਦਲਜੀਤ ਮਸਾਣੀ, ਰਵਿੰਦਰ ਬੀਸਲਾ, ਰੇਸ਼ਮ ਮਸਾਣੀ, ਮਲਕੀਤ ਰਾਮ ਸਾਬਕਾ ਪੰਚ, ਦੇਵ ਰਾਜ ਤੇ ਸਮੂਹ ਪਿੰਡ ਵਾਸੀ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly