ਪਿੰਡ ਮੰਡੀ ਵਿਖੇ ਅੱਖਾਂ ਦਾ ਦੂਸਰਾ ਫਰੀ ਚੈੱਕ-ਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ

*500 ਤੋ ੰਵੱਧ ਮਰੀਜ਼ਾਂ ਦਾ ਚੈੱਕ-ਅੱਪ ਤੇ 50 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ*ਗਰੁੱਪ ਆਪਣਾ ਪਿੰਡ ਮੰਡੀ ਨਿਭਾ ਰਿਹਾ ਹੈ ਮੋਹਰੀ ਭੂਮਿਕਾ*

ਫਿਲੌਰ/ ਅੱਪਰਾ (ਸਮਾਜ ਵੀਕਲੀ) (ਜੱਸੀ)-ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐੱਨ. ਆਰ. ਆਈਜ਼ ਵੀਰ (ਗਰੁੱਪ ਆਪਣਾ ਪਿੰਡ ਮੰਡੀ), ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਦੂਸਰਾ ਫਰੀ ਚੈੱਕ-ਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਐੱਮ. ਪੀ. ਐੱਸ ਭਾਟੀਆ (ਐੱਮ. ਐੱਸ. ਆਈ ਸਰਜਨ) ਵਲੋਂ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ-ਅੱਪ ਕੀਤਾ ਗਿਆ ਤੇ 50 ਮਰੀਜ਼ਾਂ ਦੇ ਫਰੀ ਆਪ੍ਰੇਸ਼ਨ ਭਾਟੀਆ ਹਸਪਤਾਲ ਫੁੱਟਬਾਲ ਚੌਂਕ ਜਲੰਧਰ ਵਿਖੇ ਕੀਤੇ ਗਏ |  ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ  ਫਰੀ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ | ਇੱਥੇ ਇਹ ਗੌਰ ਕਰਨਯੋਗ ਹੈ ਕਿ ‘ਗਰੁੱਪ ਆਪਣਾ ਪਿੰਡ ਮੰਡੀ’ ਇਲਾਕੇ ਦੀ ਇੱਕ ਨਿਵੇਕਲੀ ਸਮਾਜ ਸੈਵੀ ਸੰਸਥਾ ਹੈ ਜੋ ਕਿ ਪਿੰਡ ਮੰਡੀ ਦੇ ਨਾਲ ਨਾਲ ਇਲਾਕੇ ਭਰ ‘ਚ ਸਮਾਜਿਕ ਕੰਮਾਂ ਨੂੰ  ਕਰਨ ‘ਚ ਆਪਣੀ ਵਿਲੱਖਣ ਪਹਿਚਾਣ ਰੱਖਦੀ ਹੈ | ਇਸ ਮੌਕੇ ਮਰੀਜ਼ਾਂ ਲਈ ਹਰ ਤਰਾਂ ਦੀ ਯੋਗ ਸਹੂਲਤ ਤੇ ਲੰਗਰ ਦੀ ਵੀ ਪ੍ਰਬੰਧ ਕੀਤਾ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਜਗਦੀਸ਼ ਹੀਰਾ ” ਤੇ ਗਾਇਕਾ ” ਦਵਿੰਦਰ ਦਿਓਲ ” ਦਾ ਨਵਾਂ ਟ੍ਰੈਕ ” ਕੋਰੇ ਕੋਰੇ ਨੋਟ ” ਵਿਸ਼ਵ ਭਰ ਵਿੱਚ ਕੀਤਾ ਗਿਆ ਰਿਲੀਜ਼
Next articleਡਾਕ ਘਰਾਂ ਤੋਂ ਬਿਨਾਂ ਸੰਭਵ ਨਹੀਂ ਸੀ ਚਿੱਠੀਆਂ ਦਾ ਸਫ਼ਰ