ਐੱਮ.ਐੱਲ.ਏ. ਦਿਨੇਸ਼ ਚੱਢਾ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਭੇਟ ਕੀਤੀ ਸਨਮਾਨ ਰਾਸ਼ੀ
ਘਨੌਲੀ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੇ ਸਰਬਪੱਖੀ ਵਿਕਾਸ ਲਈ ਜਾਣੇ ਜਾਂਦੇ ਪਿੰਡ ਮਲਿਕਪੁਰ ਪੰਜਾਬ ਸਰਕਾਰ ਵੱਲੋਂ ‘ਮਾਡਰਨ ਵਿਲੇਜ’ ਦੇ ਖਿਤਾਬ ਨਾਲ਼ ਸਨਮਾਨਿਤ ਕੀਤਾ ਗਿਆ। ਜਿਸ ਦੇ ਇਵਜ ਵਜੋਂ ਦਿਨੇਸ਼ ਚੱਢਾ ਹਲਕਾ ਵਿਧਾਇਕ ਰੋਪੜ ਨੇ ਉਚੇਚੇ ਤੌਰ ‘ਤੇ ਪਿੰਡ ਪਹੁੰਚ ਕੇ 3,03,000 (ਤਿੰਨ ਲੱਖ ਤਿੰਨ ਹਜ਼ਾਰ) ਰੁਪਏ ਦੀ ਸਨਮਾਨਿਤ ਰਾਸ਼ੀ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਐੱਮ.ਐੱਲ.ਏ. ਸਾਹਬ ਦੇ ਸਾਥੀ, ਪਿੰਡ ਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly