ਕਪੂਰਥਲਾ ,(ਸਮਾਜ ਵੀਕਲੀ) (ਕੌੜਾ )-ਪਿੰਡ ਮੈਰੀਪੁਰ ਦੀ ਸਹਿਕਾਰੀ ਖੇਤੀਬਾੜੀ ਸਭਾ ਨੂੰ ਅੱਜ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰੂਟਸ ਫਾਂਊਂਡੇਸ਼ਨ ਅਤੇ ਪੀ ਆਈ ਇੰਡਸਟਰੀਜ਼ ਵੱਲੋਂ ਬੂਮ ਸਪਰੇਅਰ ਭੇਂਟ ਕੀਤਾ ਗਿਆ ਜਿਸ ਦੇ ਸੰਬੰਧ ਵਿਚ ਇਕ ਸਮਾਗਮ ਮੈਰੀਪੁਰ ਸਭਾ ਵਿਚ ਰੱਖਿਆ ਗਿਆ ਜਿਸ ਵਿਚ ਰੂਟਸ ਫਾਊਂਡੇਸ਼ਨ ਅਤੇ ਪੀ ਆਈ ਇੰਡਸਟਰੀਜ਼ ਦੇ ਅਹੁਦੇਦਾਰਾਂ ਵੱਲੋਂ
ਬੂਮ ਸਪਰੇਅਰ ਦੀਆਂ ਚਾਬੀਆਂ ਪਿੰਡ ਮੈਰੀਪੁਰ ਦੀ ਪ੍ਰਬੰਧਕ ਕਮੇਟੀ ਨੂੰ ਏਆਰ ਜੋਬਨਜੀਤ ਸਿੰਘ ਦੀ ਹਾਜਰੀ ਵਿਚ ਸੌਂਪੀਆਂ ਗਈਆਂ । ਇਸ ਮੌਕੇ ਰੂਟਸ ਫਾਂਊਂਡੇਸ਼ਨ ਵਲੋਂ ਹਰਕ੍ਰਿਸ਼ਨ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਪੰਜਾਬ ਵਿਚ ਸਿਰਫ 3 ਸੁਸਾਇਟੀਆਂ ਨੂੰ ਦਿੱਤੀ ਗਈ ਹੈ ਜੋ ਕਿਸਾਨਾਂ ਦੀ ਸਹੂਲਤ ਲਈ ਵਧੀਆ ਕੰਮ ਕਰ ਰਹੀਆਂ ਹਨ । ਉਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਜਿੱਥੇ ਸੁਸਾਇਟੀ ਨੂੰ ਫਾਇਦਾ ਹੋਵੇਗਾ ਉੱਥੇ ਕਿਸਾਨਾਂ ਨੂੰ ਵੀ ਵੱਡਾ ਲਾਭ ਪ੍ਰਾਪਤ ਹੋਵੇਗਾ । ਇਸ ਮਸ਼ੀਨ ਨਾਲ ਜਿੱਥੇ ਲੇਬਰ ਦੀ ਖਪਤ ਘਟੇਗੀ ਉਥੇ ਕੰਮ ਦਾ ਨਿਬੇੜਾ ਵੀ ਜਲਦੀ ਹੋਵੇਗਾ ਅਤੇ ਕਿਸਾਨ ਆਪਣੇ ਖੇਤਾਂ ਵਿੱਚ ਸਮੇਂ ਸਿਰ ਸਪਰੇਅ ਕਰਵਾ ਸਕਣਗੇ। ਇਸ ਮੌਕੇ ਏ ਆਰ ਜੋਬਨਜੀਤ ਸਿੰਘ ਨੇ ਰੂਟਸ ਫਾਊਂਡੇਸ਼ਨ ਅਤੇ ਪੀਆਈ ਇੰਡਸਟਰੀਜ ਦਾ ਮੈਰੀਪੁਰ ਸੁਸਾਇਟੀ ਨੂੰ ਬੂਮ ਸਪਰੇਅਰ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦੀਆਂ ਸਮੂਹ ਸੁਸਾਇਟੀਆਂ ਵੱਲੋਂ ਬਹੁਤ ਹੀ ਬੇਹਤਰੀਨ ਕਾਰਜ ਕੀਤੇ ਜਾਂਦੇ ਹਨ ਅਤੇ ਇਨਾਂ ਸੁਸਾਇਟੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਂਦੀ। ਇਸ ਮੌਕੇ ਸੁਸਾਇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਆਈਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਪ੍ਰਤਾਪ ਸਿੰਘ, ਸਕੱਤਰ ਸੁਖਜਿੰਦਰ ਸਿੰਘ ਲੋਧੀਵਾਲ, ਹਰਮਨਜੋਤ ਸਿੰਘ ,ਸੁਖਜਿੰਦਰ ਸਿੰਘ ਮੰਗਾ, ਸੁਖਵਿੰਦਰ ਸਿੰਘ ਬੱਗਾ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਭਗਵਾਨ ਸਿੰਘ, ਅਮਰੀਕ ਸਿੰਘ , ਅਮਨਦੀਪ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ , ਸੁਰਿੰਦਰਪਾਲ ਸਿੰਘ, ਬਲਬੀਰ ਸਿੰਘ, ਬਲਦੇਵ ਸਿੰਘ, ਕਮਲਜੀਤ ਸਿੰਘ, ਗਗਨਦੀਪ ਸਿੰਘ, ਰਸ਼ਪਾਲ ਸਿੰਘ, ਅਨਮੋਲ ਸਿੰਘ , ਅਜਮੇਰ ਸਿੰਘ, ਕੁਲਵੰਤ ਸਿੰਘ, ਮਲਕੀਤ, ਸਿੰਘ,ਨਵਦੀਪ ਸਿੰਘ, ਮੁਖਤਾਰ ਸਿੰਘ, ਚਰਨਜੀਤ ਸਿੰਘ,ਸਤਪਿੰਦਰ ਸਿੰਘ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly