HOME ਪ੍ਰਸਿੱਧ ਗੀਤਕਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਨੂੰ ਬਾਬਾ ਜੰਗ ਸਿੰਘ ਦੀਵਾਨਾ ਨੇ...

ਪ੍ਰਸਿੱਧ ਗੀਤਕਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਨੂੰ ਬਾਬਾ ਜੰਗ ਸਿੰਘ ਦੀਵਾਨਾ ਨੇ ਕੀਤਾ ਸਨਮਾਨਿਤ

6
ਰਾਏਕੋਟ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਪਿਛਲੇ ਛੇ ਦਹਾਕਿਆ ਤੋ ਧਾਰਮਿਕ ਗੀਤਾ ਅਤੇ ਪਰਿਵਾਰਕ ਗੀਤਾ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗੀਤਕਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਨੂੰ ਅੱਜ ਇਲਾਕੇ ਦੇ ਉੱਘੇ ਸਮਾਜ ਸੇਵਕ ਬਾਬਾ ਜੰਗ ਸਿੰਘ ਦੀਵਾਨਾ ਨੇ ਸਨਮਾਨਿਤ ਕੀਤਾ ਅਤੇ ਉਨ੍ਹਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ,ਬੀਤੇ ਮਹੀਨੇ ਗੀਤਕਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਦਿਲ ਦੀ ਬਿਮਾਰੀ ਤੋ ਪੀੜ੍ਹਤ ਹੋਣ ਕਰਕੇ ਬਠਿੰਡਾ ਦੇ ਇੱਕ ਹਸਪਤਾਲ ਤੋ ਇਲਾਜ ਚੱਲ ਰਿਹਾ ਹੈ।ਅਜੇ ਕੁਝ ਦਿਨ ਪਹਿਲਾ ਹੀ ਉਹ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚੇ ਹਨ।ਅੱਜ ਉਨ੍ਹਾ ਦੇ ਸਨਮਾਨ ਮੌਕੇ ਉਨ੍ਹਾ ਆਪਣੀ ਜਿੰਦਗੀ ਦੀਆ ਅਨੇਕਾ ਅਭੁੱਲ ਯਾਦਾ ਸਾਝੀਆ ਕਰਦਿਆ 1990 ਵਿਚ ਪ੍ਰਸਿੱਧ ਲੋਕ ਗਾਇਕ ਨਛੱਤਰ ਛੱਤਾ ਦੀ ਅਵਾਜ ਵਿਚ ਰਿਕਾਰਡ ਹੋਇਆ ਗੀਤ ‘ਲੈ ਜੀ ਇੱਕ ਸੁਨੇਹਾ ਮੇਰੇ ਬਾਬਲ ਵਰਗਿਆ ਵੇ’ (ਕੌਲਾ) ਆਪਣੀ ਅਵਾਜ ਰਾਹੀ ਗੁਣ-ਗਣਾ ਕੇ ਸੁਣਾਇਆ ਅਤੇ ਕਿਹਾ ਇਹ ਗੀਤ ਮੇਰੇ ਦਿਲ ਦੀ ਅਵਾਜ ਹੈ।ਇਸ ਮੌਕੇ ਉਨ੍ਹਾ ਵੱਲੋ ਲਿਖੇ ਧਾਰਮਿਕ ਪ੍ਰਸੰਗਾ ਅਤੇ ਵੱਖ-ਵੱਖ ਕਲਾਕਾਰਾ ਵੱਲੋ ਗਏ ਪਰਿਵਾਰ ਗੀਤਾ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਉਨ੍ਹਾ ਨਾਲ ਬੀਬੀ ਦਲਜੀਤ ਕੌਰ ਬੀਹਲਾ,ਰਾਜਵੰਤ ਸਿੰਘ ਬੀਹਲਾ ਕੈਨੇਡਾ,ਢਾਡੀ ਰਾਜਬੰਤ ਸਿੰਘ ਬੀਹਲਾ,ਪਰਮਜੀਤ ਕੌਰ,ਰਾਜਜੀਵਨ ਸਿੰਘ ਬੀਹਲਾ ਕੈਨੇਡਾ,ਰਾਜਵੀਰ ਕੌਰ ਬੀਹਲਾ,ਜਸਵਿੰਦਰ ਕੌਰ,ਰਾਜਕ੍ਰਿਸ਼ਨ ਸਿੰਘ ਬੀਹਲਾ ਯੂ ਕੇ,ਪੋਤਰਾ ਧਰਮਵੀਰ ਸਿੰਘ,ਪੋਤਰੀ ਗੁਰਮੀਤ ਕੌਰ,ਗੁਰਜੋਤ ਸਿੰਘ,ਪੋਤਰੀ ਗੁਲਸਨ ਕੌਰ,ਕੋਮਲਪ੍ਰੀਤ ਕੌਰ,ਬਲਜੋਤ ਸਿੰਘ,ਨਵਦੀਪ ਕੌਰ,ਕਰਨਵੀਰ ਸਿੰਘ,ਭਾਈ ਕਰਮ ਸਿੰਘ ਬੀਹਲਾ,ਯੂਥ ਆਗੂ ਸਤਨਾਮ ਸਿੰਘ ਝੋਰੜਾ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ, ਢਾਡੀ ਹਰਭਜਨ ਸਿੰਘ ਭੱਟੀ ਬਿਲਾਸਪੁਰ,ਗੁਰਸੇਵਕ ਸਿੰਘ ਸੋਹੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮੱਲ੍ਹਾ ਦੇ ਪ੍ਰਾਇਮਰੀ ਸਕੂਲਾ ਵੱਲੋ ਧਾਰਮਿਕ ਸਮਾਗਮ ਸੁਰੂ
Next articleਪਾਕਿਸਤਾਨ ਨੇ ਵਿਚੋਲਗੀ ਦਾ ਦਿਖਾਵਾ ਕੀਤਾ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ – ਈਰਾਨੀ ਲੜਾਕੂ ਜਹਾਜ਼ਾਂ ਨੂੰ ਏਅਰਬੇਸ ‘ਤੇ ਪਨਾਹ ਦਿੱਤੀ ਗਈ ਸੀ।